ਇਸਲਾਮ ਧਰਮ ਦਾ ਆਪਣੇ ਆਪ ਨੂੰ ਠੇਕੇਦਾਰ ਦੱਸਣ ਵਾਲੇ ਤੁਰਕੀ ਦਾ ਮੱਨ ਭਾਰਤ ਨੇ ਠਿਕਾਣੇ ‘ਤੇ ਲਾ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਆਤੰਕੀ ਹਮਲੇ ਤੋਂ ਬਾਅਦ ਜਦੋਂ ਭਾਰਤ ਨੇ ‘ਆਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਵਿਚ ਸਥਿਤ ਆਤੰਕੀ ਠਿਕਾਣਿਆਂ ‘ਤੇ ਹਵਾਈ ਹਮਲੇ ਕੀਤੇ, ਤਾਂ ਤੁਰਕੀ ਸਭ ਤੋਂ ਪਹਿਲਾਂ ਉਹ ਦੇਸ਼ ਸੀ ਜਿਸ ਨੇ ਆਤੰਕ ਦਾ ਸਮਰਥਨ ਕਰਦਿਆਂ ਪਾਕਿਸਤਾਨ ਦਾ ਪੱਖ ਲਿਆ।
ਇਸ ਤੋਂ ਵੀ ਵੱਧ, ਏਅਰ ਸਟਰਾਈਕ ਤੋਂ ਬਾਅਦ ਜਦ ਭਾਰਤ-ਪਾਕਿ ਵਿਚ ਟਕਰਾਅ ਵਧਿਆ, ਤਦ ਤੁਰਕੀ ਨੇ ਪਾਕਿਸਤਾਨ ਨੂੰ ਸੈਨਾ ਸਮਰਥਨ ਦਿੱਤਾ, ਜਿਸ ‘ਚ ਖਾਸ ਕਰਕੇ ਸੋਂਗਾਰ ਡਰੋਨ ਦੀ ਸਪਲਾਈ ਵੀ ਸ਼ਾਮਲ ਸੀ। ਤੁਰਕੀ ਦੀ ਇਸ ਭੂਮਿਕਾ ਕਾਰਨ ਭਾਰਤੀ ਜਨਤਾ ਵਿਚ ਭਾਰੀ ਗੁੱਸਾ ਫੈਲ ਗਿਆ। ਇਸ ਤੋਂ ਬਾਅਦ ਤੁਰਕੀ ਦੇ ਖ਼ਿਲਾਫ਼ ਬਾਈਕਾਟ ਦੀ ਲਹਿਰ ਤੇਜ਼ੀ ਨਾਲ ਫੈਲਣੀ ਸ਼ੁਰੂ ਹੋਈ। ਇਹ ਬਾਈਕਾਟ ਹੁਣ ਸੈਰ ਸਪਾਟੇ, ਵਪਾਰ ਅਤੇ ਸਮਾਜਿਕ ਮੰਚਾਂ ‘ਤੇ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ।
ਮਦਦ ਦੇ ਬਦਲੇ ਭਾਰਤ ਦੀ ਪਿੱਠ ‘ਚ ਖੰਜ਼ਰ
ਤੁਹਾਨੂੰ ਦੱਸ ਦਈਏ ਕਿ 2023 ਵਿੱਚ ਤੁਰਕੀ ਵਿੱਚ ਭਾਰੀ ਭੂਚਾਲ ਆਇਆ ਸੀ। ਉਸ ਵੇਲੇ ਭਾਰਤ ਨੇ ਤਤਕਾਲ ਮਦਦ ਭੇਜੀ ਸੀ। ਇਸ ‘ਚ ਫੌਜ ਦੇ 250 ਜਵਾਨ, 129 ਟਨ ਮੈਡੀਕਲ ਉਪਕਰਣ, 30 ਬੈੱਡ ਵਾਲਾ ਮੋਬਾਈਲ ਹਸਪਤਾਲ ‘ਆਪਰੇਸ਼ਨ ਦੋਸਤ’ ਦੇ ਤਹਿਤ ਤੁਰਕੀ ਭੇਜੇ ਗਏ ਸਨ। ਇਹ ਸਾਰੀ ਰਾਹਤ ਸਮੱਗਰੀ 6 ਜਹਾਜ਼ਾਂ ਰਾਹੀਂ ਤੁਰਕੀ ਪਹੁੰਚਾਈ ਗਈ ਸੀ। ਪਰ ਇਸ ਦੇ ਬਦਲੇ ਤੁਰਕੀ ਨੇ ਅੱਤਵਾਦ ਦਾ ਪੱਖ ਲੈ ਕੇ ਭਾਰਤ ਦੀ ਪਿੱਠ ‘ਚ ਖੰਜ਼ਰ ਘੋਪਿਆ।
