ਹਾਲ ਹੀ ‘ਚ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਨੇ ਅਗਸਤ ਮਹੀਨੇ ਵਿੱਚ ਭਾਰਤ ਵਿੱਚ 74 ਲੱਖ ਤੋਂ ਵੱਧ ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਇਹ ਕਾਰਵਾਈ IT act 2021 ਦੇ ਤਹਿਤ ਕੀਤੀ ਹੈ। ਇਹ ਸਾਰੇ ਖਾਤੇ ਕਿਸੇ ਨਾ ਕਿਸੇ ਗਲਤ ਕੰਮ ਵਿੱਚ ਸ਼ਾਮਲ ਸਨ। ਕੰਪਨੀ ਨੇ 1 ਅਗਸਤ, 2023 ਤੋਂ 31 ਅਗਸਤ, 2023 ਦਰਮਿਆਨ 74,20,748 ਖਾਤਿਆਂ ‘ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿੱਚੋਂ 35,06,905 ਖਾਤਿਆਂ ਨੂੰ ਵਟਸਐਪ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਆਪਣੀ ਕਾਰਵਾਈ ਦੇ ਹਿੱਸੇ ਵਜੋਂ ਬੈਨ ਕਰ ਦਿੱਤਾ ਹੈ। ਕੰਪਨੀ ਆਪਣੀ ਨੀਤੀ ਮੁਤਾਬਿਕ ਅਤੇ ਪਲੇਟਫਾਰਮ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਦੀ ਹੈ।
ਅਗਸਤ ਮਹੀਨੇ ‘ਚ ਕੰਪਨੀ ਨੂੰ 14,767 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ‘ਚੋਂ ਕੰਪਨੀ ਨੇ 17 ਖਾਤਿਆਂ ‘ਤੇ ਕਾਰਵਾਈ ਕੀਤੀ। WhatsApp ਨੁਕਸਾਨਦੇਹ ਜਾਂ ਅਪਮਾਨਜਨਕ ਖਾਤਿਆਂ ਦਾ ਪਤਾ ਲਗਾਉਣ ਲਈ ਖਾਤੇ ਦੇ ਤਿੰਨ ਮੁੱਖ ਪੜਾਵਾਂ ‘ਤੇ ਕੰਮ ਕਰਦਾ ਹੈ: ਰਜਿਸਟਰੇਸ਼ਨ, ਮੈਸੇਜਿੰਗ, ਅਤੇ ਉਪਭੋਗਤਾ ਰਿਪੋਰਟਾਂ ਅਤੇ ਬਲਾਕਾਂ ਦੇ ਰੂਪ ਵਿੱਚ ਪ੍ਰਾਪਤ ਕੀਤੇ ਨਕਾਰਾਤਮਕ ਸੰਦੇਸ਼ਾਂ ਦਾ ਜਵਾਬ ਦੇਣਾ। ਜੇਕਰ ਤੁਸੀਂ ਵਟਸਐਪ ਦੇ ਜ਼ਰੀਏ ਕਿਸੇ ਗਲਤ ਕੰਮ ਯਾਨੀ ਕਿ ਗੰਦੇ ਸੁਨੇਹੇ, ਬਲੈਕ ਮੇਲਿੰਗ, ਸਪੈਮ, ਫਰਜ਼ੀ ਨੌਕਰੀਆਂ, ਧੋਖਾਧੜੀ ਆਦਿ ਵਰਗੀਆਂ ਸਾਰੀਆਂ ਗਤੀਵਿਧੀਆਂ ‘ਚ ਸ਼ਾਮਲ ਹੋ ਤਾਂ ਕੰਪਨੀ ਕਿਸੇ ਵੀ ਸਮੇਂ ਤੁਹਾਡੇ ਖਾਤੇ ‘ਤੇ ਪਾਬੰਦੀ ਲਗਾ ਸਕਦੀ ਹੈ।