ਪਹਿਲਗਾਮ ਦੇ ਕਾਇਰਾਨਾ ਹਮਲੇ ਤੋਂ ਬਾਅਦ 15 ਦਿਨਾਂ, ਸਿਰਫ਼ 15 ਦਿਨਾਂ ਦੇ ਵਿੱਚ , ਭਾਰਤ ਨੇ ਰਾਤ ਦੇ ਹਨੇਰੇ ਵਿੱਚ ‘ਆਪ੍ਰੇਸ਼ਨ ਸਿੰਦੂਰ’ ਲਾਂਚ ਕੀਤਾ। ਭਾਰਤ ਨੇ 7 ਮਈ 2025 ਨੂੰ “ਆਪ੍ਰੇਸ਼ਨ ਸਿੰਦੂਰ” ਤਹਿਤ ਪਾਕਿਸਤਾਨ ਅਤੇ ਪਾਕਿਸਤਾਨ-ਅਧਿਕ੍ਰਿਤ ਕਸ਼ਮੀਰ ਭਾਵ POK ਵਿੱਚ ਨੌਂ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਹ ਹਮਲੇ 22 ਅਪ੍ਰੈਲ ਨੂੰ ਭਾਰਤੀ ਕਸ਼ਮੀਰ ਦੇ ਪਹਿਲਗਾਮ ਵਿੱਚ 26 ਹਿੰਦੂ ਯਾਤਰੀਆਂ ਦੀ ਹਤਿਆ ਦੇ ਜਵਾਬ ਵਿੱਚ ਕੀਤੇ ਗਏ। ਭਾਰਤ ਨੇ ਇਹ ਹਮਲੇ ਅੱਤਵਾਦੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਠਿਕਾਣੀਆਂ ‘ਤੇ ਕੀਤੇ ।
ਹਮਲੇ ਦੇ ਟਿਕਾਣੇ:
1. ਬਹਾਵਲਪੁਰ: ਜੈਸ਼-ਏ-ਮੁਹੰਮਦ ਦੇ ਮੁੱਖ ਦਫ਼ਤਰ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਮੁਖੀ ਮਸੂਦ ਅਜ਼ਹਰ ਦੇ 10 ਪਰਿਵਾਰਕ ਮੈਂਬਰਾਂ ਦੀ ਮੌਤ ਹੋਈ।
2. ਮੁਰੀਦਕੇ: ਇਥੇ ਲਸ਼ਕਰ-ਏ-ਤੋਇਬਾ ਦੇ ਅੱਡੇ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਸਕੂਲ ਅਤੇ ਮੈਡੀਕਲ ਕਲੀਨਿਕ ਸ਼ਾਮਲ ਸਨ।
3. ਮੁਜ਼ਫ਼ਰਾਬਾਦ ਅਤੇ ਕੋਟਲੀ: ਪਾਕਿਸਤਾਨ-ਅਧਿਕ੍ਰਿਤ ਕਸ਼ਮੀਰ ਵਿੱਚ ਸਥਿਤ ਇਨ੍ਹਾਂ ਸ਼ਹਿਰਾਂ ਵਿੱਚ ਅੱਤਵਾਦੀ ਢਾਂਚਿਆਂ ‘ਤੇ ਹਮਲੇ ਕੀਤੇ ਗਏ।
ਇਸਦੇ ਨਾਲ ਹੀ ਸਿਆਲਕੋਟ, ਭਿੰਬਰ, ਚੱਕ ਅਮਰੂ, ਬਾਗ਼, ਗੁਲਪੁਰ, ਤੇਹਰਾ ਕਲਾਂ ‘ਤੇ ਵੀ ਹਮਲੇ ਕੀਤੇ ਗਏ।
