ਸ਼ਰਾਬ ਵੱਖ-ਵੱਖ ਸਰਕਾਰਾਂ ਲਈ ਆਮਦਨ ਦੇ ਸਭ ਤੋਂ ਮਹੱਤਵਪੂਰਨ ਸਰੋਤਾਂ ਵਿੱਚੋਂ ਇੱਕ ਹੈ। ਜਿਸ ਨੂੰ ਰਵਾਇਤੀ ਤੌਰ ‘ਤੇ ਆਮਦਨ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਰ ਇਹ ਵਿਸ਼ਵਾਸ ਵੀ ਗਲਤ ਨਹੀਂ ਹੈ। ਸ਼ਰਾਬ ਦੀ ਵਿਕਰੀ ਦੇ ਇਸ ਤਾਜ਼ਾ ਅੰਕੜੇ ਨੇ ਇੱਕ ਵਾਰ ਫਿਰ ਇਹ ਗੱਲ ਸਾਬਿਤ ਕਰ ਦਿੱਤੀ ਹੈ, ਜੋ ਇਹ ਦਰਸਾਉਂਦਾ ਹੈ ਕਿ ਇਸਰੋ ਦਾ ਚੰਦਰਯਾਨ-3 ਮਿਸ਼ਨ ਜਿੰਨੇ ਰੁਪਈਆਂ ਵਿੱਚ ਪੂਰਾ ਹੋਇਆ ਸੀ ਉਸ ਤੋਂ ਜ਼ਿਆਦਾ ਦੀ ਸ਼ਰਾਬ ਸਿਰਫ਼ ਇੱਕ ਸੂਬੇ ਦੇ ਲੋਕ 9 ਦਿਨਾਂ ਵਿੱਚ ਪੀ ਗਏ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕੇਰਲ ਦੇ ਲੋਕਾਂ ਨੇ ਇਸ ਸਾਲ ਓਨਮ ਜੋ ਕਿ ਉਨ੍ਹਾਂ ਦਾ ਇੱਕ ਤਿਓਹਾਰ ਹੈ ਉਸ ਦੌਰਾਨ ਪਹਿਲੇ 9 ਦਿਨਾਂ ‘ਚ 665 ਕਰੋੜ ਰੁਪਏ ਦੀ ਸ਼ਰਾਬ ਪੀਤੀ ਹੈ। ਇਹ ਅੰਕੜਾ ਇਸਰੋ ਦੇ ਹਾਲ ਹੀ ਦੇ ਚੰਦਰਮਾ ਮਿਸ਼ਨ ਦੀ ਲਾਗਤ ਤੋਂ ਵੀ ਵੱਧ ਹੈ। ਇਸਰੋ ਨੇ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਚੰਦਰਯਾਨ-3 ਮਿਸ਼ਨ ਨੂੰ ਪੂਰਾ ਕੀਤਾ ਹੈ। ਤੇ ਕੇਰਲ ਦੇ ਲੋਕਾਂ ਨੇ ਚੰਦਰਯਾਨ ਮਿਸ਼ਨ ਦੀ ਕੁੱਲ ਲਾਗਤ ਤੋਂ 160 ਕਰੋੜ ਰੁਪਏ ਵੱਧ ਦੀ ਸ਼ਰਾਬ ਪੀਤੀ ਹੈ ।