ਹਾਲ ਹੀ ‘ਚ ਕੇਂਦਰ ਸਰਕਾਰ ਨੇ ਆਧਾਰ ‘ਤੇ ਮੂਡੀਜ਼ ਵੱਲੋਂ ਉਠਾਏ ਗਏ ਸਵਾਲ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ਆਈਡੀ ਹੈ, ਜਿਸ ਨੂੰ ਪਿਛਲੇ ਦਹਾਕੇ ਵਿੱਚ 1 ਅਰਬ ਤੋਂ ਵੱਧ ਭਾਰਤੀਆਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ, 100 ਅਰਬ ਤੋਂ ਵੱਧ ਭਾਰਤੀਆਂ ਨੇ ਇਸ ਵਿੱਚ ਆਪਣਾ ਭਰੋਸਾ ਪ੍ਰਗਟਾਇਆ ਹੈ। ਨਾਲ ਹੀ, ਜ਼ਿਆਦਾਤਰ ਭਾਰਤੀ ਇਸ ਦੀ ਵਰਤੋਂ ਕਰ ਰਹੇ ਹਨ। ਦਰਅਸਲ, ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਨੇ ਆਧਾਰ ਦੇ ਬਾਇਓਮੈਟ੍ਰਿਕਸ ਦੀ ਭਰੋਸੇਯੋਗਤਾ ਨੂੰ ਲੈ ਕੇ ਚਿੰਤਾ ਜਤਾਈ ਹੈ। ਮੂਡੀਜ਼ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਆਧਾਰ ਪ੍ਰਣਾਲੀ ‘ਚ ਗੜਬੜੀ ਕਾਰਨ ਆਧਾਰ ਬਾਇਓਮੈਟ੍ਰਿਕਸ ਉਨ੍ਹਾਂ ਥਾਵਾਂ ‘ਤੇ ਕੰਮ ਨਹੀਂ ਕਰਦਾ ਜਿੱਥੇ ਮੌਸਮ ਜਾਂ ਮਾਹੌਲ ਗਰਮ ਹੈ। ਹੁਣ ਕੇਂਦਰ ਸਰਕਾਰ ਦੇ ਆਈਟੀ ਮੰਤਰਾਲੇ ਨੇ ਇਸ ਰਿਪੋਰਟ ਨੂੰ ਬੇਬੁਨਿਆਦ ਦੱਸਿਆ ਹੈ।