ਬੋੱਲੀਵੁਡ ਦੇ ਤਾਰਾ ਸਿੰਘ ਯਾਨੀ ਕਿ ਸੰਨੀ ਦਿਓਲ ਸਟਾਰਰ ਫਿਲਮ ‘ਗਦਰ 2’ ਆਪਣੀ ਸ਼ਾਨਦਾਰ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਪਰ ਫਿਲਮ ਦੀ ਐਡਵਾਂਸ ਬੁਕਿੰਗ 12 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਫਿਲਮਾਂ ਦੀ ਐਡਵਾਂਸ ਬੁਕਿੰਗ ਫਿਲਮ ਦੇ ਰਿਲੀਜ਼ ਹੋਣ ਤੋਂ ਮਹਿਜ 4-5 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਪਰ ਗਦਰ 2 ਦੇ ਵਧਦੇ ਕ੍ਰੇਜ਼ ਅਤੇ ਉਤਸ਼ਾਹ ਨੂੰ ਦੇਖਦੇ ਹੋਏ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ, ਵੱਡੀ ਗਿਣਤੀ ਵਿੱਚ ਲੋਕ ਫਿਲਮ ਦੀਆ ਟਿਕਟਾਂ ਖਰੀਦ ਰਹੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਡਿਆਏ ਕਿ ਗਦਰ 2 ਦੀ ਐਡਵਾਂਸ ਬੁਕਿੰਗ 30 ਜੁਲਾਈ ਦੀ ਸ਼ਾਮ ਤੋਂ ਸ਼ੁਰੂ ਹੋ ਗਈ ਹੈ ਅਤੇ ਸਾਰੇ ਸ਼ੋਅ ਦੀਆਂ ਲਗਭਗ 15 ਪ੍ਰਤੀਸ਼ਤ ਟਿਕਟਾਂ ਵਿਕ ਚੁੱਕੀਆਂ ਹਨ। ਹੁਣ ਤੈਅ ਹੈ ਕਿ ਫਿਲਮ ਪਹਿਲੇ ਦਿਨ ਹੀ ਵਧੀਆ ਪ੍ਰਦਰਸ਼ਨ ਕਰਕੇ ਵੱਡੀ ਕਮੀ ਕਰੇਗੀ। ਦੱਸ ਦਈਏ ਕਿ ਇਹ ਕਿਆਸ ਲਗਾਏ ਜਾ ਰਹੇ ਹਨ ‘ਗਦਰ 2’ ਪਹਿਲੇ ਦਿਨ 20 ਕਰੋੜ ਤੱਕ ਦੀ ਓਪਨਿੰਗ ਕਰ ਸਕਦੀ ਹੈ। ਜਿਵੇ ਕਿ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹਿ ਹੈ ਤਾਂ ਫਿਲਮ ਦੀ ਕਮਾਈ ਲਈ 5 ਦਿਨਾਂ ਦਾ ਲੰਬਾ ਸਮਾਂ ਹੈ। ਫਿਲਮ ਨੂੰ 15 ਅਗਸਤ ਦੀ ਛੁੱਟੀ ਦਾ ਫਾਇਦਾ ਵੀ ਮਿਲੇਗਾ, ਲੋਕ ਵੱਧ ਤੋਂ ਵੱਧ ਫਿਲਮ ਨੂੰ ਦੇਖਣ ਜਾਣਗੇ।