1 ਅਕਤੂਬਰ ਤੋਂ ਦਸਤਾਵੇਜ਼ ਵੈਰੀਫਿਕੇਸ਼ਨ ‘ਚ ਜਨਮ ਸਰਟੀਫਿਕੇਟ ਦੀ ਮਹੱਤਤਾ ਵਧਣ ਜਾ ਰਹੀ ਹੈ। ਨਵੇਂ ਨਿਯਮ ਦੇ ਤਹਿਤ, ਜਨਮ ਸਰਟੀਫਿਕੇਟ ਨੂੰ ਸਕੂਲ ਦਾਖਲਾ, ਡਰਾਈਵਿੰਗ ਲਾਇਸੈਂਸ ਜਾਰੀ ਕਰਨਾ, ਵੋਟਰ ਆਈਡੀ, ਵਿਆਹ ਰਜਿਸਟ੍ਰੇਸ਼ਨ, ਸਰਕਾਰੀ ਨੌਕਰੀ, ਪਾਸਪੋਰਟ ਅਤੇ ਆਧਾਰ ਸਮੇਤ ਕਈ ਥਾਵਾਂ ‘ਤੇ ਇਕ ਦਸਤਾਵੇਜ਼ ਵਜੋਂ ਵਰਤਿਆ ਜਾ ਸਕਦਾ ਹੈ। ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਬਿੱਲ 2023 ਨੂੰ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਕੀਤਾ ਗਿਆ। ਇਸ ਬਿਲ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਵੀ ਸਹਿਮਤੀ ਮਿਲ ਗਈ ਸੀ। ਜੋ ਕਿ ਹੁਣ 1 ਅਕਤੂਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ।
ਇਹ ਨਵਾਂ ਕਾਨੂੰਨ ਰਜਿਸਟਰਡ ਜਨਮ ਅਤੇ ਮੌਤਾਂ ਦਾ ਰਾਸ਼ਟਰੀ ਅਤੇ ਰਾਜ ਪੱਧਰੀ ਡਾਟਾ ਬੇਸ ਬਣਾਉਣ ਵਿੱਚ ਵੀ ਮਦਦ ਕਰੇਗਾ। ਇਸ ਨਾਲ ਜਨਤਕ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਨਵਾਂ ਨਿਯਮ 1 ਅਕਤੂਬਰ ਜਾਂ ਇਸ ਤੋਂ ਬਾਅਦ ਬਣੇ ਜਨਮ ਸਰਟੀਫਿਕੇਟਾਂ ‘ਤੇ ਲਾਗੂ ਹੋਵੇਗਾ। ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਜਨਮ ਅਤੇ ਮੌਤ ਸਰਟੀਫਿਕੇਟ ਵੀ ਡਿਜੀਟਲ ਰੂਪ ‘ਚ ਉਪਲਬਧ ਹੋਣਗੇ। ਵਰਤਮਾਨ ਵਿੱਚ ਸਿਰਫ ਇਸਦੀ ਹਾਰਡ ਕਾਪੀ ਉਪਲਬਧ ਹੈ। ਇਸ ਦੇ ਲਈ ਵੀ ਕਈ-ਕਈ ਦਿਨ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ।
ਹੁਣ ਤੱਕ ਆਧਾਰ ਨੂੰ ਹਰ ਥਾਂ ਪਛਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਤੁਹਾਡੇ ਹੋਰ ਦਸਤਾਵੇਜ਼ਾਂ ਅਤੇ ਖਾਤਿਆਂ ਨਾਲ ਲਿੰਕ ਕਰਨ ਦੀ ਲੋੜ ਹੈ। ਇਸੇ ਤਰ੍ਹਾਂ, ਇਹ ਇੱਕ ਜਨਮ-ਮੌਤ ਸਰਟੀਫਿਕੇਟ ਹੋਵੇਗਾ, ਜੋ ਕਿ ਜਨਮ ਅਤੇ ਮੌਤ ਦੇ ਸਬੂਤ ਲਈ ਹਰ ਜਗ੍ਹਾ ਇੱਕ ਸਰਵ-ਪ੍ਰਵਾਨਿਤ ਪਛਾਣ ਪੱਤਰ ਵਜੋਂ ਕੰਮ ਕਰੇਗਾ।