ਹਾਲ ਹੀ ‘ਚ ਵਨਡੇ ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਕਿ (BCCI) ਨੇ ਥੀਮ ਗੀਤ ‘3 ਕਾ ਡਰੀਮ ਹੈ ਅਪਨਾ’ ਗੀਤ ਨਾਲ ਜਰਸੀ ਨੂੰ ਲਾਂਚ ਕੀਤਾ ਹੈ। ਕਿੱਟ ਸਪਾਂਸਰ ਐਡੀਡਾਸ ਨੇ ਜਰਸੀ ਦੇ ਮੋਢੇ ਵਾਲੇ ਹਿੱਸੇ ‘ਤੇ ਤਿਰੰਗੇ ਦੇ ਰੰਗਾਂ ਨੂੰ ਬਣਾਇਆ ਹੈ। ਦੱਸ ਦਈਏ ਕਿ ਐਡੀਡਾਸ ਇਸ ਸਾਲ ਜੂਨ ‘ਚ ਹੀ ਭਾਰਤ ਦੀ ਜਰਸੀ ਸਪਾਂਸਰ ਬਣ ਗਿਆ ਸੀ। ਉਦੋਂ ਭਾਰਤੀ ਟੀਮ ਦੀ ਵਨਡੇ ਜਰਸੀ ਜਾਰੀ ਕੀਤੀ ਗਈ ਤਾਂ ਮੋਢਿਆਂ ‘ਤੇ 3 ਚਿੱਟੇ ਰੰਗ ਦੀਆਂ ਲਾਈਨਾਂ ਸਨ। ਉਨ੍ਹਾਂ ਲਾਈਨਾਂ ਨੂੰ ਹੁਣ ਤਿਰੰਗੇ ਦੇ ਰੰਗ ਵਿੱਚ ਬਣਾਇਆ ਗਿਆ ਹੈ । ਇਸਤੋਂ ਇਲਾਵਾ BCCI ਨੇ ਬੀਤੇ ਬੁੱਧਵਾਰ ਦੁਪਹਿਰ ਕਰੀਬ 2 ਵਜੇ 2 ਮਿੰਟ 21 ਸੈਕਿੰਡ ਦਾ ਥੀਮ ਗੀਤ ਲਾਂਚ ਕੀਤਾ।
ਗੀਤ ਇੰਮਪੋਸੀਬਲ ਨਹੀਂ ਹੈ ਯੇ ਸਪਨਾ, 3 ਕਾ ਸੁਪਨਾ ਹੈ ਅਪਨਾ’ ਦੀ ਥੀਮ ‘ਤੇ ਬਣਾਇਆ ਗਿਆ ਸੀ। 3 ਦਾ ਸੁਪਨਾ ਦਾ ਮਤਲਬ ਭਾਰਤ ਦੇ ਤੀਜੀ ਵਾਰ ਵਨਡੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਗੀਤ ਦੀ ਮਦਦ ਨਾਲ ਦਰਸਾਇਆ ਗਿਆ ਸੀ। ਦੱਸਣਯੋਗ ਹੈ ਕਿ ਭਾਰਤ 1983 ਅਤੇ 2011 ਵਿੱਚ ਦੋ ਵਾਰ ਵਨਡੇ ਵਿਸ਼ਵ ਕੱਪ ਜਿੱਤ ਚੁੱਕਿਆ ਹੈ।
ਕਾਬਿਲੇਗੌਰ ਹੈ ਕਿ ਗੀਤ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪਾਂਡੀਆਂ , ਸ਼ੁਭਮਨ ਗਿੱਲ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨਜ਼ਰ ਆਏ ਹਨ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਭਾਰਤੀ ਟੀਮ ਅਭਿਆਸ ਮੈਚਾਂ ‘ਚ ਹੀ ਨਵੀਂ ਜਰਸੀ ਪਹਿਨ ਕੇ ਮੈਦਾਨ ‘ਚ ਉਤਰੇਗੀ। ਟੀਮ ਭਾਰਤ ਆਪਣਾ ਪਹਿਲਾ ਅਭਿਆਸ ਮੈਚ 30 ਸਤੰਬਰ ਨੂੰ ਇੰਗਲੈਂਡ ਖਿਲਾਫ ਖੇਡੇਗੀ। ਟੀਮ ਦਾ ਅਭਿਆਸ ਮੈਚ 3 ਅਕਤੂਬਰ ਨੂੰ ਨੀਦਰਲੈਂਡ ਨਾਲ ਹੋਵੇਗਾ। ਇਨ੍ਹਾਂ ਦੋਵਾਂ ਮੈਚਾਂ ਵਿੱਚ ਭਾਰਤੀ ਖਿਡਾਰੀ ਨਵੀਂ ਜਰਸੀ ਪਹਿਨੇ ਨਜ਼ਰ ਆਉਣਗੇ