ਚੰਡੀਗੜ੍ਹ/ਫਿਰੋਜ਼ਪੁਰ — ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਿਊਟੀ ਕਰ ਰਿਹਾ ਇੱਕ ਸੀਮਾ ਸੁਰੱਖਿਆ ਬਲ (BSF) ਦਾ ਜਵਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਕੋਲਕਾਤਾ ਦੇ ਰਹਿਣ ਵਾਲਾ ਕਾਂਸਟੇਬਲ ਪੀਕੇ ਸ਼ਾਹ ਚਾਰ ਦਿਨਾਂ ਤੋਂ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ ਅਤੇ ਅਜੇ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੋਈ।
ਘਟਨਾ ਦਾ ਪੂਰਾ ਵੇਰਵਾ
ਬੀਤੇ ਬੁੱਧਵਾਰ ਦੀ ਸ਼ਾਮ, ਜਦੋਂ ਪੰਜਾਬ ‘ਚ ਪਹਿਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਚਾਕ ਚੌਬੰਦ ਸੀ, ਪੀਕੇ ਸ਼ਾਹ ਗਲਤੀ ਨਾਲ ਕੰਡਿਆਲੀ ਤਾਰ ਪਾਰ ਕਰ ਪਾਕਿਸਤਾਨੀ ਹਿੱਸੇ ਵਿੱਚ ਦਾਖਲ ਹੋ ਗਿਆ। ਪਾਕਿਸਤਾਨੀ ਰੇਂਜਰਾਂ ਨੇ ਤੁਰੰਤ ਉਸਨੂੰ ਹਿਰਾਸਤ ਵਿੱਚ ਲੇ ਲਿਆ। ਉਕਤ ਸਿਪਾਹੀ ਨੂੰ ਪਾਕਿਸਤਾਨੀ ਰੇਂਜਰਾਂ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਅੱਤਵਾਦੀਆਂ ਨੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਵੇਲੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੀ ਸਥਿਤੀ ਹੈ।
ਰਿਹਾਈ ਲਈ ਹੋਈਆਂ ਕੋਸ਼ਿਸ਼ਾਂ
ਬੀਐਸਐਫ ਨੇ ਦੋ ਵਾਰ ਪਾਕਿਸਤਾਨੀ ਰੇਂਜਰਾਂ ਨਾਲ ਫਲੈਗ ਮੀਟਿੰਗਾਂ ਕੀਤੀਆਂ।
ਪਹਿਲੀ ਮੀਟਿੰਗ ਬੁੱਧਵਾਰ ਰਾਤ ਅਤੇ ਦੂਜੀ ਵੀਰਵਾਰ ਦੁਪਹਿਰ 3:30 ਵਜੇ ਹੋਈ।
ਹਾਲਾਂਕਿ ਦੋਹਾਂ ਵਾਰ ਚਰਚਾ ਹੋਣ ਦੇ ਬਾਵਜੂਦ, ਪਾਕਿਸਤਾਨ ਨੇ ਜਵਾਨ ਨੂੰ ਵਾਪਸ ਨਹੀਂ ਭੇਜਿਆ।
ਪਾਕਿਸਤਾਨੀ ਰਵੱਈਏ ‘ਤੇ ਸਵਾਲ
ਇਹ ਮਾਮਲਾ ਖਾਸ ਤੌਰ ‘ਤੇ ਗੰਭੀਰ ਹੈ ਕਿਉਂਕਿ ਭਾਰਤੀ ਪਾਸੇ ਜਦੋਂ ਵੀ ਕੋਈ ਪਾਕਿਸਤਾਨੀ ਨਾਗਰਿਕ ਗਲਤੀ ਨਾਲ ਭਾਰਤੀ ਹਿੱਸੇ ਵਿੱਚ ਦਾਖਲ ਹੁੰਦਾ ਹੈ, ਬੀਐਸਐਫ ਉਸਨੂੰ ਬੜੀ ਇਜ਼ਤ ਨਾਲ ਫੜ ਕੇ ਫਲੈਗ ਮੀਟਿੰਗ ਰਾਹੀਂ ਪਾਕਿਸਤਾਨੀ ਰੇਂਜਰਾਂ ਨੂੰ ਸੌਂਪ ਦਿੰਦੀ ਹੈ। ਇਸੇ ਉਲਟ, ਹੁਣ 84 ਘੰਟਿਆਂ ਤੋਂ ਵੱਧ ਹੋਣ ਦੇ ਬਾਵਜੂਦ, ਪਾਕਿਸਤਾਨ ਵੱਲੋਂ ਬੀਐਸਐਫ ਜਵਾਨ ਨੂੰ ਰਿਹਾਅ ਕਰਨ ਵਿੱਚ ਟਾਲਮਟੋਲ ਕੀਤੀ ਜਾ ਰਹੀ ਹੈ।
ਸਰਹੱਦੀ ਹਾਲਾਤ ਅਤੇ ਲੋਕਾਂ ਦੀ ਚਿੰਤਾ
