ਕੁਝ ਸਮੇ ਪਹਿਲਾਂ ਪਈ ਲਗਾਤਾਰ ਬਰਸਾਤ ਨੇ ਜਿੱਥੇ ਜਗ- ਜੀਵਨ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਹੁਣ ਡੇਂਗੂ ਤੇ ਚਿਕਨਗੁਨੀਆ ਕਹਿਰ ਢਾਹੁਣ ਲੱਗਾ ਹੈ। ਸੂਬੇ ਵਿੱਚ ਡੇਂਗੂ ਤੇ ਚਿਕਨਗੁਨੀਆ ਦਾ ਵਿਸਫੋਟ ਹੋ ਗਿਆ ਹੈ ਲਗਾਤਾਰ ਕੇਸਾਂ ਵਿੱਚ ਇਜਾਫ਼ਾਂ ਹੋ ਰਿਹਾ ਹੈ। ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਤਾਜਾ ਜਾਣਕਾਰੀ ਮੁਤਾਬਿਕ, ਸਿਹਤ ਵਿਭਾਗ ਵੱਲੋਂ ਹੁਣ ਤੱਕ ਡੇਂਗੂ ਦੇ 50 ਤੇ ਚਿਕਨਗੁਨੀਆ ਦੇ 51 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂਕਿ ਅਜਿਹੇ ਕੇਸਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਕਿਉਂਕਿ ਬਹੁਤੇ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਮਿਲੇ ਵੇਰਵਿਆ ਦੇ ਮੁਤਾਬਕ ਬਹੁਤ ਸਾਰੇ ਲੋਕ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ, ਉਨ੍ਹਾਂ ਦਾ ਸਰਕਾਰੀ ਰਿਕਾਰਡ ਵਿੱਚ ਕੋਈ ਜ਼ਿਕਰ ਨਹੀਂ। ਡੇਂਗੂ ਤੇ ਚਿਕਨਗੁਨੀਆ ਵਰਗੇ ਲੱਛਣਾਂ ਵਾਲੇ ਵਾਇਰਲ ਇਨਫੈਕਸ਼ਨਾਂ ਦਾ ਫੈਲਾਅ ਛੇਹਰਟਾ ਖੇਤਰਾਂ ਵਿੱਚ ਜ਼ਿਆਦਾ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਮੁਫ਼ਤ ਦਵਾਈਆਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਲੋਕ ਇਨ੍ਹਾਂ ਬਿਮਾਰੀਆਂ ਦੇ ਇਲਾਜ ਵਾਸਤੇ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਡਾਕਟਰਾਂ ਕੋਲ ਜਾ ਰਹੇ ਹਨ। ਮਿਲੇ ਵੇਰਵਿਆ ਦੇ ਮੁਤਾਬਕ ਆਈ ਫਲੂ ਦੇ ਕਾਰਨ ਬੱਚੇ ਵਧੇਰੇ ਪ੍ਰਭਾਵਿਤ ਹਨ। ਸ਼ਹਿਰ ਦੇ ਕੁਝ ਪ੍ਰਮੁੱਖ ਸਕੂਲਾਂ ਵਿੱਚ ਲਗਪਗ 20 ਫੀਸਦੀ ਵਿਦਿਆਰਥੀ ਇਸ ਬਿਮਾਰੀ ਕਾਰਨ ਬਿਮਾਰ ਹਨ ਤੇ ਉਨ੍ਹਾਂ ਨੇ ਸਕੂਲ ਆਉਣਾ ਬੰਦ ਕੀਤਾ ਹੋਇਆ ਹੈ। ਪੰਜਾਬ ਵਿੱਚ ਚਿਕਨਗੁਨੀਆ ਦੇ ਕੇਸ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਏ ਹਨ ਪਰ ਇਸ ਵਾਰ ਚਿਕਨਗੁਨੀਆ ਦੇ ਕੇਸ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਇਸ ਦਾ ਕਾਰਨ ਪਿਛਲੇ ਦਿਨਾਂ ਵਿੱਚ ਹੋਈ ਬੇ ਮੌਸਮੀ ਬਰਸਾਤ ਤੇ ਇਸ ਦੇ ਕਾਰਨ ਥਾਂ-ਥਾਂ ਤੇ ਪਾਣੀ ਦਾ ਇਕੱਠਾ ਹੋਣਾ ਦੱਸਿਆ ਜਾ ਰਿਹਾ ਹੈ। ਖਾਸ ਕਰਕੇ ਸ਼ਹਿਰ ਦਾ ਛੇਹਰਟਾ ਇਲਾਕਾ ਅਤੇ ਮਜੀਠਾ ਰੋਡ ਇਲਾਕਾ ਬਿਮਾਰੀਆਂ ਕਾਰਨ ਵਧੇਰੇ ਪ੍ਰਭਾਵਿਤ ਹੈ।