ਤੁਰਕੀ ਵੱਲੋਂ ਪਾਕਿਸਤਾਨ ਨੂੰ ਸਮਰਥਨ ਦੇਣ ਤੋਂ ਬਾਅਦ, ਭਾਈਚਾਰੇ ਦੇ ਗੀਤ ਗਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੇ ਭਾਰਤ ਵਿਚ ਹੋਰ ਵੀ ਗੁੱਸਾ ਵਧਾ ਦਿੱਤਾ, ਜਿਸ ਕਾਰਨ ਹਰ ਪੱਧਰ ‘ਤੇ ਤੁਰਕੀ ਦਾ ਬਾਈਕਾਟ ਸ਼ੁਰੂ ਹੋ ਗਿਆ। ਆਓ ਜਾਣੀਏ ਕਿ ਭਾਰਤ ਵਿੱਚ ਤੁਰਕੀ ਦੇ ਖ਼ਿਲਾਫ਼ ਇਹ ਬਾਈਕਾਟ ਕਿੱਥੋਂ ਤੱਕ ਪਹੁੰਚ ਚੁੱਕਾ ਹੈ।
ਸੈਰ ਸਪਾਟੇ ‘ਤੇ ਭਾਰੀ ਅਸਰ
ਸਾਲ 2024 ਵਿੱਚ 3.3 ਲੱਖ ਭਾਰਤੀ ਸੈਲਾਨੀਆਂ ਨੇ ਤੁਰਕੀ ਦੀ ਯਾਤਰਾ ਕੀਤੀ, ਜਿਸ ਨਾਲ ਤੁਰਕੀ ਦੀ ਅਰਥਵਿਵਸਥਾ ਨੂੰ 4,000 ਕਰੋੜ ਰੁਪਏ ਤੋਂ ਵੱਧ ਦਾ ਫਾਇਦਾ ਹੋਇਆ। ਪਰ ਹੁਣ EaseMyTrip, Cox & Kings, Ixigo ਅਤੇ Flipkart Travel ਵਰਗੀਆਂ ਮੁੱਖ ਟ੍ਰੈਵਲ ਏਜੰਸੀਜ਼ ਨੇ ਤੁਰਕੀ ਲਈ ਬੁਕਿੰਗ ਬੰਦ ਕਰ ਦਿੱਤੀਆਂ ਹਨ। ਹਾਲੀਆ ਅੰਕੜਿਆਂ ਮੁਤਾਬਕ ਮਈ 2025 ਵਿੱਚ ਭਾਰਤੀ ਸੈਲਾਨੀਆਂ ਦੀ ਬੁਕਿੰਗ ਵਿੱਚ 80% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸਤਾਂਬੁਲ ਅਤੇ ਅੰਤਾਲਿਆ ਵਰਗੇ ਸ਼ਹਿਰਾਂ ‘ਚ ਲਕਜ਼ਰੀ ਵਿਆਹ ਅਤੇ ਹੋਟਲ ਕਾਰੋਬਾਰ ਪ੍ਰਭਾਵਿਤ ਹੋਏ ਹਨ, ਜਿਸ ਨਾਲ ਤੁਰਕੀ ਦੇ ਟੂਰਿਜ਼ਮ ਖੇਤਰ ‘ਚ ਨੌਕਰੀਆਂ ਦਾ ਸੰਕਟ ਪੈਦਾ ਹੋ ਗਿਆ ਹੈ।
ਬਾਈਕਾਟ ਨਾਲ GDP ‘ਚ ਭਾਰੀ ਗਿਰਾਵਟ
ਤੁਰਕੀ ਦਾ ਸੈਰ ਸਪਾਟਾ ਖੇਤਰ ਜੋ ਉਸ ਦੀ GDP ਦਾ 12% ਅਤੇ 30 ਲੱਖ ਤੋਂ ਵੱਧ ਨੌਕਰੀਆਂ ਦਾ ਆਧਾਰ ਹੈ, ਇਸ ਬਾਈਕਾਟ ਨਾਲ ਗੰਭੀਰ ਸੰਕਟ ‘ਚ ਹੈ। ਇਸਤਾਂਬੁਲ ਅਤੇ ਅੰਤਾਲਿਆ ‘ਚ ਲਕਜ਼ਰੀ ਵਿਆਹ ਅਤੇ ਹਾਈ-ਐਂਡ ਹੋਟਲਾਂ ਦਾ ਕਾਰੋਬਾਰ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਇਵੈਂਟ ਪਲਾਨਿੰਗ ਅਤੇ ਹੋਸਪਿਟੈਲਟੀ ਸੈਕਟਰ ‘ਚ ਨੌਕਰੀਆਂ ਜਾਂਦੀਆਂ ਦਿਖ ਰਹੀਆਂ ਹਨ। ਸਥਾਨਕ ਤੁਰਕੀ ਕਾਰੋਬਾਰੀਆਂ ਨੇ ਇਸ ਦੀ ਵਜ੍ਹਾ ਭਾਰਤੀ ਗਾਹਕਾਂ ਦੀ ਅਚਾਨਕ ਕਮੀ ਦੱਸੀ ਹੈ।
ਰਿਪੋਰਟਾਂ ਮੁਤਾਬਕ, ਮਈ ਮਹੀਨੇ ਵਿੱਚ ਭਾਰਤ ਤੋਂ ਤੁਰਕੀ ਦੀ ਲਗਭਗ 80% ਯਾਤਰਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੋਲਕਾਤਾ ਤੋਂ ਲਗਭਗ 1,500 ਬੁਕਿੰਗ ਰੱਦ ਹੋਈਆਂ, ਜਿਸ ਨਾਲ ਲਗਭਗ 60-75 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਕਈ ਤੁਰਕੀ ਟੂਰ ਪੈਕੇਜ ਕੀਤੇ ਗਏ
ਸਿਖ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਵਿਰੋਧ ਪ੍ਰਦਰਸ਼ਨ ਦੌਰਾਨ 35 ਲੱਖ ਰੁਪਏ ਮੁੱਲ ਦੀਆਂ 7 ਤੁਰਕੀ ਟੂਰ ਪੈਕੇਜ ਰੱਦ ਕੀਤੀਆਂ ਗਈਆਂ। ਉਥੇ ਹੀ ਓਡੀਸ਼ਾ ਦੀਆਂ ਟ੍ਰੈਵਲ ਏਜੰਸੀਜ਼ ਨੇ ਦੱਸਿਆ ਕਿ ਤੁਰਕੀ, ਅਜ਼ਰਬੈਜਾਨ ਅਤੇ ਚੀਨ ਲਈ ਬੁਕਿੰਗਜ਼ ਵਿੱਚ ਭਾਰੀ ਗਿਰਾਵਟ ਆਈ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਉੱਤੇ ਪਾਕਿਸਤਾਨ ਨੂੰ ਹਥਿਆਰ ਅਤੇ ਡਰੋਨ ਦੀ ਸਪਲਾਈ ਕਰਨ ਦੇ ਦੋਸ਼ ਹਨ।
ਉੱਥੇ ਹੀ ਉੱਤਰ ਪ੍ਰਦੇਸ਼ ‘ਚ 15,000 ਲੋਕਾਂ ਨੇ ਇੱਕ ਥਾਂ ਇਕੱਠੇ ਭਾਰਤ ਵਿਰੋਧੀ ਦੇਸ਼ਾਂ ਦੀ ਯਾਤਰਾ ਰੱਦ ਕਰ ਦਿੱਤੀ। 11 ਤੋਂ 13 ਮਈ ਤੱਕ ਸਿਰਫ਼ ਤਿੰਨ ਦਿਨਾਂ ‘ਚ ਉੱਤਰ ਪ੍ਰਦੇਸ਼ ਦੇ 15 ਹਜ਼ਾਰ ਯਾਤਰੀਆਂ ਨੇ ਆਪਣੇ ਦੂਰ ਪੈਕੇਜ ਦੀ ਬੁਕਿੰਗ ਰੱਦ ਕਰਾ ਦਿੱਤੀ।
‘ਗੋਵਾ ਵਿਲਾਸ’ ਵੱਲੋਂ ਤੁਰਕੀ ਨਾਗਰਿਕਾਂ ਲਈ ਰਹਿਣ ਦੀ ਸਹੂਲਤ ਬੰਦ
