ਪੰਜਾਬ ਵਿੱਚ ਬੀਤੇ ਕੁਝ ਸਾਲ ਵਿੱਚ ਇੰਨੇ ਜ਼ਿਆਦਾ ਘੁਟਾਲੇ ਹੋਏ ਨੇ ਕਿ ਜਾਂਚ ਟੀਮਾਂ ਵੀ ਹੈਰਾਨ ਹੋਈਆਂ ਪਈਆਂ ਹਨ। ਇੱਕ ਘੁਟਾਲੇ ਦੀ ਜਾਂਚ ਪੂਰੀ ਨਹੀਂ ਹੁੰਦੀ ਤੇ ਇੰਨੇ ‘ਚ ਹੀ ਦੂਜਾ ਘੁਟਾਲਾ ਸਾਹਮਣੇ ਆ ਜਾਂਦਾ ਤੇ ਜਾਂਚ ਟੀਮਾਂ ਵੀ ਸ਼ਸ਼ੋਪੰਜ ਚ ਪੈ ਜਾਂਦੀਆਂ ਨੇ ਕਿ ਕਿਹੜੀ ਜਾਂਚ ਕਰੀਏ ਤੇ ਕਿਹੜੀ ਜਾਂਚ ਨਾ ਕਰੀਏ।
ਹੁਣ ਪੰਜਾਬ ‘ਚ ਇੱਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਹ ਘਪਲਾ ਸੂਬੇ ਦੇ ਨਰਸਿੰਗ ਕਾਲਜਾਂ ‘ਚ ਦਾਖਲੇ ਨੂੰ ਲੈ ਕੇ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਸੂਬੇ ‘ਚ ਹੋਏ ਨਰਸਿੰਗ ਕਾਲਜਾਂ ਦੇ ਦਾਖਲੇ ਦੀ ਜਾਂਚ ਕਰ ਰਹੀ ਸੀ ਤਾਂ ਇਸ ਦੌਰਾਨ ਪਾਇਆ ਗਿਆ ਸੀ ਕਿ ਇਹਨਾਂ ਕਾਲਜਾਂ ‘ਚ ਵੱਡੀ ਗਿਣਤੀ ਵਿੱਚ ਫਰਜ਼ੀ ਦਾਖਲੇ ਕਰਵਾਏ ਗਏ ਅਤੇ ਫਰਜ਼ੀ ਬੱਚਿਆਂ ਦੇ ਖਾਤੇ ਖੁਲਵਾਏ ਗਏ ਸਨ।
ਜਾਂਚ ਚ ਸਾਹਮਣੇ ਆਇਆ ਹੈ ਕਿ ਇਸ ਘੁਟਾਲੇ ਨੂੰ 5 ਤੋਂ 6 ਦਲਾਲਾਂ ਵੱਲੋਂ ਅੰਜਾਮ ਦਿੱਤਾ ਗਿਆ, ਤੇ ਇਹ੍ਹਨਾਂ ਹੀ ਘੁਟਾਲੇਬਾਜ਼ਾਂ ਵੱਲੋਂ ਸੂਬੇ ਦੇ ਨਰਸਿੰਗ ਕਾਲਜਾਂ ਵਿੱਚ ਨਕਲੀ ਦਾਖਲੇ ਕਰਵਾਉਣ ਲਈ ਜਆਲੀ ਦਸਤਾਵੇਜ਼ ਤਿਆਰ ਕੀਤੇ ਗਏ, ਫਰਜ਼ੀ ਵਿਦਿਆਰਥੀਆਂ ਦੇ ਨਾਮਾਂ ‘ਤੇ ਫਰਜ਼ੀ ਬੈਂਕ ਖਾਤੇ ਖੋਲ੍ਹੇ ਗਏ ਸੀ। ਸਾਲ 2014-15 ਤੇ 2015-16 ‘ਚ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚ ਕਈ ਕੋਰਸਾਂ ‘ਚ ਫ਼ਰਜ਼ੀ ਦਾਖ਼ਲੇ ਦਿਖਾ ਦਿੱਤੇ ਗਏ। 2000 ਦੇ ਕਰੀਬ ਤੋਂ ਵੀ ਜ਼ਿਆਦਾ ਵਿਦਿਆਰਥੀਆਂ ਦੇ ਖਾਤੇ ਖੋਲ੍ਹ ਕੇ ਇਸ ਗੜਬੜੀ ਨੂੰ ਅੰਜਾਮ ਦਿੱਤਾ ਗਿਆ।ਦੱਸਣਯੋਗ ਹੈ ਕਿ ਇਹ ਖ਼ੁਲਾਸਾ ਵਿਜੀਲੈਂਸ ਜਾਂਚ ’ਚ ਹੋਇਆ ਹੈ।
