ਹਾਲ ਹੀ’ਚ ਕੇਂਦਰੀ ਮੰਤਰੀ ਵੀ. ਕੇ. ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ POK ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ POK ਛੇਤੀ ਹੀ ਖ਼ੁਦ-ਬ-ਖ਼ੁਦ ਭਾਰਤ ‘ਚ ਸ਼ਾਮਲ ਹੋ ਜਾਵੇਗਾ। ਸਾਬਕਾ ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਦੌਸਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “POK ਆਪਣੇ ਆਪ ਭਾਰਤ ਅੰਦਰ ਆਵੇਗਾ, ਥੋੜ੍ਹੀ ਜਿਹੀ ਉਡੀਕ ਕਰੋ।“ ਉਨ੍ਹਾਂ ਨੇ ਸੂਬੇ ਵਿਚ ਭਾਜਪਾ ਦੀ ਪਰਿਵਰਤਨ ਯਾਤਰਾ ਦੌਰਾਨ POK ਨਾਲ ਜੁੜੇ ਇਕ ਸਵਾਲ ਦਾ ਜਵਾਬ ਦਿੰਦੇ ਇਹ ਗੱਲ ਆਖੀ।
ਵੀ. ਕੇ. ਸਿੰਘ ਨੇ ਕਿਹਾ ਕਿ ਜੀ20 ਸੰਮੇਲਨ ਸ਼ਾਨਦਾਰ ਰਿਹਾ, ਇਹ ਇਕ ਵੱਡੀ ਉਪਲੱਬਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਦੁਨੀਆ ਵਿਚ ਆਪਣਾ ਲੋਹਾ ਮਨਵਾਇਆ। ਜੀ20 ਸਮੂਹ ‘ਚ ਦੁਨੀਆ ਦੇ ਸਾਰੇ ਸ਼ਕਤੀਸ਼ਾਲੀ ਦੇਸ਼ ਸ਼ਾਮਲ ਹਨ। ਸਾਰੇ ਦੇਸ਼ਾਂ ਨੇ ਭਾਰਤ ਦੀ ਸੁਤੰਤਰ ਆਵਾਜ਼ ਨਾਲ ਪ੍ਰਸ਼ੰਸਾ ਕੀਤੀ ਹੈ। ਅਤੇ ਭਾਰਤ ਦਾ ਨਾਮ ਹੁਣ ਦੁਨੀਆ ਵਿੱਚ ਇੱਕ ਵਿਕਸਿਤ ਦੇਸ਼ ਵਜੋਂ ਉਭਰ ਰਿਹਾ ਹੈ।
ਵੀ. ਕੇ. ਸਿੰਘ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ‘ਤੇ ਵੀ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਬੇਹੱਦ ਖ਼ਰਾਬ ਹੈ। ਇਹ ਹੀ ਵਜ੍ਹਾ ਹੈ ਕਿ ਜਨਤਾ ਦਰਮਿਆਨ ਜਾ ਕੇ ਉਨ੍ਹਾਂ ਦੀ ਗੱਲ ਸੁਣਨ ਲਈ ਭਾਜਪਾ ਨੂੰ ਪਰਿਵਰਤਨ ਸੰਕਲਪ ਯਾਤਰਾ ਕੱਢਣੀ ਪੈਂਦੀ ਹੈ। ਲੋਕ ਬਦਲਾਅ ਚਾਹੁੰਦੇ ਹਨ ਅਤੇ ਇਸ ਯਾਤਰਾ ‘ਚ ਸਾਡੇ ਨਾਲ ਆ ਰਹੇ ਹਨ ਅਤੇ ਉਨ੍ਹਾਂ ਨੇ ਬਦਲਾਅ ਲਿਆਉਣ ਦਾ ਮਨ ਬਣਾ ਲਿਆ ਹੈ