ਭਾਰਤ ਵਿੱਚ ‘ਗੋਵਾ ਵਿਲਾਸ’ ਨੇ ਤੁਰਕੀ ਨਾਗਰਿਕਾਂ ਲਈ ਰਹਿਣ ਦੀ ਸਹੂਲਤ ਬੰਦ ਕਰ ਦਿੱਤੀ ਹੈ, ਜਦਕਿ ‘ਗੋ ਹੋਮਸਟੇਜ਼’ ਨੇ ਤੁਰਕੀ ਏਅਰਲਾਈਨਜ਼ ਨਾਲ ਆਪਣੀ ਭਾਈਚਾਰੇ ਦੀ ਸਾਂਝ ਤੋੜ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ, ਸਾਬਕਾ ਬੀਐਸਐਫ ਡਾਇਰੈਕਟਰ ਜਨਰਲ ਪ੍ਰਕਾਸ਼ ਸਿੰਘ ਨੇ ਨਾਗਰਿਕ ਹਵਾਈ ਉੱਡਾਣ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਭਾਰਤੀ ਏਅਰਲਾਈਨਜ਼ (ਜਿਵੇਂ ਕਿ IndiGo) ਅਤੇ ਤੁਰਕੀ ਏਅਰਲਾਈਨਜ਼ ਦਰਮਿਆਨ ਰੂਟ-ਸ਼ੇਅਰਿੰਗ ਸਮਝੌਤਿਆਂ ਨੂੰ ਖਤਮ ਕੀਤਾ ਜਾਵੇ।
ਵਪਾਰਕ ਗਤੀਵਿਧੀਆਂ ਨੂੰ ਵੱਡਾ ਝਟਕਾ:-
ਤੁਰਕੀ ਤੋਂ 17 ਲੱਖ ਟਨ ਸੰਗਮਰਮਰ ਦੇ ਆਰਡਰ ਰੱਦ
ਭਾਰਤ ਵਿੱਚ ਸੰਗਮਰਮਰ ਆਯਾਤ ਦਾ ਕੇਂਦਰ ਮੰਨੇ ਜਾਂਦੇ ਉਦੇਪੁਰ ਨੇ ਤੁਰਕੀ ਤੋਂ 17 ਲੱਖ ਟਨ ਸੰਗਮਰਮਰ ਦੇ ਆਰਡਰ ਰੱਦ ਕਰ ਦਿੱਤੇ ਹਨ। ਤੁਰਕੀ ਭਾਰਤ ਦੇ ਲਗਭਗ 70% ਸੰਗਮਰਮਰ ਆਯਾਤ ਦੀ ਸਪਲਾਈ ਕਰਦਾ ਹੈ, ਪਰ ਭਾਰਤੀ ਵਪਾਰੀਆਂ ਦੇ ਇਸ ਕਦਮ ਤੋਂ ਤੁਰਕੀ ਦੀ ਅਰਥਵਿਵਸਥਾ ‘ਤੇ ਵੱਡਾ ਝਟਕਾ ਪਿਆ ਹੈ। ਹੁਣ ਵਪਾਰੀ ਇਟਲੀ, ਸਪੇਨ ਅਤੇ ਵੀਅਤਨਾਮ ਵਰਗੇ ਵਿਕਲਪਾਂ ਦੀ ਖੋਜ ਕਰ ਰਹੇ ਹਨ।
ਵਪਾਰੀਆਂ ਦਾ ਕਹਿਣਾ ਹੈ: “ਅਸੀਂ ਉਸ ਦੇਸ਼ ਨੂੰ ਇੱਕ ਰੁਪਇਆ ਨਹੀਂ ਦੇਵਾਂਗੇ ਜੋ ਸਾਡੇ ਦੁਸ਼ਮਣਾਂ ਨੂੰ ਹਥਿਆਰ ਸਪਲਾਈ ਕਰਦਾ ਹੈ।”
#WATCH | Udaipur, Rajasthan: Udaipur marble traders end business with Turkiye for siding with Pakistan amid the ongoing tensions between India and Pakistan.
