X ਦੇ ਮਾਲਿਕ ਐਲੋਨ ਮਸਕ ਨੇ ਬੀਤੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਜਲਦੀ ਹੀ ਸਿਰਫ ਪ੍ਰੀਮੀਅਮ ਉਪਭੋਗਤਾ ਅਰਥਾਤ ਐਕਸ ‘ਤੇ ਭੁਗਤਾਨ ਕੀਤੇ ਉਪਭੋਗਤਾ ਹੀ ਰਾਜਨੀਤਿਕ ਮੁੱਦਿਆਂ ਸਮੇਤ ਸਾਰੇ ਵਿਸ਼ਿਆਂ ‘ਤੇ Polls ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ। ਅਜਿਹੇ ਉਪਭੋਗਤਾ ਜੋ ਐਪ ਦੀ ਮੁਫਤ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ Poll ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਮਿਲੇਗਾ। ਦਰਅਸਲ, ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਬੋਟਸ ਤੋਂ ਬਚਿਆ ਜਾ ਸਕੇ ਅਤੇ ਉਪਭੋਗਤਾਵਾਂ ਨੂੰ ਸਹੀ ਨਤੀਜੇ ਮਿਲ ਸਕਣ।
ਲੇਖਕ ਅਤੇ ਉਦਯੋਗਪਤੀ ਬ੍ਰਾਇਨ ਕ੍ਰਾਸੇਨਸਟਾਈਨ ਇਸ ਵਿਸ਼ੇਸ਼ਤਾ ਨੂੰ ਪੋਸਟ ਕਰਨ ਵਾਲੇ ਪਹਿਲੇ ਵਿਅਕਤੀ ਸਨ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ X ਨੂੰ ਸਿਰਫ ਨੀਲੇ ਨਿਸ਼ਾਨ ਵਾਲੇ ਉਪਭੋਗਤਾਵਾਂ ਨੂੰ Polls ਵਿੱਚ ਹਿੱਸਾ ਲੈਣ ਦੀ ਆਗਿਆ ਦੇਣੀ ਚਾਹੀਦੀ ਹੈ। ਇਸ ‘ਤੇ ਐਲੋਨ ਮਸਕ ਨੇ ਕਿਹਾ ਕਿ ਇਹ ਜਲਦੀ ਹੀ ਹੋਵੇਗਾ। ਐਲੋਨ ਮਸਕ ਨੇ ਕਿਹਾ ਕਿ ਅਸੀਂ ਸਿਰਫ ਪ੍ਰਮਾਣਿਤ ਉਪਭੋਗਤਾਵਾਂ ਨੂੰ ਵੋਟ ਕਰਨ ਦੀ ਇਜਾਜ਼ਤ ਦੇਣ ਲਈ ਪੋਲ ਸੈਟਿੰਗ ਨੂੰ ਬਦਲ ਰਹੇ ਹਾਂ। ਇਹ ਵਿਵਾਦਪੂਰਨ ਮੁੱਦਿਆਂ ‘ਤੇ ਬੋਟ-ਸਪੈਮ ਨੂੰ ਘਟਾਉਣ ਲਈ ਜ਼ਰੂਰੀ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਇਸ ਹਫਤੇ ਕਈ ਬੋਟਸ ਵੀ ਬੰਦ ਕਰ ਦਿੱਤੇ ਹਨ।