ਆਪਣੀ ਜਬਰਦਸਤ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਆਰ ਮਾਧਵਨ ਲਈ 1 ਸਤੰਬਰ, 2023 ਦਾ ਦਿਨ ਕਾਫੀ ਖਾਸ ਰਿਹਾ ਹੈ। ਦਰਅਸਲ ਆਰ ਮਾਧਵਨ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (FTII) ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ਚੇਅਰਮੈਨ ਬਣ ਗਏ ਹਨ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਆਰ ਮਾਧਵਨ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ- ਆਰ ਮਾਧਵਨ ਜੀ ਨੂੰ FTII ਦਾ ਪ੍ਰਧਾਨ ਅਤੇ ਗਵਰਨਿੰਗ ਕੌਂਸਲ ਦਾ ਚੇਅਰਮੈਨ ਬਣਨ ਲਈ ਬਹੁਤ-ਬਹੁਤ ਵਧਾਈਆਂ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡਾ ਗਿਆਨ ਅਤੇ ਨੈਤਿਕਤਾ ਇਸ ਸੰਸਥਾ ਨੂੰ ਹੋਰ ਉਚਾਈਆਂ ‘ਤੇ ਲੈ ਜਾਵੇਗੀ। ਉੱਚ ਪੱਧਰ ਤੱਕ ਬਦਲਾਅ ਦੇਖਣ ਨੂੰ ਮਿਲੇਗਾ। ਸਕਾਰਾਤਮਕ ਕਾਰਜ ਸੱਭਿਆਚਾਰ ਪੈਦਾ ਹੋਵੇਗਾ। ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ।
ਇਸ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਆਰ ਮਾਧਵਨ ਨੇ ਅਨੁਰਾਗ ਠਾਕੁਰ ਦਾ ਧੰਨਵਾਦ ਕੀਤਾ। ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਤੁਸੀਂ ਜੋ ਵੀ ਕਿਹਾ ਮੈਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਈ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਵੀ ਕਰਾਂਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਾਲ ਹੀ ‘ਚ ਅਦਾਕਾਰ ਦੀ ਫਿਲਮ ‘ਰਾਕੇਟਰੀ: ਦ ਨਾਂਬੀ ਇਫੈਕਟ’ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਫਿਲਮ ਨੂੰ ਸਰਵੋਤਮ ਫੀਚਰ ਫਿਲਮ ਦਾ ਐਵਾਰਡ ਮਿਲਿਆ ਹੈ।