Kapil Surana, President of Udaipur Marble Processors Committee, says, “Udaipur is Asia’s biggest exporter of marbles. All… pic.twitter.com/s9pqwuLjrG
— ANI (@ANI) May 14, 2025
ਥੋਕ ਬਾਜ਼ਾਰਾਂ ਵਿੱਚ ਤੁਰਕੀ ਦੇ ਉਤਪਾਦਾਂ ਦੀ ਮੰਗ 60% ਤੱਕ ਘਟੀ
ਇਸਦੇ ਨਾਲ ਹੀ, ਖੇਤੀਬਾੜੀ ਖੇਤਰ ਵਿੱਚ ਵੀ ਤੁਰਕੀ ਦੇ ਬਹਿਸਕਾਰ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਪੁਣੇ, ਮੁੰਬਈ ਅਤੇ ਦਿੱਲੀ ਦੇ ਥੋਕ ਬਾਜ਼ਾਰਾਂ ਵਿੱਚ ਤੁਰਕੀ ਦੇ ਸੇਬ, ਹੇਜ਼ਲਨੱਟਸ ਅਤੇ ਸੁੱਕੇ ਮੇਵਿਆਂ ਦੀ ਮੰਗ ਵਿੱਚ 60% ਤੱਕ ਦੀ ਗਿਰਾਵਟ ਆਈ ਹੈ। ਹੁਣ ਵਪਾਰੀ ਇਰਾਨ, ਅਮਰੀਕਾ ਅਤੇ ਭਾਰਤੀ ਕਿਸਾਨਾਂ ਤੋਂ ਸਪਲਾਈ ਲੈ ਰਹੇ ਹਨ।
ਭਾਰਤੀ ਸੇਬ ਉਤਪਾਦਕ ਸੰਘ ਨੇ ਤੁਰਕੀ ਤੋਂ ਸੇਬ ਆਯਾਤ ‘ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਦੇ ਨਾਲ, ਹਿਮਾਚਲ ਐਪਲ ਗ੍ਰੋਵਰਜ਼ ਸੋਸਾਇਟੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤੁਰਕੀ ਤੋਂ ਸੇਬ ਦੇ ਆਯਾਤ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।
Big news : Himachal Apple Grovers Society writes to PM @narendramodi requesting a ban on importing Apple from Turkey.
Kudos to them for putting the nation first. India above everything — not just for the govt, but for every Indian! #BoycottTurkey pic.twitter.com/hN6fjaP2Qq
— Mr Sinha (@MrSinha_) May 14, 2025
ਪੁਣੇ ਦੇ ਸੇਬ ਵਪਾਰੀਆਂ ਨੇ ਤੁਰਕੀ ਦੇ ਸੇਬਾਂ ਦਾ ਬਾਈਕਾਟ ਕੀਤਾ
ਪੁਣੇ ਦੇ ਸੇਬ ਵਪਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਤੁਰਕੀ ਦੇ ਸੇਬਾਂ ਦੀ ਖਰੀਦਦਾਰੀ ਨਹੀਂ ਕਰਨਗੇ। ਪੁਣੇ ਦੇ ਏਪੀਐੱਮਸੀ (APMC) ਬਾਜ਼ਾਰ ਵਿਚ ਸੇਬ ਵਪਾਰੀ ਸੁਯੋਗ ਜੇਂਡੇ ਨੇ ਕਿਹਾ, “ਅਸੀਂ ਤੁਰਕੀ ਤੋਂ ਸੇਬ ਖਰੀਦਣਾ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਤੁਰਕੀ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਇਸ ਦੀ ਬਜਾਏ ਅਸੀਂ ਹੁਣ ਹਿਮਾਚਲ ਅਤੇ ਹੋਰ ਭਾਰਤੀ ਖੇਤਰਾਂ ਤੋਂ ਸੇਬ ਖਰੀਦਣਾ ਪਸੰਦ ਕਰਾਂਗੇ।”