ਜਦ ਤੱਕ ਲੋਕ ਸਵੇਰ ਦੀ ਚਾਹ ਪੀ ਰਹੇ ਸਨ, ਤਕਰੀਬਨ 9 ਅੱਤਵਾਦੀ ਅੱਡੇ ਪਾਕਿਸਤਾਨੀ ਧਰਤੀ ‘ਤੇ ਰਾਖ ਹੋ ਚੁੱਕੇ ਸਨ। ਪਰ ਜਦ ਸਾਡਾ ਸੀਨਾ ਮਾਣ ਨਾਲ ਚੌੜਾ ਹੋ ਰਿਹਾ ਸੀ… ਕਿਸੇ ਹੋਰ ਪਾਸੇ, ਪਾਕਿਸਤਾਨ ਇੱਕ ਨਵਾਂ ਸਾਜ਼ਿਸ਼ੀ ਖ਼ਾਕਾ ਤਿਆਰ ਕਰ ਰਿਹਾ ਸੀ — ਪੰਜਾਬ ਲਈ।
ਬੀਤੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਘਟਨਾਵਾਂ ਵਾਪਰ ਗਈਆਂ, ਕੀ ਇਹ ਸਥਿਤੀ ਪੰਜਾਬ ਅੱਗੇ ਇੱਕ ਨਵੇਂ ਯੁੱਧ ਦੀ ਜ਼ਮੀਨ ਬਣ ਰਿਹਾ ਹੈ? ਸਭ ਤੋਂ ਪਹਿਲਾਂ ਗੱਲ ਕਰਾਂਗੇ
ਘਟਨਾ 1: ਜਦੋਂ ਬਠਿੰਡਾ ਦੀ ਮਿੱਟੀ ‘ਤੇ ਅੱਗ ਦਾ ਮੀਂਹ ਪਿਆ ਅਤੇ ਕਣਕ ਦੇ ਖੇਤਾਂ ਵਿੱਚ ਤਬਾਹੀ ਮੱਚੀ
ਬਠਿੰਡਾ ਦੇ ਅਕਲੀਆ ਕਲਾਂ ਪਿੰਡ ਵਿੱਚ ਇੱਕ ਅਣਪਛਾਤਾ ਹਵਾਈ ਜਹਾਜ਼ ਕ੍ਰੈਸ਼ ਹੋਇਆ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋਏ। ਇਹ ਘਟਨਾ ਰਾਤ 2:00 ਵਜੇ ਵਾਪਰੀ, ਜਿਸ ਨਾਲ ਸਥਾਨਕ ਲੋਕਾਂ ਵਿੱਚ ਹੜਕੰਪ ਮਚ ਗਿਆ। ਪੁਲਿਸ ਨੇ ਇਲਾਕਾ ਸੀਲ ਕੀਤਾ। ਮੀਡੀਆ ਨੂੰ ਦੂਰ ਰੱਖਿਆ ਗਿਆ। ਪਰ ਅਸਲ ਸਵਾਲ: ਇਹ ਜਹਾਜ਼ ਕਿੱਥੋਂ ਆਇਆ ਸੀ? ਕਿਉਂ ਡਿੱਗਿਆ? ਇਹ ਹਾਦਸਾ ਸੀ ਜਾਂ… ਪਾਕਿਸਤਾਨ ਦੀ ਸਾਜਿਸ਼?
ਘਟਨਾ #2: ਗੁਰਦੁਆਰੇ ਉੱਤੇ ਗੋਲੀਬਾਰੀ – ਧਰਮ ਦੀ ਧਰਤੀ ਲਹੂ ਨਾਲ ਰੰਗੀ
ਜਦ 7 ਮਈ ਦੀ ਸ਼ਾਮ ਨੂੰ ਲੋਕ ਰਾਤ ਦੀ ਰੋਟੀਆਂ ਪਕਾ ਰਹੇ ਸਨ, ਤਾਂ ਪੁੰਛ ਤੋਂ ਖ਼ਬਰ ਆਈ — ਗੁਰਦੁਆਰੇ ਉੱਤੇ ਹਮਲਾ ਹੋ ਗਿਆ। ਸਿੱਧਾ ਹਮਲਾ ਇੱਕ ਪਵਿੱਤਰ ਸਥਾਨ ਉੱਤੇ। ਗੋਲੀਆਂ ਦੀ ਆਵਾਜ਼ ਪਾਵਨ ਸ਼ਬਦਾਂ ਨੂੰ ਚੀਰ ਰਹੀਆ ਸੀ। ਇਸ ਘਟਨਾ ਵਿੱਚ 4 ਮੌਤਾਂ ਹੋਈਆਂ ਅਮਰੀਕ ਸਿੰਘ (ਰਾਗੀ), ਅਮਰਜੀਤ ਸਿੰਘ, ਰਣਜੀਤ ਸਿੰਘ, ਰੂਬੀ ਕੌਰ। ਇਹ ਘਟਨਾ ਭਾਵੇ ਪੁੰਛ ਸੈਕਟਰ ਦੀ ਹੈ ਪਰ ਇਸ ਦਾ ਅਸਰ ਪੰਜਾਬ ‘ਤੇ ਵੀ ਪੈ ਰਿਹਾ ਹੈ, ਕਿਉਕਿ ਇਹ ਕੋਈ ਚੋਟੀ ਗੱਲ ਨਹੀਂ ਹੈ, ਇਹ ਗੱਲ ਹੈ ਸਾਡੇ ਗੁਰਦੁਆਰਿਆਂ ਦੀ।