ਇਸ ਘੁਟਾਲੇ ‘ਚ ਬੈਂਕ ਤੇ ਜ਼ਿਲ੍ਹਾ ਭਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ। ਵਿਜੀਲੈਂਸ ਵਿਭਾਗ ਵੱਲੋਂ ਇਸ ਮਾਮਲੇ ‘ਚ ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਇਸ ਘੁਟਾਲੇ ਚ ਸ਼ਾਮਿਲ ਕਥਿਤ ਮੁਲਜ਼ਮਾਂ ‘ਤੇ ਸ਼ਿਕੰਜਾ ਕੱਸਿਆ ਜਾਏਗਾ।
ਜਾਂਚ ‘ਚ ਸਾਹਮਣੇ ਆਇਆ ਕਿ ਘੁਟਾਲਾ ਕਰਨ ਵਾਲੇ ਲੋਕਾਂ ਨੇ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚ ਏਐੱਨਐੱਮ ਤੇ ਜੀਐੱਨਐੱਮ ਦੇ ਕੋਰਸਾਂ ‘ਚ ਫ਼ਰਜ਼ੀ ਦਾਖਲੇ ਕਰਵਾਏ ਗਏ। ਇਨ੍ਹਾਂ ਕੋਰਸਾਂ ਦੇ ਕਾਲਜਾਂ ਦੀ ਗਿਣਤੀ ਜ਼ਿਲ੍ਹੇ ‘ਚ ਘੱਟ ਹੈ, ਇਸ ਲਈ ਦੂਜੇ ਸੂਬੇ ਦੇ ਕਾਲਜਾਂ ਦੇ ਨਾਂ ਸ਼ਾਮਲ ਕਰ ਕੇ ਜ਼ਿਲ੍ਹਾ ਭਲਾਈ ਵਿਭਾਗ ਤੋਂ ਇਹ ਲੋਕ ਵਜ਼ੀਫ਼ਾ ਲੈਂਦੇ ਰਹੇ। ਵਿਜੀਲੈਂਸ ਦੀ ਜਾਂਚ ਟੀਮ ਨੇ ਵਜ਼ੀਫ਼ਾ ਸੂਚੀ ‘ਚ ਸ਼ਾਮਲ ਨੌਜਵਾਨਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।
ਇਸ ਤੋਂ ਇਲਾਵਾ ਇਹਨਾਂ ਮੁਲਜ਼ਮਾਂ ਨੇ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੇ ਸਭ ਤੋਂ ਵੱਧ ਦਾਖਲੇ ਸ਼ੋਅ ਕੀਤੇ ਸਨ। ਕਿਉਂਕਿ ਸਰਕਾਰ ਵੱਲੋਂ SC/ST ਵਰਗ ਦੇ ਬੱਚਿਆਂ ਨੂੰ ਵਜੀਫੇ ਦੀ ਰਾਸ਼ੀ ਬਾਕੀਆਂ ਨਾਲੋਂ ਵੱਧ ਦਿੱਤੀ ਜਾਂਦੀ ਸੀ। ਵਿਜੀਲੈਂਸ ਨੇ ਅਜਿਹੇ 250 ਬੱਚਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ। ਸੋ ਹੁਣ ਇਹ ਨਵਾਂ ਘੁਟਾਲਾ ਸਾਹਮਣੇ ਆ ਚੁੱਕਾ ਹੈ ਜਿਸ ਮਗਰੋਂ ਵਿਜੀਲੈਂਸ ਤਾਂ ਪੱਬਾਂ ਭਾਰ ਹੋ ਗਈ ਹੈ ਪਰ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਜਿਹੜੇ ਇਸ ਦੇ ਵਿਚ ਸ਼ਾਮਿਲ ਨੇ ਕਿਉਂਕਿ ਜਾਂਚ ਹੋਣ ਮਗਰੋਂ ਉਹਨਾਂ ਨੂੰ ਜ਼ਰੂਰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।
