ਹਿੰਦੀ ਸਿਨੇਮਾ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਖੁਦਕੁਸ਼ੀ ਕਰ ਲਈ ਹੈ। ਨਿਤਿਨ ਦੀ ਖੁਦਕੁਸ਼ੀ ਦੀ ਖਬਰ ਸੁਣ ਕੇ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਨਿਤਿਨ ਨੇ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਕੱਜਰਤ ਇਲਾਕੇ ਵਿੱਚ ਬਣੇ ਐਨ.ਡੀ ਸਟੂਡੀਓ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਰਿਪੋਰਟਾਂ ਦੀ ਮੰਨੀਏ ਤਾਂ ਨਿਤਿਨ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ’ਤੇ ਇਕ ਵਿਗਿਆਪਨ ਏਜੰਸੀ ਨੇ ਧੋਖਾਧੜੀ ਦਾ ਦੋਸ਼ ਲਗਾਇਆ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨਿਤਿਨ ਨੇ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ, ਜਿਨਾਂ ਵਿੱਚ ‘ਹਮ ਦਿਲ ਦੇ ਚੁਕੇ ਸਨਮ, ਲਗਾਨ, ਜੋਧਾ ਅਕਬਰ ਅਤੇ ਪ੍ਰੇਮ ਰਤਨ ਧਨ ਪਾਓ ਵਰਗੀਆਂ ਫਿਲਮਾਂ ਸ਼ਾਮਲ ਹਨ। ਨਿਤਿਨ ਨੇ ਹੀ ਇਨ੍ਹਾਂ ਫਿਲਮਾਂ ਦੇ ਸੈੱਟ ਡਿਜ਼ਾਈਨ ਕੀਤੇ ਸੀ। ਜਿਨ੍ਹਾਂ ਦੀ ਉਸ ਸਮੇ ਕਾਫੀ ਸ਼ਲਾਘਾ ਕੀਤੀ ਗਈ ਸੀ। ਨਿਤਿਨ ਨੂੰ ਚਾਰ ਨੈਸ਼ਨਲ ਐਵਾਰਡ ਅਤੇ ਸਰਵੋਤਮ ਕਲਾ ਨਿਰਦੇਸ਼ਨ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