ਜੇਕਰ ਹੁਣ ਵੀ ਤੁਹਾਡੇ ਕੋਲ 2000 ਦੇ ਨੋਟ ਹਨ ਤਾਂ ਇਹ ਖਬਰ ਸਿਰਫ਼ ਤੁਹਾਡੇ ਲਈ ਹੈ। ਦਰਅਸਲ 2000 ਦੇ ਨੋਟਾਂ ਨੂੰ ਬਦਲਣ ਤੇ ਖਾਤੇ ਵਿਚ ਜਮ੍ਹਾ ਕਰਾਉਣ ਦਾ ਅੱਜ ਆਖਰੀ ਮੌਕਾ ਹੈ। 2000 ਦੇ ਨੋਟ 7 ਅਕਤੂਬਰ ਦੇ ਬਾਅਦ ਬੈਂਕਾਂ ਵਿਚ ਨਾ ਤਾਂ ਬਦਲੇ ਜਾਣਗੇ ਤੇ ਨਾ ਹੀ ਜਮ੍ਹਾ ਹੋ ਸਕਣਗੇ। ਆਰਬੀਆਈ ਨੇ ਕਿਹਾ ਹੈ ਕਿ 96 ਫੀਸਦੀ ਯਾਨੀ 3.43 ਲੱਖ ਕਰੋੜ ਰੁਪਏ ਦੇ ਮੁੱਲ ਦੇ 2000 ਦੇ ਨੋਟ ਬੈਂਕਾਂ ਵਿਚ ਪਰਤ ਆਏ ਹਨ। ਇਨ੍ਹਾਂ ਵਿਚੋਂ 87 ਫੀਸਦੀ ਨੋਟ ਜਮ੍ਹਾ ਹੋਏ ਹਨ ਜਦੋਂ ਕਿ 13 ਫੀਸਦੀ ਛੋਟੇ ਮੁੱਲ ਦੇ ਨੋਟਾਂ ਨਾਲ ਬਦਲੇ ਗਏ ਹਨ। ਹਾਲਾਂਕਿ 3.37 ਫੀਸਦੀ ਯਾਨੀ 12000 ਕਰੋੜ ਰੁਪਏ ਦੇ ਨੋਟ ਅਜੇ ਵੀ ਬਾਜ਼ਾਰ ਵਿਚ ਹਨ।
ਇਸ ਤੋਂ ਪਹਿਲਾਂ ਆਰਬੀਆਈ ਨੇ ਬੈਂਕਾਂ ਵਿਚ 2000 ਰੁਪਏ ਦਾ ਨੋਟ ਜਮ੍ਹਾ ਕਰਨ ਦੀ ਆਖਰੀ ਤਰੀਕ 30 ਸਤੰਬਰ ਤੈਅ ਕੀਤੀ ਗਈ ਸੀ ਪਰ ਆਰਬੀਆਈ ਨੇ ਨੋਟ ਨੂੰ ਬਦਲਣ ਤੇ ਖਾਤੇ ਵਿਚ ਜਮ੍ਹਾ ਕਰਨ ਦੀ ਤਰੀਕ ਨੂੰ 7 ਅਕਤੂਬਰ ਕਰ ਦਿੱਤਾ ਸੀ। ਦੱਸ ਦੇਈਏ ਕਿ ਆਰਬੀਆਈ ਵੱਲੋਂ ਇਸਸਾਲ 19 ਮਈ ਨੂੰ 2000 ਰੁਪਏ ਦੇ ਨੋਟ ਨੂੰ ਚੱਲਣ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।