ਸ਼ਰਾਬ ਦੇ ਸ਼ੌਕੀਨਾ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਖਾਸਾ ਡਿਸਟਲਰੀ ਦੀ ਫੈਕਟਰੀ ਵਿੱਚ ਛਾਪਾ ਮਾਰਿਆ ਹੈ। ਇਸ ਫੈਕਟਰੀ ਦੀ ਆੜ ਵਿੱਚ ਮੁਲਜ਼ਮ ਨੇ ਇੱਕ ਗਿਰੋਹ ਬਣਾ ਕੇ ਸ਼ਰਾਬ ਦੀ ਕਾਲਾਬਾਜ਼ਾਰੀ ਸ਼ੂਰ ਕਰ ਦਿੱਤੀ ਸੀ। ਇਹ ਗੈਂਗ ਡਿਸਟਲਰੀ ਦੇ ਅੰਦਰ ਤੋਂ ਸ਼ਰਾਬ ਚੋਰੀ ਕਰਦੇ ਸੀ ਉਸ ਨੂੰ ਮਹਿੰਗੀਆਂ ਬੋਤਲਾਂ ਵਿੱਚ ਭਰ ਕੇ ਸੂਬੇ ਵਿੱਚ ਵਧ ਰਹੀ ਸ਼ਰਾਬ ਦੀ ਮੰਗ ਨੂੰ ਪੂਰਾ ਕਰਦੇ ਸੀ।
ਦੱਸ ਦਈਏ ਕਿ ਫੜ੍ਹੇ ਗਏ ਗੈਂਗ ਦੇ ਤਿੰਨ ਮੈਂਬਰਾਂ ਵਿੱਚ ਖਾਸਾ ਫੈਕਟਰੀ ਦਾ ਸਕਿਓਰਟੀ ਗਾਰਡ ਜਸਪਾਲ ਸਿੰਘ, ਰਾਜਬੀਰ ਸਿੰਘ ਤੇ ਯੂਪੀ ਦਾ ਸ਼ਿਵਮ ਰਾਠੌਰ ਹੈ। ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕਰ ਲਿਆ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣੇ ਵਿੱਚ ਦਰਜ FIR ਮੁਤਾਬਕ, ਫੈਕਟਰੀ ਦੇ ਸੁਰੱਖਿਆ ਗਾਰਡ ਨੇ ਹੋਰ ਲੋਕਾਂ ਦੇ ਨਾਲ ਮਿਲਕੇ ਫੈਕਟਰੀ ਤੋਂ ਸ਼ਰਾਬ ਚੋਰੀ ਕੀਤੀ ਤੇ ਉਸ ਨੂੰ ਮਹਿੰਗੀਆਂ ਬੋਤਲਾਂ ਵਿੱਚ ਪੈਕ ਕਰ ਦਿੱਤਾ। ਐਕਸਾਈਜ਼ ਵਿਭਾਗ ਤੇ ਪੁਲਿਸ ਦੇ ਸਾਂਝੇ ਮਿਸ਼ਨ ਵਿੱਚ ਵਿਦੇਸ਼ੀ ਤੇ ਮਹਿੰਗੀ ਸ਼ਰਾਬ ਦੀਆਂ 132 ਬੋਤਲਾਂ ਮਿਲੀਆਂ ਹਨ ਜਿਨ੍ਹਾਂ ਉੱਤੇ ਬੈਚ ਨੰਬਰ ਤੇ ਤਾਰੀਖ਼ ਨਹੀਂ ਸੀ।