ਦਿਨੋ ਦਿਨ ਭਾਰਤ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ। ਹਰ ਖੇਤਰ ਵਿੱਚ ਭਾਰਤ ਵੱਡੇ ਵੱਡੇ ਦੇਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤਰੱਕੀ ਕਰ ਰਿਹਾ ਹੈ। ਹੁਣ ਭਾਫ਼ਰਤ ਟੈਕਨਾਲੋਜੀ ਦੇ ਖੇਤਰ ‘ਚ ਤਰੱਕੀ ਦੇ ਰਾਹ ‘ਤੇ ਹੈ ਅਤੇ ਇਸ ਲੜੀ ‘ਚ ਭਾਰਤ ਫੋਨ ਨਿਰਮਾਣ ‘ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫੋਨ ਉਤਪਾਦਕ ਦੇਸ਼ ਬਣ ਗਿਆ ਹੈ।
ਕਾਊਂਟਰ ਪੁਆਇੰਟ ਦੀ ਰਿਸਰਚ ਰਿਪੋਰਟ ਮੁਤਾਬਿਕ ਹੁਣ ਭਾਰਤ ‘ਚ ਫੋਨ ਨਿਰਮਾਣ ਦਾ ਇਹ ਅੰਕੜਾ 2 ਅਰਬ ਯਾਨੀ 200 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਰਿਪੋਰਟ ਦੇ ਮੁਤਾਬਿਕ, ਸ਼ਿਪਮੈਂਟ ਵਿੱਚ 23% ਮਿਸ਼ਰਿਤ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ। ਮੇਕ ਇਨ ਇੰਡੀਆ, ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਅਤੇ ਸਵੈ-ਨਿਰਭਰ ਭਾਰਤ ਵਰਗੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਹਵਾਲਾ ਦਿੰਦੇ ਹੋਏ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ ਉਤਪਾਦਨ ਵਿੱਚ ਵਾਧੇ ਦੇ ਪਿੱਛੇ ਡਿਜੀਟਲ ਸਾਖਰਤਾ ਵਿੱਚ ਵਾਧਾ ਅਤੇ ਸਰਕਾਰੀ ਦਬਾਅ ਮੁੱਖ ਕਾਰਨ ਹਨ।
ਭਾਰਤ ਸਰਕਾਰ ਦੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਫੈਸਲਿਆਂ ਕਾਰਨ ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਉਤਪਾਦਨ ਵਾਲਾ ਦੇਸ਼ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕਲ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਦੇਸ਼ ਤੋਂ ਬਾਹਰੋਂ ਬਣੀਆਂ ਯੂਨਿਟਾਂ ‘ਤੇ ਇੰਪੋਰਟ ਡਿਊਟੀ ਵਧਾ ਦਿੱਤੀ ਹੈ। ਕਾਊਂਟਰ ਪੁਆਇੰਟ ਰਿਸਰਚ ਦੇ ਨਿਰਦੇਸ਼ਕ ਤਰੁਣ ਪਾਠਕ ਨੇ ਕਿਹਾ ਕਿ ਸਾਲ 2022 ਵਿੱਚ ਮੋਬਾਈਲ ਫੋਨਾਂ ਦੀ ਸਮੁੱਚੀ ਮਾਰਕੀਟ ਵਿੱਚ 98 ਫੀਸਦੀ ਤੋਂ ਵੱਧ ਸ਼ਿਪਮੈਂਟ ਭਾਰਤ ਵਿੱਚ ਹੀ ਹੋਈ ਸੀ, ਜਦੋਂ ਕਿ 2014 ਵਿੱਚ ਜਦੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਇਹ ਅੰਕੜਾ ਸਿਰਫ਼ 19 ਫੀਸਦੀ ਹੀ ਸੀ।
ਰਿਸਰਚ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ‘ਚ ਕਈ ਕੰਪਨੀਆਂ ਤੇਜ਼ੀ ਨਾਲ ਆਪਣੇ ਯੂਨਿਟ ਸਥਾਪਿਤ ਕਰ ਰਹੀਆਂ ਹਨ, ਜਿਸ ਕਾਰਨ ਨੌਕਰੀਆਂ ਵਧਾਉਣ ਦੇ ਨਾਲ-ਨਾਲ ਮੋਬਾਈਲ ਦੇ ਉਤਪਾਦਨ ‘ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਹੈ। ਦੇਸ਼ ‘ਚ ਲੋਕਲ ਮੈਨੂਫੈਕਚਰਿੰਗ ਸਾਲ ਦਰ ਸਾਲ ਵਧ ਰਹੀ ਹੈ। ਜਿਸ ਨਾਲ ਸਥਾਨਕ ਮੰਗ ਨੂੰ ਵਧੀਆ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