ਯੂਰਪ ਦੀ ਸਭ ਤੋਂ ਵੱਡੀ ਫੂਟਬਾਲ ਲੀਗ ਦੇ ਨਵੇ ਸੀਜਨ ਦਾ ਆਗਾਜ਼ ਹੋ ਚੁੱਕਿਆ ਹੈ। ਇਹ ਆਖਿਰੀ ਸੀਜਨ ਹੈ, ਜਦੋਂ champion ਲੀਗ ਵਿੱਚ 32 ਟੀਮਾਂ ਖੇਡਣਗੀਆਂ। ਅੱਗਲੇ ਸੀਜਨ ਤੋਂ ਇਹ ਲੀਗ 36 ਟੀਮਾਂ ਵਾਲੀ ਹੋਵੇਗੀ, ਜਿਸ ‘ਚ 64 ਮੈਚ ਜਿਆਦਾ ਹੋਣਗੇ। ਡਿਫੇਂਡਿੰਗ champion ਮੇਨਚੇਸਟੇਰ ਸਿਟੀ ਖਿਤਾਬ ਬਚਾਉਣ ਦੇ ਇਰਾਦੇ ਤੋਂ ਉਤਰੇਗੀ। ਦੁਨੀਆ ਦੇ 2 ਸਭ ਤੋਂ ਵੱਡੇ ਸੁਪਰ ਸਟਾਰ ਰੋਨਾਲਡੋ ਦੇ ਸਾਊਦੀ ਕਲੱਬ ਆਲ ਨਾਸਰ ਅਤੇ ਮੇਸੀ ਦੇ ਅਮੇਰੀਕੀ ਕਲੱਬ ਇੰਟਰ ਮਿਆਮੀ ਨਾਲ ਜੁੜਨ ਤੋਂ ਬਾਅਦ ਇਨ੍ਹਾਂ ਦੋਵਾਂ ਦਾ ਮੁਕਾਬਲਾ ਲੀਗ ਵਿੱਚ ਨਜ਼ਰ ਨਹੀਂ ਆਵੇਗਾ। ਦੋ ਦਸ਼ਕਾਂ ਵਿੱਚ ਇਹ ਪਹਿਲਾਂ ਮੌਕਾ ਹੈ ਜਦੋਂ ਲੀਗ ਇਨਾਂ ਦੋਵੇ ਖਿਡਾਰੀਆਂ ਤੋਂ ਬਿਨਾਂ ਹੋਵੇਗੀ।
ਲੀਗ ਵਿੱਚ 125 ਮੈਚ ਮਗਰੋਂ ਅਗਲੇ ਸਾਲ 1 ਜੂਨ ਨੂੰ ਵੇਂਬਲੇ ‘ਚ ਯੂਰਪੀਅਨ ਕਲੱਬ champion ਮਿਲੇਗਾ। ਗਰੁੱਪ ਰਾਉਂਡ ਦੇ 96 ਮੁਕਾਬਲੇ ਦਿਸੰਬਰ ਤਕ ਚਲਣਗੇ ਇਸ ਤੋਂ ਬਾਅਦ ਫ਼ਰਵਰੀ – ਮਾਰਚ ‘ਚ ਪ੍ਰੀ ਕੁਆਰਟਰ ਫਾਈਨਲ ਦੇ 16 ਮੈਚ, ਅਪ੍ਰੈਲ ਵਿੱਚ ਕਵਾਰਟਰ ਫਾਈਨਲ ਦੇ 8 ਮੈਚ, ਮਈ ਵਿੱਚ ਸੈਮੀ ਦੇ 4 ਮੈਚ ਖੇਡੇ ਜਾਣਗੇ।