ਅਕਸ਼ੈ ਕੁਮਾਰ ਬੀਤੇ ਕੁਝ ਸਮੇ ‘ਚ ਆਪਣੀ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਕਾਫੀ ਟ੍ਰੋਲ ਹੋ ਚੁੱਕੇ ਹਨ। ਉਨ੍ਹਾਂ ਨੂੰ ਇਸ ਸਾਲ 15 ਅਗਸਤ ਨੂੰ ਭਾਰਤੀ ਨਾਗਰਿਕਤਾ ਮਿਲੀ ਸੀ। ਹੁਣ ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਅਦਾਕਾਰ ਨੇ ਪਹਿਲੀ ਵਾਰ ਇਸ ਪੂਰੇ ਵਿਵਾਦ ‘ਤੇ ਆਪਣੀ ਚੁੱਪੀ ਤੋੜੀ ਹੈ। ਇਸ ਮਾਮਲੇ ‘ਤੇ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਕਿਉਂ ਲਈ ਸੀ।
ਹਾਲ ਹੀ ‘ਚ ਇੱਕ ਨਿੱਜੀ ਚੈਂਨਲ ਨਾਲ ਗੱਲਬਾਤ ਦੌਰਾਨ ਅਕਸ਼ੇ ਕੁਮਾਰ ਨੇ ਕਿਹਾ, ‘ਮੇਰੀਆਂ ਫਿਲਮਾਂ ਵਧੀਆ ਨਹੀਂ ਚੱਲ ਰਹੀਆਂ ਸਨ, ਇਸ ਲਈ ਮੈਨੂੰ ਕੈਨੇਡਾ ‘ਚ ਕਾਰੋਬਾਰ ਕਰਨ ਦਾ ਮੌਕਾ ਮਿਲਿਆ, ਇਸ ਲਈ ਮੈਂ ਉੱਥੇ ਗਿਆ। ਇਸ ਦੌਰਾਨ ਮੇਰੀਆਂ ਇਕ-ਦੋ ਫਿਲਮਾਂ ਰਹਿ ਗਈਆਂ ਅਤੇ ਉਹ ਹਿੱਟ ਹੋ ਗਈਆਂ, ਇਸ ਲਈ ਮੈਂ ਫਿਰ ਵਾਪਸ ਆ ਗਿਆ। ਅਦਾਕਾਰ ਨੇ ਅੱਗੇ ਕਿਹਾ ਕਿ ‘ਮੇਰਾ ਦਿਲ ਹਿੰਦੁਸਤਾਨੀ ਹੈ। ਕੈਨੇਡੀਅਨ ਨਾਗਰਿਕ ਹੋਣ ਦੇ ਬਾਵਜੂਦ, ਮੈਂ ਆਪਣੇ ਸਾਰੇ ਟੈਕਸ ਅਦਾ ਕਰਦਾ ਹਾਂ। ਮੈਂ ਸਭ ਤੋਂ ਵੱਧ ਟੈਕਸ ਦਾਤਾਵਾਂ ਵਿੱਚੋਂ ਇੱਕ ਹਾਂ।