Punjab-Haryana Water Crisis: ਪੰਜਾਬ ਨੇ ਮੁੜ੍ਹ ਹਰਿਆਣਾ ਦਾ ਪਾਣੀ ਰੋਕ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕੀਤਾ ਹੋਏ। ਪੰਜਾਬ ਨੇ ਭਾਖੜਾ ਰਾਹੀਂ ਹਰਿਆਣਾ ਨੂੰ ਮਿਲਣ ਵਾਲੀ ਪਾਣੀ ਦੀ ਸਪਲਾਈ ਅੱਧੀ ਕਰ ਦਿੱਤੀ ਹੈ। ਪੰਜਾਬ ਨੇ ਕੁੱਲ ਨੌਂ ਹਜ਼ਾਰ ਕਿਊਸਕ ਵਿੱਚੋਂ ਪੰਜ ਹਜ਼ਾਰ ਕਿਊਸਕ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਹਰਿਆਣਾ ਦੇ ਛੇ ਜ਼ਿਲ੍ਹਿਆਂ ਵਿੱਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਇਹ ਸੰਕਟ ਆਉਣ ਵਾਲੇ ਦਿਨਾਂ ਵਿੱਚ ਹੋਰ ਡੂੰਘਾ ਹੋ ਸਕਦਾ ਹੈ।
ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਨਿਗਰਾਨੀ ਹੇਠ, ਪੰਜਾਬ ਸਰਕਾਰ ਹਰ ਸਾਲ ਹਰਿਆਣਾ ਅਤੇ ਰਾਜਸਥਾਨ ਨੂੰ ਪੀਣ ਅਤੇ ਸਿੰਚਾਈ ਦੇ ਉਦੇਸ਼ਾਂ ਲਈ ਪਾਣੀ ਦੀ ਸਪਲਾਈ ਕਰਦੀ ਹੈ। ਪਾਣੀ ਦੀ ਵੰਡ ਦਾ ਇਹ ਸੀਜ਼ਨ ਹਰ ਸਾਲ 21 ਮਈ ਤੋਂ 21 ਮਈ ਤੱਕ ਦੀ ਮਿਆਦ ਲਈ ਵੈਧ ਹੈ। ਇਸ ਨਹਿਰੀ ਪਾਣੀ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਲੱਖਾਂ ਏਕੜ ਜ਼ਮੀਨ ਸਿੰਜਾਈ ਜਾਂਦੀ ਹੈ। ਇਸ ਨਹਿਰ ਦਾ ਪਾਣੀ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਲਈ ਵੀ ਵਰਤਿਆ ਜਾਂਦਾ ਹੈ, ਖਾਸ ਕਰਕੇ ਜਿੱਥੇ ਪਾਣੀ ਦੀ ਘਾਟ ਹੈ।
ਹਰਿਆਣਾ ਨੂੰ ਪਾਣੀ ਦੇਣ ‘ਤੇ ਪੰਜਾਬ ਦਾ ਸਪੱਸ਼ਟ ਜਵਾਬ
ਹਰਿਆਣਾ ਨੇ 8500 ਕਿਊਸਿਕ ਪਾਣੀ ਦੀ ਕੀਤੀ ਮੰਗ
ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਹਰਿਆਣਾ ਨੂੰ 9500 ਕਿਊਸਿਕ ਪਾਣੀ ਦਿੱਤਾ ਗਿਆ
ਮਨੁੱਖੀ ਆਧਾਰ ‘ਤੇ ਹਰਿਆਣਾ ਨੂੰ 4000 ਕਿਊਸਿਕ ਪਾਣੀ ਦਿੱਤਾ ਜਾ ਰਿਹਾ
ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦੇ 103 ਪ੍ਰਤੀਸ਼ਤ ਪਾਣੀ ਦੀ ਵਰਤੋਂ ਕਰ ਚੁੱਕਾ
ਪੰਜਾਬ ਨੂੰ ਆਪਣੇ ਪਾਣੀ ਦੇ ਹਿੱਸੇ ਦਾ ਸਭ ਤੋਂ ਘੱਟ- ਸਿਰਫ਼ 89% ਮਿਲਿਆ
ਬੀਐਮਐਲ ਨਹਿਰ ਦੀ ਕੁੱਲ ਸਮਰੱਥਾ ਸਿਰਫ਼ 10,000 ਕਿਊਸਿਕ
8500 ਕਿਊਸਿਕ ਪਾਣੀ ਦੇਣਾ ਤਕਨੀਕੀ ਤੌਰ ‘ਤੇ ਅਸੰਭਵ
ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਘੱਟ
ਪਾਣੀ ਰੋਕਣ ਨਾਲ ਹਰਿਆਣਾ ਨੂੰ ਪਾਣੀ ਦੀ ਕਿੱਲਤ
ਪੰਜਾਬ ਦੇ ਇਸ ਕਦਮ ਨਾਲ ਹਰਿਆਣਾ ਦੇ 14 ਜ਼ਿਲ੍ਹਿਆਂ ‘ਚ ਪਾਣੀ ਦੀ ਸਪਲਾਈ ਪ੍ਰਭਾਵਿਤ
