ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਨੇ ਪੰਜਾਬ ਦੀਆਂ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ, ਖਾਸ ਕਰਕੇ ਪਠਾਨਕੋਟ ਖੇਤਰ ਵਿੱਚ ਵਿਸ਼ੇਸ਼ ਚੈਕਿੰਗ ਅਤੇ ਨਾਕਾਬੰਦੀ ਕਰਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦੇਰ ਸ਼ਾਮ ਪਠਾਨਕੋਟ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਜਾਂਚ ਕੀਤੀ ਗਈ। ਪੰਜਾਬ ਪੁਲਸ ਨੇ ਸੂਬੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਪੁਲਸ ਥਾਣਿਆਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਦਸ ਦਇਏ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਜਨਤਕ ਥਾਵਾਂ ‘ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਖਾਸ ਕਰਕੇ ਜੰਮੂ-ਕਸ਼ਮੀਰ ਤੋਂ ਪੰਜਾਬ ਆਉਣ ਵਾਲੀਆਂ ਰੇਲਗੱਡੀਆਂ ਜਾਂ ਬੱਸਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਡੀਜੀਪੀ ਨੇ 23 ਅਪ੍ਰੈਲ ਬੁੱਧਵਾਰ ਨੂੰ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਮੁੱਖ ਮੰਤਰੀ ਦੇ ਨਿਵਾਸ ਸਥਾਨ ‘ਤੇ 11 ਵਜੇ ਸ਼ੂਰੂ ਹੋਈ। ਮੀਟਿੰਗ ਵਿੱਚ ਕਸ਼ਮੀਰ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੀ ਸੁਰੱਖਿਆ ਸਥਿਤੀ ‘ਤੇ ਚਰਚਾ ਹੋਈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ। ਪੰਜਾਬ ਪੁਲਸ ਅਲਰਟ ਮੋਡ ਤੇ ਹੈ। ਮੀਟਿੰਗ ਦੇ ਮੁੱਖ ਬਿੰਦੂ ਜਾਣੋਂ…
- ਸਾਰੇ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਵਧਾਈ ਗਈ
- ਸਿਵਲ ਅਤੇ ਵਰਦੀਧਾਰੀ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
- ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜੇਗੀ ਸੂਬਾ ਸਰਕਾਰ
- ਪੰਜਾਬ-ਜੰਮੂ-ਕਸ਼ਮੀਰ ਸਰਕਾਰ ਪੁਲਿਸ ਅਤੇ ਪ੍ਰਸ਼ਾਸਨ ਦੇ ਸੰਪਰਕ ਵਿੱਚ
- ਸੈਰ-ਸਪਾਟਾ ਥਾਵਾਂ ‘ਤੇ ਸੁਰੱਖਿਆ ਵਧਾਈ ਗਈ
- ਜਲਦੀ ਹੀ ਐਂਟੀ-ਡਰੋਨ ਸਿਸਟਮ ਲਾਂਚ ਕੀਤਾ ਜਾਵੇਗਾ
- ਪਾਕਿਸਤਾਨ ਇੱਕ ਪ੍ਰੌਕਸੀ ਯੁੱਧ ਲੜ ਰਿਹਾ ਹੈ
- ਜਲਦੀ ਹੀ ਐਂਟੀ-ਡਰੋਨ ਸਿਸਟਮ ਲਾਂਚ ਕੀਤਾ ਜਾਵੇਗਾ
- ਅੱਤਵਾਦੀ, ਗੈਂਗਸਟਰ ਅਤੇ ਤਸਕਰਾਂ ਨੇ ਹੱਥ ਮਿਲਾਇਆ ਹੈ।
- ਡਰੋਨਾਂ ਰਾਹੀਂ ਹੈਰੋਇਨ ਦੇ ਨਾਲ ਹਥਿਆਰ ਅਤੇ ਪੈਸਾ ਆ ਰਿਹਾ ਹੈ