ਘਟਨਾ #3: ਅੰਮ੍ਰਿਤਸਰ – ਜਦੋ ਧਮਾਕਿਆਂ ਨੇ ਲੋਕਾਂ ਨੂੰ ਰਾਤ ਜਗਾਇਆ
7 ਮਈ ਦੀ ਰਾਤ, ਅੰਮ੍ਰਿਤਸਰ ਦੇ ਤਿੰਨ ਪਿੰਡ, ਇੱਕ ਤੋਂ ਬਾਅਦ ਇੱਕ – 6 ਧਮਾਕੇ। ਸਵੇਰ ਹੋਈ ਤਾਂ ਖੇਤਾਂ ਵਿੱਚੋਂ ਮਿਲੇ ਰਾਕੇਟ ਦੇ ਟੁਕੜੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰਾਕੇਟ ਪਾਕਿਸਤਾਨ ਤੋਂ ਦਾਗੇ ਗਏ ਸਨ ਅਤੇ ਭਾਰਤੀ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਡੇਗ ਦਿੱਤਾ ਸੀ। ਆਵਾਜ਼ ਦੀ ਗਤੀ ਨਾਲੋਂ ਤੇਜ਼ ਉੱਡਣ ਵਾਲੇ ਲੜਾਕੂ ਜਹਾਜ਼ਾਂ ਨੇ ਇੱਕ ‘ਸੋਨਿਕ ਬੂਮ’ ਪੈਦਾ ਕੀਤਾ – ਜਿਸਨੂੰ ਲੋਕਾਂ ਨੇ ਧਮਾਕਿਆਂ ਵਾਂਗ ਸੁਣਿਆ।
ਦੱਸ ਦਈਏ ਪੰਜਾਬ ਦੀ ਪਾਕਿਸਤਾਨ ਨਾਲ ਲਗਭਗ 553 ਕਿਲੋਮੀਟਰ ਲੰਬੀ ਸਰਹੱਦ ਹੈ। ਇਹ ਸਰਹੱਦ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਮੁਕਤਸਰ ਸਾਹਿਬ, ਫਾਜ਼ਿਲਕਾ ਨਾਲ ਲੱਗਦੀ ਹੈ। ਇਸਲਈ ਪਾਕਿਸਤਾਨ ਵੱਲੋਂ ਪੰਜਾਬ ਨੂੰ ਨਿਸ਼ਾਨ ਬਣਾਉਣ ਸੌਖਾ ਹੋ ਜਾਂਦਾ ਹੈ। ਪਰ ਹੁਣ ਇਹ ਨਵਾਂ ਭਾਰਤ ਹੈ ਇਹ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਮੂੰਹ ਤੋੜ ਜਵਾਬ ਦੇਵੇਗਾ, ਅਤੇ ਹੁਣ ਉਸ ਦੇ ਨਾਪਾਕ ਮਨਸੂਬਿਆਂ ਨੂੰ ਪੂਰਾ ਹੋਣ ਨਹੀਂ ਦੇਵੇਗਾ। ਹੁਣ ਇਹ ਨੀਂਦ ਦਾ ਨਹੀਂ, ਜਵਾਬ ਦੇਣ ਦਾ ਸਮਾਂ ਹੈ, ਇਸ ਲਈ ਭਾਰਤੀ ਫੌਜ ਦੀ ਹਰ ਸੰਭਵ ਮੱਦਦ ਕਰਨ ਸਦਾ ਭਾਰਤਵਾਸੀਆਂ ਦਾ ਫਰਜ਼ ਬਣਦਾ ਹੈ