ਹਾਲ ਹੀ ‘ਚ ਬਹੁਤ ਹੀ ਉਡੀਕੀਂ ਜਾਣ ਵਾਲੀ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦ ਵੈਕਸੀਨ ਵਾਰ’ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਉਸ ਦੌਰ ਲਈ ਬਣਾਈ ਗਈ ਹੈ ਜਿਸ ਨੂੰ ਸ਼ਾਇਦ ਅਸੀਂ ਕਦੇ ਨਹੀਂ ਭੁੱਲਾਂਗੇ। ਸ਼ਾਇਦ ਇਥੇ ਇਹ ਸ਼ਬਦ ਨਹੀਂ ਵਰਤਿਆ ਜਾਣਾ ਚਾਹੀਦਾ। ਅਸੀਂ ਉਸ ਦੌਰ ਨੂੰ ਭੁੱਲ ਹੀ ਨਹੀਂ ਸਕਦੇ ਕਿਉਕਿ ਅਸੀਂ ਸਾਰਿਆਂ ਨੇ ਨਾ ਸਿਰਫ਼ ਮੌਤ ਨੂੰ ਬਹੁਤ ਨੇੜਿਓਂ ਦੇਖਿਆ, ਸਗੋਂ ਮੌਤ ਦੇ ਸਭ ਤੋਂ ਭਿਆਨਕ ਰੂਪ ਨੂੰ ਵੀ ਦੇਖਿਆ। ਪਰ ਫਿਰ ਜੀਵਨ ਪਰਤ ਆਇਆ ਪਰ ਵਾਪਸ ਕਿਵੇਂ ਆਇਆ ਅਤੇ ਕੋਰੋਨਾ ਵੈਕਸੀਨ ਕਿਵੇਂ ਬਣੀ? ਵਿਵੇਕ ਅਗਨੀਹੋਤਰੀ ਨੇ ਇਸ ਫਿਲਮ ਵਿੱਚ ਉਹ ਸਭ ਦਿਖਾਇਆ ਹੈ ਜੋ ਅਸੀਂ ਨਹੀਂ ਜਾਣਦੇ।
ਇਹ ਕੋਈ ਰੌਲੇ-ਰੱਪੇ ਵਾਲੀ ਫਿਲਮ ਨਹੀਂ ਹੈ। ਇੱਥੇ ਦਰਸ਼ਕ ਥੀਏਟਰ ਵਿੱਚ ਨੱਚਦੇ ਨਹੀਂ ਹਨ। ਹੀਰੋ 10 ਗੁੰਡੇ ਨਹੀਂ ਮਾਰਦਾ ਪਰ ਫਿਰ ਵੀ ਇਹ ਫਿਲਮ ਤੁਹਾਨੂੰ ਛੂਹ ਜਾਂਦੀ ਹੈ ਕਿਉਂਕਿ ਅਸੀਂ ਸਾਰੇ ਉਸ ਦੌਰ ਵਿੱਚੋਂ ਨਿੱਕਲ ਕੇ ਆਏ ਹਾਂ। ਤੁਸੀਂ ਇਹ ਫਿਲਮ ਦੇਖਣ ਜਾ ਰਹੇ ਹੋ ਜਾ ਨਹੀਂ ਕੱਮੇਂਟ ‘ਚ ਜਰੂਰ ਦੱਸਿਓ।