- ਨਸ਼ਿਆਂ ਵਿਰੁੱਧ ਜੰਗ ਨੇ ਅਪਰਾਧਾਂ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ।
- ਕੇਂਦਰ ਸਰਕਾਰ ਤੋਂ ਜਲਦੀ ਹੀ ਡਰੋਨ ਨੀਤੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਜੰਮੂ ਅਤੇ ਕਸ਼ਮੀਰ ਨਾਲ ਲੱਗਦੀ ਹੈ ਪੰਜਾਬ ਸਰਹੱਦ
ਜਾਣਕਾਰੀ ਅਨੁਸਾਰ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਦੇ ਨਾਲ-ਨਾਲ ਜੰਮੂ-ਕਸ਼ਮੀਰ ਨਾਲ ਵੀ ਸਾਂਝੀ ਹੈ। ਪਹਿਲਗਾਮ ਵਿੱਚ ਜਿਸ ਜਗ੍ਹਾ ਅੱਤਵਾਦੀ ਹਮਲਾ ਹੋਇਆ ਸੀ, ਉਹ ਪਠਾਨਕੋਟ ਤੋਂ 297 ਕਿਲੋਮੀਟਰ ਦੂਰ ਹੈ।
ਦੂਜਾ, ਪਠਾਨਕੋਟ ਵਿੱਚ ਏਅਰਬੇਸ ਸਟੇਸ਼ਨ ਸਮੇਤ ਕਈ ਵੱਡੇ ਫੌਜੀ ਅਦਾਰੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ। ਪੁਲਸ ਕੇਂਦਰੀ ਏਜੰਸੀਆਂ ਅਤੇ ਗੁਆਂਢੀ ਰਾਜਾਂ ਤੋਂ ਜੋ ਵੀ ਇਨਪੁਟ ਮਿਲ ਰਹੇ ਹਨ, ਉਨ੍ਹਾਂ ‘ਤੇ ਕੰਮ ਕਰ ਰਹੀ ਹੈ।
ਇਸ ਦੇ ਨਾਲ ਹੀ, ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਸ ਨਾਲ ਸਬੰਧਤ ਥਾਵਾਂ ‘ਤੇ ਗ੍ਰਨੇਡ ਹਮਲੇ ਵੀ ਹੋ ਰਹੇ ਹਨ।
ਪੰਜਾਬ ਵਿੱਚ ਲਗਾਤਾਰ ਹੋ ਰਹੇ ਹਨ ਗ੍ਰਨੇਡ ਹਮਲਿਆਂ ਬਾਰੇ ਵੇਰਵਾ
ਸਤੰਬਰ 2024 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਪੁਲਸ ਥਾਣਿਆਂ ‘ਤੇ 16 ਗ੍ਰੇਨੇਡ ਹਮਲੇ ਹੋ ਚੁੱਕੇ ਹਨ। ਸੂਬੇ ਵਿੱਚ ਅੱਤਵਾਦੀ ਹਮਲਿਆਂ ਦੀਆਂ ਲਗਾਤਾਰ ਘਟਨਾਵਾਂ ਦੇ ਮੱਦੇਨਜ਼ਰ, ਜ਼ਮੀਨੀ ਪੱਧਰ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਦਸ ਦਇਏ ਕਿ ਸਤੰਬਰ 2024 ਤੋਂ ਲੈ ਕੇ ਹੁਣ ਤਕ ਪੰਜਾਬ ਵਿੱਚ ਆਏ ਦਿਨ ਗ੍ਰੇਨੇਡ ਹਮਲੇ ਹੋ ਚੁੱਕੇ ਹਨ। ਮੀਡੀਆ ਵਿੱਚ ਖਬਰਾਂ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਆਈਐਸਆਈ ਦੇ ਲਿੰਕ ਦੀ ਵੀ ਖਬਰ ਹੈ। ਦਸ ਦੇ ਹਾਂ ਹੁਣ ਤੱਕ ਦੇ ਹਮਲਿਆਂ ਬਾਰੇ ਵੇਰਵ:
ਸਤੰਬਰ 2024 ਤੋਂ ਹੁਣ ਤੱਕ ਗ੍ਰਨੇਡ ਹਮਲਿਆਂ ਦੀ ਸੂਚੀ
9 ਸਤੰਬਰ 2024 – ਸੈਕਟਰ 10, ਚੰਡੀਗੜ੍ਹ ਦੇ ਇੱਕ ਘਰ ‘ਤੇ ਗ੍ਰਨੇਡ ਸੁੱਟਿਆ ਗਿਆ। ਇਸ ਵਿੱਚ ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ (ਹੈਪੀ ਪਾਸੀਆ) ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਭੂਮਿਕਾ ਸੀ
23 ਨਵੰਬਰ 2024 – ਅਜਨਾਲਾ ਪੁਲਸ ਸਟੇਸ਼ਨ, ਅੰਮ੍ਰਿਤਸਰ
