ਅੱਜਕੱਲ੍ਹ ਮੋਬਾਈਲ ਫੋਨ ਹਰ ਕਿਸੇ ਦੇ ਹੱਥ ਵਿੱਚ ਹੁੰਦਾ ਹੈ। ਲੋਕ ਮੋਬਾਈਲ ਦੀ ਵਰਤੋਂ ਕਾਲ ਕਰਨ ਦੀ ਬਜਾਏ ਵੀਡੀਓ ਵੇਖਣ ਤੇ ਗੇਮਾਂ ਖੇਡਣ ਲਈ ਜ਼ਿਆਦਾ ਕਰਨ ਲੱਗੇ ਲੋਕ ਆਪਣੇ ਮੋਬਾਈਲ ਨੂੰ ਇੱਕ ਪਲ ਲਈ ਵੀ ਆਪਣੇ ਤੋਂ ਦੂਰ ਨਹੀਂ ਕਰ ਸਕਦੇ।
ਜੋ ਕਿ ਉਨ੍ਹਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾ ਰਿਹਾ ਹੈ। ਕਈ ਲੋਕਾਂ ਨੂੰ ਮੋਬਾਈਲ ‘ਤੇ ਗੇਮ ਖੇਡਣ ਦੀ ਆਦਤ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹ ਕਈ ਘੰਟੇ ਮੋਬਾਈਲ ‘ਤੇ ਗੇਮ ਖੇਡਦੇ ਰਹਿੰਦੇ ਹਨ। ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਮੋਬਾਈਲ ‘ਤੇ ਗੇਮ ਖੇਡਣ ਦੀ ਆਦਤ ਕਾਫੀ ਖਤਰਨਾਕ ਹੈ। ਇਸ ਦਾ ਬੱਚਿਆਂ ‘ਤੇ ਮਾੜਾ ਅਸਰ ਪੈਂਦਾ ਹੈ।
WHO ਵੀ ਵੀਡੀਓ ਗੇਮ ਦੀ ਆਦਤ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ। ਇੱਕ ਵਾਰ ਇਹ ਚਰਚਾ ਵੀ ਚੱਲੀ ਸੀ ਕਿ ਵੀਡੀਓ ਗੇਮ ਦੀ ਲਤ ਨੂੰ ਅਧਿਕਾਰਤ ਤੌਰ ‘ਤੇ ਇੱਕ ਬਿਮਾਰੀ ਮੰਨਿਆ ਜਾ ਸਕਦਾ ਹੈ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵੀਡੀਓ ਗੇਮਾਂ ਦੀ ਲਤ ਕਾਰਨ ਬੱਚਿਆਂ ਤੇ ਨੌਜਵਾਨਾਂ ਨੂੰ ਮਨੋਵਿਗਿਆਨਕ ਸਮੱਸਿਆਵਾਂ ਯਾਨੀ ਕਿ ਤਣਾਅ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।