ਸੰਨੀ ਦਿਓਲ ਦੀ ਐਕਸ਼ਨ ਐਂਟਰਟੇਨਰ ‘ਗਦਰ 2′ ਨੇ
ਸਿਨੇਮਾਘਰਾਂ ‘ਚ ਤੂਫਾਨ ਮਚਾ ਦਿੱਤਾ ਹੈ। ਫਿਲਮ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ
ਮਿਲ ਰਿਹਾ ਹੈ ਅਤੇ ਰਿਲੀਜ਼ ਦੇ 12 ਦਿਨ ਬਾਅਦ ਵੀ ਇਸ ਫਿਲਮ ਦਾ ਜਾਦੂ ਲੋਕਾਂ ਦੇ
ਸਿਰ ਚੜ੍ਹ ਕੇ ਬੋਲ ਰਿਹਾ ਹੈ। ਗਦਰ 2 ਨੇ ਪਹਿਲੇ
ਦਿਨ ਤੋਂ ਦੋਹਰੇ ਅੰਕਾਂ ‘ਚ ਕਮਾਈ ਕਰਦਿਆਂ ਦੂਜੇ ਮੰਗਲਵਾਰ ਭਾਵ ਰਿਲੀਜ਼ ਦੇ 12ਵੇਂ ਦਿਨ ਵੀ ਕਮਾਲ ਕਰ ਦਿੱਤਾ ਹੈ। ਦਰਅਸਲ, ਰਿਪੋਰਟ ਦੇ ਮੁਤਾਬਿਕ, ‘ਗਦਰ 2′ ਨੇ ਦੂਜੇ
ਮੰਗਲਵਾਰ ਨੂੰ ਕਰੀਬ11.50 ਕਰੋੜ ਦੀ
ਕਮਾਈ ਕੀਤੀ ਹੈ। ਇਸ ਨਾਲ ‘ਗਦਰ 2′ ਦੀ 12 ਦਿਨਾਂ ਦੀ ਕੁੱਲ ਕਮਾਈ 400.10 ਕਰੋੜ ਹੋ ਗਈ ਹੈ ਯਾਨੀ ਫਿਲਮ ਨੇ 400 ਕਰੋੜ ਦਾ
ਅੰਕੜਾ ਪਾਰ ਕਰ ਲਿਆ ਹੈ। ਗਦਰ 2′ ਹੁਣ ‘ਪਠਾਨ‘ ਨੂੰ ਪਛਾੜ ਕੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣਨ ਦੇ ਰਾਹ ‘ਤੇ ਹੈ। ਫਿਲਮ ਦੀ ਕਮਾਈ ਦੀ ਰਫਤਾਰ ਨੂੰ ਦੇਖਦੇ ਹੋਏ ਸੰਨੀ
ਦਿਓਲ ਦੀ ਫਿਲਮ ਇਤਿਹਾਸ ਵੀ ਰਚ ਸਕਦੀ ਹੈ।