ਰਿਆਣਾ ਦੇ ਹਿਸਾਰ, ਫਤਿਹਾਬਾਦ, ਸਿਰਸਾ, ਰੋਹਤਕ, ਮਹਿੰਦਰਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਪਾਣੀ ਦੀ ਕਿੱਲਤ ਸ਼ੁਰੂ
ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਵੱਧ ਸਕਦਾ ਹੈ
ਹਰਿਆਣਾ ਨੇ ਪੰਜਾਬ ਨੂੰ ਸ਼ਰਤਾਂ ਅਨੁਸਾਰ ਪਾਣੀ ਦੇਣ ਲਈ ਕਿਹਾ
ਹਰਿਆਣਾ ਨੇ ਇਸ ਬਾਰੇ ਕੇਂਦਰ ਨਾਲ ਗੱਲਬਾਤ ਕੀਤੀ
ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਸਾਹਮਣੇ ਚੁਣੌਤੀ
ਮਾਮਲਾ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਪਹੁੰਚਿਆ।
ਪੰਜਾਬ ਦਾ ਇਹ ਕਦਮ ਵਿਵਾਦ ਨੂੰ ਹੋਰ ਵਧਾ ਸਕਦਾ ਹੈ
ਹਰਿਆਣਾ ਸਰਕਾਰ ਨੇ ਇਸ ਮੁੱਦੇ ‘ਤੇ ਐਮਰਜੈਂਸੀ ਮੀਟਿੰਗ ਬੁਲਾਈ
ਹਰਿਆਣਾ ਸਰਕਾਰ ਜਲਦੀ ਹੀ ਕੇਂਦਰ ਨੂੰ ਪੱਤਰ ਲਿਖਣ ਦੀ ਤਿਆਰੀ ਕਰ ਰਹੀ ਹੈ।
ਪਰ ਇਹ ਸਿਰਫ਼ ਪਾਣੀ ਦਾ ਮੁੱਦਾ ਨਹੀਂ ਹੈ। ਇਸ ਮੁ੍ੱਦੇ ਤੋਂ ਅਲਾਵਾ ਐਸਵਾਈਐਲ ਨਹਿਰ, ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਚੰਡੀਗੜ੍ਹ ਨੂੰ ਲੈ ਕੇ ਦੋਵਾਂ ਸੂਬਿਆਂ ਵਿਚਕਾਰ ਪਹਿਲਾਂ ਹੀ ਤਣਾਅ ਹੈ।
ਦਸ ਦਇਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਭਾਜਪਾ ਪੰਜਾਬ ਦੇ ਪਾਣੀ ਨੂੰ ਲੱਟਣ ਦੀ ਸਾਜ਼ਿਸ਼ ਰਚ ਰਹੀ ਹੈ। ਜਿਸਨੂੰ ਪੰਜਾਬ ਸਫਲ ਨਹੀਂ ਹੋਣ ਦੇਵੇਗਾ। ਭਾਜਪਾ ਭਾਖੜਾ ਬਿਆਸ ਪ੍ਰਬੰਧਨ ਬੋਰਡ ਰਾਹੀਂ ਹਰਿਆਣਾ ਨੂੰ ਹੋਰ ਪਾਣੀ ਦੇਣ ਲਈ ਜ਼ਬਰਦਸਤੀ ਦਬਾਅ ਪਾ ਰਹੀ ਹੈ।
ਦਸ ਦਇਏ ਕਿ 8 ਜੁਲਾਈ 1954 ਨੂੰ, ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਨੰਗਲ ਹਾਈਡਲ ਚੈਨਲ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਭਾਖੜਾ ਨਹਿਰ, ਜੋ ਉੱਤਰੀ ਹਰਿਆਣਾ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ ਪਾਣੀ ਸਪਲਾਈ ਕਰਦੀ ਹੈ, ਇਸ ਚੈਨਲ ਨਾਲ ਜੁੜੀ ਹੋਈ ਹੈ। ਉਦੋਂ ਹਰਿਆਣਾ ਹੋਂਦ ਵਿੱਚ ਨਹੀਂ ਸੀ। ਸਮੇਂ ਦੇ ਨਾਲ, ਹਰਿਆਣਾ ਬਣਿਆ ਅਤੇ ਕਈ ਪਾਣੀ ਸਮਝੌਤੇ ਕੀਤੇ ਗਏ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਭਾਖੜਾ ਰਾਹੀਂ ਪੰਜਾਬ ਤੋਂ ਹਰਿਆਣਾ ਨੂੰ ਮਿਲਣ ਵਾਲੇ ਪਾਣੀ ਦੀ ਸਹੀ ਵੰਡ ਹੋਵੇਗੀ, ਪਰ ਦੱਖਣੀ ਹਰਿਆਣਾ ਲਈ ਇਹ ਇੱਕ ਸੁਪਨਾ ਹੀ ਰਿਹਾ।