ਸੂਬੇ ‘ਚ ਜਦੋਂ ਦੀ ਆਪ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈਕੇ ਹੁਣ ਤੱਕ ਅਣਗਿਣਤ ਹੀ ਧਰਨੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਲਗਾਏ ਜਾਂ ਚੁੱਕੇ ਨੇ ਤੇ ਇੱਕ ਵਾਰ ਤਾ ਮੁਖ ਮੰਤਰੀ ਨੇ ਵੀ ਤਲਖੀ ਚ ਇਹ ਕਹਿ ਦਿੱਤਾ ਸੀ ਕਿ ਕਿਸਾਨਾਂ ਨੂੰ ਧਾਰਨਾ ਲਾਉਣ ਦੇ ਲਈ ਵਜ੍ਹਾ ਨੀ ਬਸ ਥਾਂ ਚਾਹੀਦੀ ਹੁੰਦੀ ਹੈ ਜਿਸ ਮਗਰੋਂ ਮੁਖ ਮੰਤਰੀ ਨੂੰ ਕਿਸਾਨਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਿਆ ਸੀ.। ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਹੁਣ ਧਰਨਿਆਂ ਦੇ ਲਈ ਇੱਕ ਪਸੰਦੀਦਾ ਜਗਾ ਬਣ ਚੁੱਕੀ ਹੈ। ਆਏ ਦਿਨ ਟੀਚਰਾਂ , ਮਜਦੂਰਾਂ , ਕਿਸਾਨਾਂ ਤੇ ਹੋਰਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ ਤੇ ਇਸੇ ਕਰਕੇ ਮੁੱਖ ਮੰਤਰੀ ਮਾਨ ਨੇ ਭਾਰੀ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ. ਪਰ ਫਿਰ ਵੀ ਧਰਨਿਆਂ ਨੂੰ ਠੱਲ ਨਹੀਂ ਪੈ ਰਹੀ. ਸੋ ਹੁਣ ਕਿਸਾਨਾਂ ਵੱਲੋਂ ਇੱਕ ਹੋਰ 3 ਰੋਜ਼ਾ ਧਰਨਾ ਮੁੱਖ ਮੰਤਰੀ ਦੇ ਘਰ ਮੂਹਰੇ ਲਗਾ ਦਿੱਤਾ ਗਿਆ ਹੈ. ਦਰਅਸਲ ਬੀਤੇ ਮਹੀਨੇ ਦੌਰਾਨ ਹੜ੍ਹਾਂ ਨੇ ਜੋ ਸੂਬੇ ‘ਚ ਤਬਾਹੀ ਮਚਾਈ ਸੀ ਉਸ ਤੋਂ ਸਾਰੇ ਜਾਣੂ ਨੇ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਨੁਕਸਾਨ ਹੋਇਆ ਹੈ ਉੱਥੇ ਹਰੇਕ ਨੂੰ ਮੁਆਵਜਾ ਦਿੱਤਾ ਜਾਊਗਾ ਤੇ ਕਿਹਾ ਸੀ ਕਿ ਫਿਕਰ ਨਾ ਕਰੋ ਮੈਂ ਤਾਂ ਹੜ੍ਹਾਂ ਚ ਮਰਨ ਵਾਲੀਆਂ ਮੁਰਗੀਆਂ ਤੇ ਬੱਕਰੀਆਂ ਤੱਕ ਦਾ ਵੀ ਮੁਆਵਜ਼ਾ ਦਿਊਂਗਾ. ਪਰ ਜ਼ਮੀਨੀ ਹਕੀਕਤ ਤੇ ਅਜੇ ਤੱਕ ਕੁਝ ਨਹੀਂ ਹੋਇਆ ਇਸ ਤਰਾਂ ਦਾ ਇਲਜਾਮ ਲਗਾਉਂਦੇ ਹੋਏ ਕਿਸਾਨਾਂ ਨੇ ਇਹ ਧਰਨਾ ਵਿੱਢਿਆ ਹੈ।