#WATCH | Pune, Maharashtra: Following Turkey’s support for Pakistan amid recent tensions with India, Apple traders in Pune say they have decided to boycott Turkish apples
Suyog Zende, an apple trader at Pune’s APMC market, says, “We have decided to stop buying apples from… pic.twitter.com/tldXdCF4p7
— ANI (@ANI) May 13, 2025
ਸੋਸ਼ਲ ਮੀਡੀਆ ‘ਤੇ ਛਿੜੀ ਤੁਰਕੀ ਦੇ ਬਾਈਕਾਟ ਦੀ ਮੁਹਿੰਮ
ਤੁਰਕੀ ਦੇ ਸਰਕਾਰੀ ਮੀਡੀਆ ਜਿਵੇਂ ਕਿ TRT ਵਰਲਡ ਅਤੇ ਅਨਾਦੋਲੁ ਏਜੰਸੀ ‘ਤੇ ਜੰਮੂ-ਕਸ਼ਮੀਰ ਸਬੰਧੀ ਭਾਰਤ ਵਿਰੋਧੀ ਪ੍ਰਚਾਰ ਕਰਨ ਦੇ ਆਰੋਪ ਲੱਗੇ ਹਨ। ਇਸ ਤੋਂ ਬਾਅਦ TRT World ਦਾ X (ਪਹਿਲਾਂ Twitter) ਖਾਤਾ ਭਾਰਤ ਵਿੱਚ ਨਿਲੰਬਿਤ ਕਰ ਦਿੱਤਾ ਗਿਆ। ਤੁਰਕੀ ਦੀਆਂ ਐਨਜੀਓਜ਼ ਜਿਵੇਂ ਕਿ IHH ਅਤੇ TİKA, ਜੋ ਭਾਰਤ ਵਿਰੋਧੀ ਮੁਹਿੰਮਾਂ ਨਾਲ ਜੁੜੀਆਂ ਹਨ, ਹੁਣ ਜਾਂਚ ਦੇ ਘੇਰੇ ਵਿੱਚ ਹਨ। ਭਾਰਤੀ ਸੰਗਠਨਾਂ ਨੇ ਤੁਰਕੀ ਨਾਲ ਸੱਭਿਆਚਾਰਕ ਅਦਾਨ-ਪ੍ਰਦਾਨ ਬੰਦ ਕਰਨ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ #BoycottTurkey ਅਤੇ #BoycottTurkeyAzerbaijan ਹੈਸ਼ਟੈਗ 14 ਮਈ 2025 ਤੱਕ 10 ਲੱਖ ਤੋਂ ਵੱਧ ਪੋਸਟਾਂ ਨਾਲ ਟ੍ਰੈਂਡ ਵਿੱਚ ਰਹੇ। ਲੋਕ ਤੁਰਕੀ ਦੀ ਯਾਤਰਾ ਰੱਦ ਕਰਨ ਬਾਰੇ ਆਪਣੀਆਂ ਨਿੱਜੀ ਕਹਾਣੀਆਂ ਸਾਂਝੀਆਂ ਕਰ ਰਹੇ ਹਨ।
ਸਮਾਜਿਕ ਬਾਈਕਾਟ :-
ਮੁੰਬਈ ਦੇ ਇੱਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ 10 ਸਾਲਾ ਬੱਚੇ ਨੇ ਪੁੱਛਿਆ,
“ਅਸੀਂ ਉਸ ਦੇਸ਼ ਕਿਉਂ ਜਾਵਾਂਗੇ ਜੋ ਪਾਕਿਸਤਾਨ ਦੀ ਮਦਦ ਕਰਦਾ ਹੈ?”
ਇਸ ਦੇ ਨਾਲ ਹੀ, ਪ੍ਰਭਾਵਸ਼ਾਲੀ ਹਸਤੀਆਂ ‘ਤੇ ਤੁਰਕੀ ਸੰਬੰਧੀ ਪੁਰਾਣੇ ਟ੍ਰੈਵਲ ਵਲੌਗ ਹਟਾਉਣ ਦਾ ਦਬਾਅ ਦਾ ਸਾਹਮਣਾ ਕਰਨਾ ਪੈਅ ਰਿਹਾ ਹੈ।