ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ‘ਤੇ ਅੱਜ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ‘ਚ ਵਿੱਚ 2 ਗੁਰਗੇ ਜ਼ਖ਼ਮੀ ਹੋਏ ਹਨ। ਇਸ ਬਾਰੇ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਤਰਨਤਾਰਨ ਐਸਐਸਪੀ ਅਭੀਮਨਿਊ ਰਾਣਾ ਨੇ ਦੱਸਿਆ ਕਿ, 21 ਮਾਰਚ, 2025 ਨੂੰ, ਨੌਸ਼ਹਿਰਾ ਪੰਨੂਆਂ ਦੇ ਗੁਰਪ੍ਰੀਤ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਅਤੇ ਬੀਤੇ ਵੀਰਵਾਰ ਨੂੰ ਪੰਜਾਬ ਪੁਲਿਸ ਅਤੇ ਏਜੀਟੀਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਉਨ੍ਹਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ ਸਾਨੂੰ ਸ਼ੂਟਰਾਂ ਦੇ ਲੁਕਣ ਬਾਰੇ ਪਤਾ ਲੱਗਾ ਸੀ, ਜੋ ਅੱਜ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਵੇਂ ਸ਼ੂਟਰਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਚਾਰ ਗੋਲੀਆਂ ਲੱਗੀਆਂ। ਦੋਨੋਂ ਤਰਫੋ ਫਾਇਰਿੰਗ ਹੋਈ ਹੈ।
ਐਸਐਸਪੀ ਅਭੀਮਨਿਊ ਰਾਣਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਕੋਲੋ ਸਰਹਾਲੀ ਥਾਣੇ ਵਿੱਚ ਹੈਂਡ ਗ੍ਰੇਨੇਡ ਰਿਕਵਰੀ ਦੇ ਮਾਮਲੇ ਵਿੱਚ ਇਹ ਦੋਵੇਂ ਮੁਲਜ਼ਮ ਲੋੜੀਂਦੇ ਸਨ। ਇਨ੍ਹਾਂ ਕੋਲੋਂ ਦੋ ਹਥਿਆਰ ਇੱਕ ਗਲੌਕ 9 ਐਮਐਮ ਅਤੇ ਦੂਜਾ 30 ਐਮਐਮ ਦਾ ਪਾਕਿਸਤਾਨੀ ਮੇਡ ਪਿਸਟਲ ਬਰਾਮਦ ਹੋਏ ਹਨ। ਦੋਵਾਂ ਵਿੱਚੋਂ ਇੱਕ ਗੁਰਗਾ ਅੱਤਵਾਦੀ ਲੰਡਾ ਹਰੀਕੇ ਅਤੇ ਦੂਜਾ ਗੈਂਗਸਟਰ ਸੱਤਾ ਨੌਸ਼ਹਿਰਾ ਨਾਲ ਸਬੰਧਤ ਹਨ। ਦੋਵੇਂ ਮੁਲਜ਼ਮ ਮਹਿਕ ਸੱਤਾ ਨੌਸ਼ਹਿਰਾ ਗੈਂਗ ਨਾਲ ਜੁੜੇ ਹੋਏ ਹਨ। ਅਤੇ ਜਨਵਰੀ ਵਿੱਚ ਪੁਲਸ ਵੱਲੋਂ ਬਰਾਮਦ ਕੀਤੇ ਗਏ ਹੈਂਡ ਗ੍ਰਨੇਡ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਮੁਲਜ਼ਮਾਂ ਤੋਂ ਦੋ ਆਧੁਨਿਕ ਹਥਿਆਰ (ਪਾਕਿਸਤਾਨ ਵਿੱਚ ਬਣੇ ਪਿਸਤੌਲ) ਬਰਾਮਦ ਕੀਤੇ ਗਏ ਹਨ।