ਡਾਬਾ
ਦੇ ਨਿਊ ਗਗਨ ਨਗਰ ਤੋਂ ਲਾਪਤਾ ਦੋਸਤਾਂ ਦੀਆਂ ਲਾਸ਼ਾਂ ਭਾਮੀਆਂ ਸਥਿਤ ਇਕ ਨਾਲ਼ੇ ’ਚੋਂ ਬਰਾਮਦ ਹੋਈਆਂ।
ਪੁਲਿਸ ਨੇ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿਚ ਇਕ ਨਾਬਾਲਗ ਹੈ। ਸੋਨੀ
ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤ ਗੁਲਸ਼ਨ ਗੁਪਤਾ ਤੇ ਉਸ ਦਾ ਦੋਸਤ ਰਾਹੁਲ
ਸਿੰਘ ਐਕਟਿਵਾ ’ਤੇ ਗਏ ਸਨ ਪਰ ਵਾਪਸ ਨਹੀਂ ਆਏ।
ਪੁਲਿਸ
ਕਮਿਸ਼ਨਰ ਮੁਤਾਬਕ ਦੋਹਰੇ ਕਤਲ ਕਾਂਡ ਦਾ ਮਾਸਟਰ ਮਾਈਂਡ ਅਮਰ ਉਸ ਕੁੜੀ ਨੂੰ ਪਿਆੜ ਕਰਦਾ
ਸੀ ਜਿਸ ਨਾਲ ਰਾਹੁਲ ਦੀ ਮੰਗਣੀ ਹੋਈ ਸੀ। ਰਾਹੁਲ ਨੇ ਅਮਰ ਨੂੰ ਉਸ ਦੀ ਮੰਗੇਤਰ ਤੋਂ ਦੂਰ ਰਹਿਣ
ਨੂੰ ਕਿਹਾ। ਰੋਸ ’ਚ ਆਏ ਅਮਰ ਨੇ ਸਾਥੀਆਂ ਨਾਲ ਮਿਲ ਕੇ ਰਾਹੁਲ ਦਾ ਕਤਲ ਕਰ ਦਿੱਤਾ। ਪੁਲਿਸ ਜਾਂਚ ‘ਚ ਪਤਾ ਲੱਗਾ ਕਿ ਅਮਰ ਨੇ ਰਾਹੁਲ ਨੂੰ ਗੱਲਬਾਤ ਲਈ ਰਾਇਲ ਗੈਸਟ ਹਾਊਸ ਬੁਲਾਇਆ ਸੀ। ਜਿਥੇ
ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਦੀ ਤੇਜ਼ਧਾਰ ਹਤਿਆਰਾਂ ਨਾਲ ਹੱਤਿਆ ਕਰ ਦਿੱਤੀ।
ਲਾਸ਼ਾਂ ਟਿਕਾਣੇ ਲਾਉਣ ਲਈ ਕੰਬਲ ’ਚ ਲਪੇਟ ਕੇ
ਬਾਈਕ ’ਤੇ ਲਿਜਾ ਕੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਲਾਸ਼ਾਂ
ਦੇਖ ਕੇ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਲਾਸ਼ਾਂ ਕੱਢ ਕੇ ਪੋਸਟ ਮਾਰਟਮ ਲਈ
ਸਿਵਲ ਹਸਪਤਾਲ ਭੇਜੀਆਂ। ਪੁਲਿਸ ਕਮਿਸ਼ਨਰ ਅਨੁਸਾਰ ਚਾਰੇ ਮੁਲਜ਼ਮ ਭੱਜਣ ਦੀ ਤਾਕ ਵਿਚ ਸਨ ਪਰ ਸ਼ੇਰਪੁਰ
ਨੇੜਿਓਂ ਅਮਰ ਯਾਦਵ, ਅਭਿਸ਼ੇਕ, ਅਨਿਕੇਤ ਉਰਫ ਗੋਲੂ ਤੇ ਨਾਬਾਲਗ ਲੜਕੇ ਨੂੰ ਗ੍ਰਿਫਤਾਰਕਰ ਲਿਆ ਗਿਆ।