ਪੰਜਾਬ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੋਕ ਅਪਰਾਧ ਕਰਨ ਦੇ ਲਈ ਆਪਣੀ ਮਜਬੂਰੀ ਕਾਰਣ ਦੱਸਦੇ ਹਨ ਉੱਥੇ ਹੀ ਇੱਕ ਨੌਜਵਾਨ ਵੱਲੋ ਅਪਰਾਧ ਕਰਨ ਦਾ ਕਾਰਣ ਆਪਣੀ ਮਹਿਲਾ ਮਿੱਤਰ ਨੂੰ ਖੁਸ਼ ਕਰਨ ਦਾ ਦੱਸੀਆਂ ਗਿਆ। ਦਰਅਸਲ ਇਹ ਘਟਨਾ ਚੰਡੀਗੜ੍ਹ ਦੀ ਹੈ ਜਿੱਥੇ ਇੱਕ ਨੌਜਵਾਨਾ ਨੇ ਫੈਕਟਰੀ ਵਿੱਚ ਦਾਖਲ ਹੋ ਕੇ ਕਰੀਬ 24 ਲੱਖ ਰੁਪਏ ਚੋਰੀ ਕਰ ਲਏ। ਚੋਰੀ ਕੀਤੇ ਪੈਸਿਆਂ ਦੀ ਰਕਮ ਨੂੰ ਆਪਣੀ ਸਹੇਲੀ ‘ਤੇ ਉਡਾ ਦਿੱਤਾ।
ਨੌਜਵਾਨ ਨੇ ਆਪਣੀ ਮਹਿਲਾ ਮਿੱਤਰ ਨੂੰ ਖੁਸ਼ ਕਰਨ ਦੇ ਲਈ ਚੋਰੀ ਵਾਲੇ ਪੈਸਿਆਂ ‘ਚੋਂ ਮਹਿੰਗੇ ਮਹਿੰਗੇ ਗਿਫ਼ਟ, ਮੌਲ ਵਿੱਚ ਸ਼ੋਪਿੰਗ ਕਰਵਾਈ, ਵੱਡੇ ਹੋਟਲ ‘ਚ ਖਾਣਾ ਵੀ ਖਵਾਇਆ। ਇਹ ਕਾਰਨਾਮਾ ਚਾਰ ਨੌਜਵਾਨਾਂ ਵੱਲੋਂ ਕੀਤਾ ਗਿਆ। ਇਹਨਾਂ ਨੌਜਵਾਨਾਂ ਨੇ ਕੁੱਝ ਹੀ ਦਿਨਾਂ ਵਿੱਚ 16 ਲੱਖ ਰੁਪਏ ਉਡਾ ਦਿੱਤੇ। ਇਨ੍ਹਾਂ ਵਿਅਕਤੀਆਂ ਨੇ 15 ਅਗਸਤ ਦੀ ਰਾਤ ਨੂੰ ਫੇਜ਼-1 ਇੰਡਸਟਰੀਅਲ ਏਰੀਆ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਚੋਰੀ ਕਰਕੇ 24 ਲੱਖ ਦੀ ਨਕਦੀ, ਇੱਕ ਬੰਦ ਮੋਬਾਈਲ ਅਤੇ ਕੈਸ਼ਬੁੱਕ ਚੋਰੀ ਕਰ ਲਈ ਸੀ। ਇਨ੍ਹਾਂ ਵਿੱਚੋਂ ਪੁਲੀਸ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਸ਼ੰਭੂ (19), ਗੰਗਾਧਰ ਉਰਫ਼ ਅੰਨਾ (20) ਵਾਸੀ ਧਨਾਸ ਅਤੇ ਜਗਦੀਸ਼ ਉਰਫ਼ ਜੱਗੂ (19) ਵਾਸੀ ਹੱਲੋਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦਾ ਇੱਕ ਸਾਥੀ ਟਿੰਡਾ ਅਜੇ ਵੀ ਗਿ੍ਫ਼ਤਾਰ ਤੋਂ ਬਾਹਰ ਹੈ।
ਤਿੰਨਾਂ ਮੁਲਜ਼ਮਾਂ ਕੋਲੋਂ 8 ਲੱਖ 3 ਹਜ਼ਾਰ ਰੁਪਏ ਅਤੇ ਈ-ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਇਸ ਈ-ਰਿਕਸ਼ਾ ‘ਤੇ ਬੈਠ ਕੇ ਉਹ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਗੋਇਲ ਟਰੇਡਰਜ਼ ‘ਚ ਭੰਨ-ਤੋੜ ਕਰਨ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਇੱਕ ਪ੍ਰੇਮਿਕਾ ਵੀ ਹੈ। ਗਰਲਫਰੈਂਡ ਨੂੰ ਖੁਸ਼ ਕਰਨ ਲਈ ਕਦੇ ਕੋਈ ਤੋਹਫਾ ਨਹੀਂ ਦਿੱਤਾ। ਇਸ ਭਾਵਨਾ ਤੋਂ ਬਾਹਰ ਨਿਕਲਣ ਲਈ ਉਸ ਨੇ ਚੋਰੀ ਦੀ ਯੋਜਨਾ ਬਣਾਈ। ਮੁਲਜ਼ਮ ਟਿੰਡਾ 2022 ਵਿੱਚ ਕੁਝ ਸਮਾਂ ਇਸੇ ਫੈਕਟਰੀ ਵਿੱਚ ਕੰਮ ਕਰਦਾ ਸੀ।