ਲਗਭਗ 1.5 ਕਿਲੋਗ੍ਰਾਮ ਵਜ਼ਨ ਵਾਲਾ ਇੱਕ ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ) ਲਗਾਇਆ ਗਿਆ ਸੀ
29 ਨਵੰਬਰ 2024 – ਗੁਰਬਖਸ਼ ਨਗਰ, ਅੰਮ੍ਰਿਤਸਰ
ਇਹ ਧਮਾਕਾ ਰਾਤ 11 ਵਜੇ ਇੱਕ ਛੱਡੀ ਹੋਈ ਪੁਲਸ ਚੌਕੀ ਦੇ ਨੇੜੇ ਹੋਇਆ
2 ਦਸੰਬਰ 2024 – ਅੰਸਾਰੋ ਪੁਲਸ ਸਟੇਸ਼ਨ, ਨਵਾਂਸ਼ਹਿਰ ਵਿੱਚ ਇੱਕ ਗ੍ਰਨੇਡ ਹਮਲਾ ਹੋਇਆ, ਪਰ ਗ੍ਰਨੇਡ ਫਟਿਆ ਨਹੀਂ ਅਤੇ ਇਸਨੂੰ ਡਿਫਿਊਜ਼ ਕਰ ਦਿੱਤਾ ਗਿਆ
4 ਦਸੰਬਰ 2024 – ਮਜੀਠਾ ਥਾਣਾ, ਅੰਮ੍ਰਿਤਸਰ
ਸ਼ਕਤੀਸ਼ਾਲੀ ਗ੍ਰਨੇਡ ਧਮਾਕੇ ਨਾਲ ਪੁਲਸ ਸਟੇਸ਼ਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
13 ਦਸੰਬਰ 2024 – ਘਣੀਆ ਦਾ ਬਾਂਗਰ ਥਾਣਾ, ਬਟਾਲਾ ਪੁਲਸ ਸਟੇਸ਼ਨ ਦੇ ਪ੍ਰਵੇਸ਼ ਦੁਆਰ ਦੇ ਨੇੜੇ ਇੱਕ ਗ੍ਰਨੇਡ ਸੁੱਟਿਆ ਗਿਆ, ਪਰ ਉਹ ਫਟਿਆ ਨਹੀਂ।
17 ਦਸੰਬਰ 2024 – ਇਸਲਾਮਾਬਾਦ ਥਾਣਾ, ਅੰਮ੍ਰਿਤਸਰ ਵਿੱਚ ਸਵੇਰੇ 3 ਵਜੇ, ਪੁਲਸ ਸਟੇਸ਼ਨ ਦੇ ਨੇੜੇ ਇੱਕ ਵੱਡਾ ਧਮਾਕਾ ਹੋਇਆ, ਜਿਸ ਨਾਲ ਨੇੜਲੇ ਘਰਾਂ ਵਿੱਚ ਵੀ ਝਟਕੇ ਮਹਿਸੂਸ ਹੋਏ
18 ਦਸੰਬਰ 2024 – ਬਖਸ਼ੀਵਾਲਾ ਥਾਣਾ, ਕਲਾਨੌਰ, ਗੁਰਦਾਸਪੁਰ ਵਿੱਚ ਗ੍ਰਨੇਡ ਫਟਿਆ
20 ਦਸੰਬਰ 2024 – ਵਡਾਲਾ ਬਾਂਗਰ ਥਾਣਾ, ਕਲਾਨੌਰ, ਗੁਰਦਾਸਪੁਰ ਵਿੱਚ ਗ੍ਰਨੇਡ ਹਮਲਾ
9 ਜਨਵਰੀ 2025 – ਗੁਮਟਾਲਾ ਪੁਲਸ ਸਟੇਸ਼ਨ, ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ ਹੋਇਆ
16 ਜਨਵਰੀ 2025 – ਸ਼ਰਾਬ ਕਾਰੋਬਾਰੀ ਅਮਨਦੀਪ ਜੈਂਤੀਪੁਰੀਆ ਦੇ ਘਰ ‘ਤੇ ਗ੍ਰਨੇਡ ਹਮਲਾ
3 ਫਰਵਰੀ 2025 – ਫਤਿਹਗੜ੍ਹ ਚੂੜੀਆਂ ਬਾਈਪਾਸ ਪੁਲਿਸ ਚੌਕੀ ‘ਤੇ ਇੱਕ ਗ੍ਰਨੇਡ ਸੁੱਟਿਆ ਗਿਆ
15 ਮਾਰਚ 2025 – ਅੰਮ੍ਰਿਤਸਰ ਵਿੱਚ ਇੱਕ ਮੰਦਰ ਉੱਤੇ ਹਮਲਾ
ਗ੍ਰਨੇਡ ਹਮਲੇ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਜ਼ਖਮੀ ਨਹੀਂ ਹੋਇਆ
16 ਮਾਰਚ 2025 – ਰਾਏਪੁਰ ਰਸੂਲਪੁਰ ਪਿੰਡ, ਜਲੰਧਰ
ਯੂਟਿਊਬਰ ਰੋਜਰ ਸੰਧੂ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ
2 ਅਪ੍ਰੈਲ 2025 – ਬਾਦਸ਼ਾਹਪੁਰ ਪੁਲਸ ਸਟੇਸ਼ਨ, ਪਟਿਆਲਾ
ਸਵੇਰੇ ਬਾਦਸ਼ਾਹਪੁਰ ਪੁਲਸ ਪੋਸਟ ਦੇ ਬਾਹਰ ਇੱਕ ਜ਼ੋਰਦਾਰ ਧਮਾਕਾ
8 ਅਪ੍ਰੈਲ 2025 – ਜਲੰਧਰ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ
ਮੁੱਖ ਗੇਟ ‘ਤੇ ਇੱਕ ਗ੍ਰਨੇਡ ਸੁੱਟਿਆ ਗਿਆ, ਜਿਸ ਨਾਲ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