ਅੱਜ ਉਹ ਕਰਮਾ ਵਾਲਾਂ ਦਿਨ ਹੈ ਜਿਸ ਦਿਨ ਭਾਰਤ ਦੇ ਵੀਰ ਸਪੂਤ ਭਗਤ ਸਿੰਘ ਨੇ ਜਨਮ ਲਿਆ ਸੀ। ਭਗਤ ਸਿੰਘ ਇੱਕ ਅਜਿਹਾ ਨਾਮ ਹੈ ਜਿਸ ਨੂੰ ਸੁਣਦਿਆਂ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਦੇਸ਼ ਤੋਂ ਹਾਂ ਜਿੱਥੇ ਸ਼ਹੀਦ ਭਗਤ ਸਿੰਘ ਨੇ ਜਨਮ ਲਿਆ ਸੀ। ਛੋਟੀ ਜਿਹੀ ਉਮਰ ‘ਚ ਭਗਤ ਸਿੰਘ ਨੇ ਭਾਰਤ ਦੀ ਅਜ਼ਾਦੀ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ। ਮਹਿਜ਼ 23 ਸਾਲ ਦੀ ਉਮਰ ਵਿੱਚ, ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਭਗਤ ਸਿੰਘ ਦੇ ਇਸ ਜਜ਼ਬੇ ਨੂੰ ਦੇਖ ਕੇ ਬ੍ਰਿਟਿਸ਼ ਹਕੂਮਤ ਹਿੱਲ ਗਿਆ ਸੀ। ਇਸੇ ਲਈ ਅੱਜ ਅਸੀਂ ਭਗਤ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਇਸ ਯੋਗਦਾਨ ਨੂੰ ਯਾਦ ਕਰ ਰਹੇ ਹਾਂ। ਭਗਤ ਸਿੰਘ ਨੂੰ ਲਿਖਣ ਦਾ ਬਹੁਤ ਸ਼ੌਕ ਸੀ, ਉਹ ਅਕਸਰ ਜੇਲ੍ਹ ਵਿੱਚ ਡਾਇਰੀ ਲਿਖਦੇ ਹੁੰਦੇ ਸੀ। ਉਨ੍ਹਾਂ ਵੱਲੋਂ ਲਿਖੀਆਂ ਗਈਆਂ ਕੁਝ ਪੰਕਤੀਆਂ ਕੁਝ ਇਸ ਪ੍ਰਕਾਰ ਹਨ:
इतनी सी बात हवाओं को बताये रखना,
रौशनी होगी चिरागों को जलाये रखना,
लहू देकर की है जिसकी हिफाजत हमने,
ऐसे तिरंगे को हमेशा दिल में बसाये रखना