ਅੱਜ ਦਾ ਦਿਨ ਭਾਰਤ ਦੇ ਲਈ ਬਹੁਤ ਹੀ ਇਤਿਹਾਸਿਕ ਹੋਣ ਵਾਲਾਂ
ਹੈ ਕਿਉਕਿ ਅੱਜ ਭਾਰਤ ਚੰਨ ‘ਤੇ ਤਿਰੰਗਾ ਲਹਿਰਾਉਣ ਜਾ ਰਿਹਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਚੰਦਰਯਾਨ-3 ਮਿਸ਼ਨ ‘ਤੇ ਟਿਕੀਆਂ
ਹੋਈਆਂ ਹਨ। ਭਾਰਤ ਇਤਿਹਾਸ ਰਚਣ ਤੋਂ ਮਹਿਜ਼ ਕੁੱਝ ਘੰਟਿਆਂ
ਦੀ ਦੂਰੀ ‘ਤੇ ਹੈ। ਭਾਰਤ ਦੇ ਚੰਦਰਮਾ ਮਿਸ਼ਨ ਚੰਦਰਯਾਨ 3 ਦੇ ਸ਼ਾਮ 6:04 ਵਜੇ ਚੰਦਰਮਾ
ਦੇ ਦੱਖਣੀ ਧਰੁਵੀ ਹਿੱਸੇ ਵਿੱਚ ਉਤਰਨ ਦੀ ਸੰਭਾਵਨਾ ਹੈ। ਇਹ ਉਮੀਦ ਇਸ ਲਈ ਵਧ ਰਹੀ ਹੈ ਕਿਉਂਕਿ
ਮੂਨ ਮਿਸ਼ਨ ‘ਤੇ ਅਪਡੇਟ ਦਿੰਦੇ ਹੋਏ ਇਸਰੋ ਨੇ ਕਿਹਾ, ਚੰਦਰਯਾਨ 3 ਮਿਸ਼ਨ ਤੈਅ
ਸਮੇਂ ਮੁਤਾਬਕ ਚੱਲ ਰਿਹਾ ਹੈ।
ਮਿਸ਼ਨ ਚੰਦਰਯਾਨ 3 ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਤਾਕਤ ਦੀ ਨੁਮਾਇਸ਼ ਹੈ ਤੇ ਇਸ ਨੁਮਾਈਸ਼ ਨੂੰ ਸਫ਼ਲ
ਬਣਾਉਣ ਲਈ ਦੇਸ਼ਵਾਸੀਆਂ ਨੇ ਮੰਦਰ ਤੋਂ ਲੈ ਕੇ ਦਰਗਾਹਾਂ ਵਿੱਚ ਦੁਆ ਮੰਗੀ ਹੈ। 23 ਅਗਸਤ ਦੀ ਇਹ
ਤਰੀਕ ਪੁਲਾੜ ਵਿੱਚ ਇੱਕ ਨਵੇਂ ਭਾਰਤ ਦੀ ਸ਼ੁਰੂਆਤ ਦੀ ਕਹਾਣੀ ਹੈ, ਜੋ ਸ਼ਾਮ 6 ਵਜ ਕੇ 04 ਮਿੰਟ ਉੱਤੇ ਚੰਦਰਯਾਨ 3 ਦੀ ਸੁਰੱਖਿਅਤ
ਲੈਂਡਿੰਗ ‘ਤੇ ਟਿਕੀ ਹੋਈ ਹੈ।