ਕ੍ਰਿਕਟ ਪ੍ਰੇਮੀਆਂ ਲਈ ਅਕਸਰ ਹੀ ਭਾਰਤ ਅਤੇ ਪਾਕਿਸਤਾਨ ਦਾ ਮੈਚ ਸਭ ਤੋਂ ਪਸੰਦੀਦਾ ਹੁੰਦਾ ਹੈ। ਹਰ ਕਿਸੇ ਨੂੰ ਬਸ ਇਸ ਮੈਚ ਦੀ ਉਡੀਕ ਰਹਿੰਦੀ ਹੈ। ਤਾਂ ਹੁਣ ਇਹ ਉਡੀਕ ਖਤਮ ਹੋਣ ਵਾਲੀ ਹੈ ਪੂਰੇ ਚਾਰ ਸਾਲ ਬਾਅਦ ਇੱਕ ਵਾਰ ਫਿਰ ਤੋਂ ਭਾਰਤ ਅਤੇ ਪਾਕਿਸਤਾਨ ਆਹਮੋ ਸਾਹਮਣੇ ਹੋਣ ਜਾ ਰਹੇ ਹਨ। ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਟੀਮ ‘ਚ ਮੁਹੰਮਦ ਸ਼ਮੀ ਦੀ ਥਾਂ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਪਿਛਲੀ ਵਾਰ ਮੈਲਬੋਰਨ ਵਿਚ ਟੀ-20 ਵਿਸ਼ਵ ਕੱਪ ਖੇਡੇ ਸਨ ਜਿਥੇ ਵਿਰਾਟ ਕੋਹਲੀ ਨੇ ਹਾਰਿਸ ਦੀਆਂ 2 ਗੇਂਦਾਂ ‘ਤੇ 2 ਛੱਕੇ ਲਗਾ ਕੇ ਭਾਰਤ ਨੂੰ ਜਿੱਤ ਵੱਲ ਲੈ ਗਏ ਸਨ। ਪਾਕਿਸਤਾਨ ਖਿਲਾਫ ਕੋਈ ਵੀ ਮੁਕਾਬਲਾ ਹੋਵੇ, ਵਿਰਾਟ ਕੋਹਲੀ ਖੁਦ ਨੂੰ ਖਾਸ ਤੌਰ ‘ਤੇ ਤਿਆਰ ਕਰਕੇ ਆਉਂਦੇ ਹਨ। ਇਹ ਉਹ ਕਹਿ ਵੀ ਚੁੱਕੇ ਹਨ ਕਿ “ਜੇਕਰ ਤੁਹਾਨੂੰ ਪਾਕਿਸਤਾਨੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੈ ਤਾਂ ਆਪਣੀ ਸਰਵਸ਼੍ਰੇਸ਼ਠ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨਾ ਹੋਵੇਗਾ।“ ਪਾਕਿਸਤਾਨ ਖਿਲਾਫ ਖੇਡੇ ਗਏ ਪਿਛਲੇ ਤਿੰਨ ਟੀ-20 ਮੈਚਾਂ ਵਿਚ ਵਿਰਾਟ ਨੇ 35, 60 ਤੇ 82 ਦੌੜਾਂ ਦੀ ਪਾਰੀ ਖੇਡੀ ਹੈ।
ਭਾਰਤ ਨੂੰ ਇਸ ਮੈਚ ਵਿਚ ਚੰਗੇ ਨਤੀਜਿਆਂ ਲਈ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਕਰਨੀ ਹੋਵੇਗੀ। ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ। ਸ਼ਾਹੀਨ, ਨਸੀਮ ਤੇ ਰਊਫ ਦੇ ਕੋਲ ਜਿਸ ਤਰ੍ਹਾਂ ਦੀ ਤੇਜ਼ੀ ਹੈ ਉਥੇ ਭਾਰਤੀ ਜੋੜੀ ਨੂੰ ਪੂਰੀ ਸੰਜਮ ਵਰਤਣੀ ਹੋਵੇਗੀ। ਰੋਹਿਤ ਤੇ ਗਿੱਲ ਦੋਵਾਂ ਦੀ ਤਕਨੀਕ ਵੀ ਇਨ੍ਹਾਂ ਗੇਂਦਬਾਜ਼ਾਂ ਦੇ ਸਾਹਮਣੇ ਪ੍ਰੀਖਿਆ ਹੋਵੇਗੀ । ਹੁਣ ਦੇਖਣਾ ਹੋਵੇਗਾ ਇਸ ਮੈਚ ਵਿੱਚ ਕੌਣ ਜਿੱਤਦਾ ਹੈ।