ਗਣੇਸ਼ ਚਤੁਰਥੀ ਦੇ ਪਾਵਨ ਤਿਓਹਾਰ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਆਖਿਰਕਾਰ ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ, ਗਣੇਸ਼ ਚਤੁਰਥੀ ਦੀ ਧੂਮ ਮਹਾਰਾਸ਼ਟਰ ਸਮੇਤ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੰਬਾਨੀ ਪਰਿਵਾਰ ਇਸ ਜਸ਼ਨ ਵਿੱਚ ਸਭ ਤੋਂ ਅੱਗੇ ਰਿਹਾ ਹੈ। ਉਨ੍ਹਾਂ ਦੀ ਸ਼ਾਨਦਾਰ ਰਿਹਾਇਸ਼ ਐਂਟੀਲੀਆ ‘ਚ ਇਸ ਤਿਉਹਾਰ ਦੀ ਧੂਮ ਦੇਖਦਿਆਂ ਹੀ ਬਣ ਰਹੀ ਹੈ।
ਗਣੇਸ਼ ਚਤੁਰਥੀ ‘ਤੇ ਮੁਕੇਸ਼ ਅੰਬਾਨੀ ਨੇ ਆਪਣੇ ਘਰ ‘ਚ ਸ਼ਾਨਦਾਰ ਜਸ਼ਨ ਦਾ ਆਯੋਜਨ ਕੀਤਾ। ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਇੱਥੇ ਪਹੁੰਚੀਆਂ। ਇਸ ਦੌਰਾਨ ਪ੍ਰਸ਼ੰਸਕਾਂ ਨੇ ਨੀਤਾ ਅੰਬਾਨੀ ਦੇ ਲੁੱਕ ਨੂੰ ਵੀ ਕਾਫੀ ਪਸੰਦ ਕੀਤਾ ਹੈ। ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਆਪਣੀ ਲਗਜ਼ਰੀ ਲਾਈਫਸਟਾਈਲ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਨੀਤਾ ਦਾ ਸਟਾਈਲ ਕਾਫੀ ਸ਼ਾਨਦਾਰ ਹੈ ਅਤੇ ਉਨ੍ਹਾਂ ਦੀਆਂ ਸਾੜੀਆਂ ਤੋਂ ਲੈ ਕੇ ਫੋਨ ਅਤੇ ਪਰਸ ਦੀ ਕੀਮਤ ਕਰੋੜਾਂ ਰੁਪਏ ਹੈ, ਜਿਸ ਕਾਰਨ ਹਰ ਕੋਈ ਨੀਤਾ ਬਾਰੇ ਜਾਣਨਾ ਚਾਹੁੰਦਾ ਹੈ। ਨੀਤਾ ਅੰਬਾਨੀ ਜਦੋਂ ਵੀ ਕਿਸੇ ਪ੍ਰੋਗਰਾਮ ‘ਚ ਹਿੱਸਾ ਲੈਂਦੀ ਹੈ ਤਾਂ ਉਹ ਪੂਰੀ ਮਹਿਫਿਲ ਨੂੰ ਆਪਣੇ ਨਾਮ ਕਰ ਲੈਂਦੀ ਹੈ। ਬੀਤੀ ਰਾਤ ਵੀ ਜਦੋਂ ਨੀਤਾ ਅੰਬਾਨੀ ਆਪਣੀ ਨੂੰਹ ਸ਼ਲੋਕਾ ਮਹਿਤਾ ਅਤੇ ਰਾਧਿਕਾ ਮਰਚੈਂਟ ਦੇ ਨਾਲ ਆਪਣੇ ਘਰ ਦੇ ਗਣੇਸ਼ ਉਤਸਵ ਸਮਾਰੋਹ ‘ਚ ਨਜ਼ਰ ਆਈ ਤਾਂ ਸਾਰਿਆਂ ਦੀਆਂ ਨਜ਼ਰਾਂ ਨੀਤਾ ਅੰਬਾਨੀ ‘ਤੇ ਟਿਕੀਆਂ ਹੋਈਆਂ ਸਨ।