ਭਾਰਤੀ ਪਾਸੇ ਸਰਹੱਦ ਉੱਤੇ ਮਜ਼ਬੂਤ ਤਰੀਕੇ ਨਾਲ ਵਾੜ ਲੱਗੀ ਹੋਈ ਹੈ, ਪਰ ਪਾਕਿਸਤਾਨੀ ਪਾਸੇ ਇੰਨੀ ਮੁਜ਼ਬੂਤ ਰੁਕਾਵਟ ਨਹੀਂ ਹੈ। ਇਸ ਕਰਕੇ ਅਕਸਰ ਪਾਕਿਸਤਾਨੀ ਪਿੰਡਾਂ ਦੇ ਬੱਚੇ ਅਤੇ ਨਾਗਰਿਕ ਗਲਤੀ ਨਾਲ ਭਾਰਤੀ ਹਿੱਸੇ ਵਿੱਚ ਦਾਖਲ ਹੋ ਜਾਂਦੇ ਹਨ। ਇਨ੍ਹਾਂ ਮਾਮਲਿਆਂ ਵਿੱਚ ਭਾਰਤ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦਾ ਆਦਰ ਕੀਤਾ ਹੈ, ਪਰ ਪੀਕੇ ਸ਼ਾਹ ਦੇ ਮਾਮਲੇ ਵਿੱਚ ਪਾਕਿਸਤਾਨੀ ਰਵੱਈਏ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਚਿੰਤਾ ਪੈਦਾ ਕਰ ਦਿੱਤੀ ਹੈ।
ਗਲਤੀ ਨਾਲ ਸੇਨਾ ਦੇ ਜਵਾਨਾਂ ਜਾਂ ਸਰਹੱਦੀ ਇਲਾਕਿਆਂ ‘ਚ ਸਰਹਦ ਪਾਰ ਕਰਨਾ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਇਆਂ ਹਨ।
ਗਲਤੀ ਨਾਲ ਸਰਹੱਦ ਪਾਰ ਕਰਨ ਦੀਆਂ ਮੁੱਖ ਘਟਨਾਵਾਂ
ਸਤੰਬਰ 2016 — ਚੰਦੂ ਚੌਹਾਨ ਮਾਮਲਾ
ਉਰੀ ਹਮਲੇ ਤੋਂ ਕੁਝ ਦਿਨ ਬਾਅਦ ਬੀਐਸਐਫ ਜਵਾਨ ਚੰਦੂ ਲਾਲ ਚੌਹਾਨ ਗਲਤੀ ਨਾਲ ਪਾਕਿਸਤਾਨੀ ਹਿੱਸੇ ‘ਚ ਚਲਾ ਗਿਆ।
ਪਾਕਿਸਤਾਨ ਨੇ ਉਸਨੂੰ ਹਿਰਾਸਤ ਵਿੱਚ ਰੱਖਿਆ ਅਤੇ ਲਗਭਗ 4 ਮਹੀਨੇ ਬਾਅਦ ਜਨਵਰੀ 2017 ਵਿੱਚ ਵਾਪਸ ਕੀਤਾ।
ਇੱਕ ਹੋਰ ਪ੍ਰਮੁੱਖ ਮਾਮਲਾ ਹੈ- 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਹਮਲੇ ਦੌਰਾਨ ਪਾਕਿਸਤਾਨ ਪਹੁੰਚਣ ਵਾਲੇ ਭਾਰਤੀ ਪਾਇਲਟ ਅਭਿਨੰਦਨ ਇੱਕ ਕਾਰਵਾਈ ਦੇ ਹਿੱਸੇ ਵਜੋਂ ਪਾਕਿਸਤਾਨ ਵਿੱਚ ਦਾਖਲ ਹੋਇਆ। ਅਤੇਪਾਕਿਸਤਾਨ ਸੇਨ ਨੇ ਉਨ੍ਹਾਂ ਨੂੰ 1 ਮਾਰਚ 2019 ਨੂੰ ਭਾਰਤ ਨੂੰ ਵਾਪਸ ਕੀਤਾ।
ਸਰਹੱਦ ਪਾਰ ਕਰਨਾ ਇੱਕ ਆਮ ਘਟਨਾ ਹੈ। ਕਈ ਵਾਰ ਪਾਕਿਸਤਾਨੀ ਨਾਗਰਿਕ ਵੀ ਗਲਤੀ ਨਾਲ ਇੱਥੇ ਆ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਰਸਮੀ ਪੁੱਛਗਿੱਛ ਅਤੇ ਪੁਲਿਸ ਤਸਦੀਕ ਤੋਂ ਬਾਅਦ, ਇਨ੍ਹਾਂ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਜੇਕਰ ਦੋਵਾਂ ਪਾਸਿਆਂ ਦੇ ਸੁਰੱਖਿਆ ਬਲਾਂ ਵੱਲੋਂ ਅਜਿਹੀ ਗਲਤੀ ਕੀਤੀ ਜਾਂਦੀ ਹੈ, ਤਾਂ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਸ ਦੇ ਅਧਿਕਾਰੀ ਫਲੈਗ ਮੀਟਿੰਗਾਂ ਕਰਦੇ ਹਨ ਅਤੇ ਸਥਾਨਕ ਪੱਧਰ ‘ਤੇ ਮਸਲੇ ਦਾ ਹੱਲ ਕੱਢਦੇ ਹਨ।
ਪਰ ਪਹਿਲਗਾਮ ਹਮਲੇ ਤੋਂ ਬਾਅਦ ਇਹ ਘਟਨਾ ਖਾਸ ਬਣ ਗਈ ਹੈ। ਆਮ ਸਮੇਂ ਵਿੱਚ, ਸੈਨਿਕਾਂ ਜਾਂ ਆਮ ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਪਰ ਬੀਐਸਐਫ ਜਵਾਨ ਦੇ ਤਾਜ਼ਾ ਮਾਮਲੇ ਵਿੱਚ, ਅਜਿਹਾ ਨਹੀਂ ਨਹੀਂ ਹੈ।