ਪਾਕਿਸਤਾਨ ਵਿੱਚ 9 ਅਗਸਤ ਨੂੰ ਸੰਸਦ ਭੰਗ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਕਾਰਜਕਾਲ ਵੀ ਖਤਮ ਹੋ ਗਿਆ ਸੀ। ਅਜਿਹੇ ‘ਚ ਅੱਜ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਚੋਣ ਦੀ ਆਖਰੀ ਤਰੀਕ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਸ਼ਾਹਬਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਜਲਦ ਤੋਂ ਜਲਦ ਨਵਾਂ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕਰਨ ਲਈ ਕਿਹਾ ਸੀ, ਜਿਸ ‘ਤੇ ਸ਼ਾਹਬਾਜ਼ ਸ਼ਰੀਫ ਨੇ ਵੀ ਕੁਝ ਨਾਰਾਜ਼ਗੀ ਦਿਖਾਈ ਸੀ।
ਹੁਣ ਖਬਰ ਆਈ ਹੈ ਕਿ ਅਨਵਰ-ਉਲ-ਹੱਕ ਕੱਕੜ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਨੇ ਬਲੋਚਿਸਤਾਨ ਤੋਂ ਅਨਵਰ-ਉਲ-ਹੱਕ ਕੱਕੜ ਦੇ ਨਾਂ ‘ਤੇ ਸਹਿਮਤੀ ਜਤਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਅੱਜ (ਸ਼ਨੀਵਾਰ) ਨੂੰ ਸਹੁੰ ਚੁੱਕਣ ਦੀ ਸੰਭਾਵਨਾ ਹੈ