ਅੰਬਾਨੀ ਪਰਿਵਾਰ ਦੇ ਇਸ ਗਣੇਸ਼ ਉਤਸਵ ‘ਚ ਅੰਬਾਨੀ ਪਰਿਵਾਰ ਦੀਆਂ ਦੋਵੇਂ ਨੂੰਹਾਂ ਖਾਸ ਅੰਦਾਜ਼ ‘ਚ ਨਜ਼ਰ ਆਈਆਂ। ਨੀਤਾ ਅੰਬਾਨੀ ਦੇ ਨਾਲ ਰਾਧਿਕਾ ਮਰਚੈਂਟ ਅਤੇ ਸ਼ਲੋਕਾ ਮਹਿਤਾ ਵੀ ਪਾਪਰਾਜ਼ੀ ਦੇ ਸਾਹਮਣੇ ਆਈਆਂ। ਇਸ ਦੌਰਾਨ ਅੰਬਾਨੀ ਪਰਿਵਾਰ ਦੀਆਂ ਦੋਵੇਂ ਨੂੰਹਾਂ ਸਾੜ੍ਹੀਆਂ ‘ਚ ਨਜ਼ਰ ਆਈਆ , ਦੋਵੇਂ ਕਾਫੀ ਖੂਬਸੂਰਤ ਲੱਗ ਰਹੀਆਂ ਸਨ। ਦੋਵੇਂ ਨੂੰਹਾਂ ਨੇ ਮੱਥਾ ਟੇਕਿਆ ਅਤੇ ਪਾਪਰਾਜ਼ੀ ਦਾ ਸਵਾਗਤ ਕੀਤਾ ਅਤੇ ਫਿਰ ਇਕੱਠੇ ਪੋਜ਼ ਦਿੱਤੇ। ਅੰਬਾਨੀ ਪਰਿਵਾਰ ਦੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਸ ਖਾਸ ਮੌਕੇ ‘ਤੇ ਹਰ ਕੋਈ ਰਵਾਇਤੀ ਕੱਪੜੇ ਪਹਿਨ ਕੇ ਆਇਆ ਸੀ। ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਗਣੇਸ਼ ਚਤੁਰਥੀ ਸਮਾਰੋਹ ਵਿੱਚ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਦੋਵੇ ਰਵਾਇਤੀ ਅਵਤਾਰ ਵਿੱਚ ਨਜ਼ਰ ਆਏ। ਉੱਥੇ ਹੀ ਦੂਜੇ ਪਾਸੇ ‘ਜਵਾਨ’ ਦੀ ਸਫਲਤਾ ਦਾ ਆਨੰਦ ਮਾਣ ਰਹੇ ਸ਼ਾਹਰੁਖ ਖਾਨ ਵੀ ਆਪਣੇ ਪਰਿਵਾਰ ਸਮੇਤ ਮੁਕੇਸ਼-ਨੀਤਾ ਅੰਬਾਨੀ ਦੇ ਘਰ ਵਿਰਾਜੇ ਗਣਪਤੀ ਬੱਪਾ ਦੇ ਦਰਸ਼ਨ ਕਰਨ ਪਹੁੰਚੇ। ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਨਿਰਦੇਸ਼ਕ ਅਤੇ ਦੋਸਤ ਅਯਾਨ ਮੁਖਰਜੀ ਨਾਲ ਗਣੇਸ਼ ਚਤੁਰਥੀ ‘ਤੇ ਐਂਟੀਲੀਆ ਪਹੁੰਚੇ।
ਸ਼ਾਹਰੁਖ, ਦੀਪਿਕਾ ਅਤੇ ਆਲੀਆ ਤੋਂ ਇਲਾਵਾ ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਗਣੇਸ਼ ਚਤੁਰਥੀ ਦੇ ਜਸ਼ਨ ਵਿੱਚ ਨਯਨਤਾਰਾ, ਵਿਗਨੇਸ਼ ਸ਼ਿਵਨ, ਰਵੀਨਾ ਟੰਡਨ, ਅਨਨਿਆ ਪਾਂਡੇ, ਸਲਮਾਨ ਖਾਨ, ਰੇਖਾ, ਮਾਧੁਰੀ ਦੀਕਸ਼ਿਤ, ਸ਼੍ਰੀਰਾਮ ਨੇਨੇ, ਵਰੁਣ ਧਵਨ, ਨਤਾਸ਼ਾ ਦਲਾਲ, ਰਿਤੇਸ਼ ਦੇਸ਼ਮੁਖ, ਜੇਨੇਲੀਆ ਡੀ. ‘ਸੂਜ਼ਾ., ਸ਼ਰਧਾ ਕਪੂਰ, ਨੀਲ ਨਿਤਿਨ ਮੁਕੇਸ਼ ਅਤੇ ਸਿਧਾਂਤ ਚਤੁਰਵੇਦੀ ਨੇ ਵੀ ਸ਼ਿਰਕਤ ਕੀਤੀ।