ਵਟਸਐਪ ‘ਚ ਇਕ ਨਵਾਂ ਫੀਚਰ ਰੋਲਆਊਟ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਦਾ ਚੈਟਿੰਗ ਐਕਸਪੀਰੀਅੰਸ ਬਿਹਤਰ ਹੋਵੇਗਾ। ਇਸ ਲੇਟੈਸਟ ਫੀਚਰ ਦਾ ਨਾਂ ‘ਐਨੀਮੇਟਿਡ ਅਵਤਾਰ ਪੈਕ’ ਹੈ, ਜਿਸ ‘ਚ ਯੂਜ਼ਰ ਚੈਟਿੰਗ ਦੌਰਾਨ ਐਨੀਮੇਟਡ ਅਵਤਾਰ ਦੀ ਵਰਤੋਂ ਕਰ ਸਕਣਗੇ। ਇਸ ਲੇਟੈਸਟ ਅਪਡੇਟ ਦੀ ਜਾਣਕਾਰੀ Wabetainfo ਦੁਆਰਾ ਸ਼ੇਅਰ ਕੀਤੀ ਗਈ ਹੈ, ਜੋ WhatsApp ਦੇ ਆਉਣ ਵਾਲੇ ਫੀਚਰਸ ਨੂੰ ਟ੍ਰੈਕ ਕਰਦੀ ਹੈ।
ਵਟਸਐਪ ਦਾ ਇਹ ਫੀਚਰ ਮੌਜੂਦਾ ਅਵਤਾਰ ਪੈਕ ‘ਚ ਵਰਤਣ ਲਈ ਉਪਲਬਧ ਹੋਵੇਗਾ। ਇਹ ਫੀਚਰ ਫਿਲਹਾਲ WhatsApp ਬੀਟਾ ਐਂਡ੍ਰਾਇਡ ‘ਚ ਉਪਲੱਬਧ ਹੈ। ਇਸ ਲਈ ਇਹ ਫੀਚਰ ਕੁਝ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਇਸ ਲੇਟੈਸਟ ਫੀਚਰ ਲਈ ਬੀਟਾ ਯੂਜ਼ਰਸ ਨੂੰ ਗੂਗਲ ਪਲੇਅਸਟੋਰ ਤੋਂ ਲੇਟੈਸਟ ਬੀਟਾ ਵਰਜ਼ਨ ‘ਤੇ ਅਪਡੇਟ ਕਰਨਾ ਹੋਵੇਗਾ।