ਪੰਜਾਬ ‘ਚ ਇਸ ਵੇਲੇ ਨਸ਼ਿਆਂ ਦਾ ਮੁੱਦਾ ਗੰਭੀਰ ਬਣਿਆ ਹੋਇਆ ਹੈ। ਨਸ਼ਿਆਂ ਕਾਰਨ ਇੱਕ ਪਾਸੇ ਜਿੱਥੇ ਪੰਜਾਬ ਦੇ ਹਾਲਾਤ ਖ਼ਰਾਬ ਹੋਏ ਪਏ ਹਨ, ਉੱਥੇ ਹੀ ਦੂਜੇ ਪਾਸੇ ਰੋਜ਼ਾਨਾ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ‘ਚ ਇਸ ਕਦਰ ਫੱਸ ਚੁੱਕੇ ਹਨ ਕਿ ਇਸ ਕਾਰਨ ਰਿਸ਼ਤੇ ਵੀ ਤਾਰ ਤਾਰ ਹੋ ਰਹੇ ਹਨ। ਆਪਣੇ ਪਰਿਵਾਰ ਦਾ ਢਾਲ ਬਣਨ ਦੀ ਥਾਂ ਨੌਜਵਾਨ ਨਸ਼ੇ ਦੀ ਖਾਤਰ ਆਪਣੇ ਹੀ ਪਰਿਵਾਰਾਂ ‘ਤੇ ਅੱਤਿਆਚਾਰ ਕਰਦੇ ਹਨ, ਕਤਲ ਤੱਕ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਦੇ ਪਿੰਡ ਕੋਠੇ ਸੁੱਚਾ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜੋ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗਾ। ਦੱਸ ਦਈਏ ਕਿ 30 ਰੁਪਏ ਨਾ ਦੇਣ ’ਤੇ ਨੌਜਵਾਨ ਨੇ ਆਪਣੀ ਮਾਂ ਦੇ ਨਾਲ ਕੁੱਟਮਾਰ ਕੀਤੀ। ਇਨ੍ਹਾਂ ਹੀ ਨਹੀਂ ਨੌਜਵਾਨ ਨੇ ਆਪਣੀ ਹੀ ਬਜ਼ੁਰਗ ਮਾਂ ਦੀ ਲੱਤ ਤੱਕ ਤੋੜ ਦਿੱਤੀ। ਜ਼ਖਮੀ ਹਾਲਤ ’ਚ ਪੀੜਤ ਮਹਿਲਾ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਨਸ਼ੇੜੀ ਨੌਜਵਾਨ ਨੇ ਰਿਟਾਇਰਡ ਅਧਿਆਪਕ
ਜਾਣਕਾਰੀ ਮੁਤਾਬਕ, ਪੀੜਿਤ ਮਹਿਲਾ ਨੇ ਆਪਣੇ ਪੁੱਤਰ ਨੂੰ ਪੈਸੇ ਤਾਂ ਦੇ ਦਿੱਤੇ, ਪਰ ਮਾਂ ਨੇ ਆਪਣੇ ਭਰਾ ਨਾਲ ਆਪਣੇ ਪੁੱਤਰ ਦੀ ਹਾਲਤ ਬਾਰੇ ਫ਼ੋਨ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਨਸ਼ੇੜੀ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਤਲਾਕਸ਼ੁਦਾ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ । ਨੌਜਵਾਨ ਰਿਟਾਇਰਡ ਟੀਚਰ ਅਫਸਰ ਹੈ। ਇਸ ਦੌਰਾਨ ਪੀੜਿਤ ਮਹਿਲਾ ਨੇ ਇਹ ਵੀ ਕਿਹਾ ਹੈ ਉਸਦੇ ਪੁੱਤਰ ਨੇ ਕਈ ਵਾਰ ਕੁੱਟਮਾਰ ਕੀਤੀ। ਹੁਣ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਪੁੱਤਰ ਰਿਟਾਇਰਡ ਟੀਚਰ ਅਫਸਰ ਹੈ।
ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਜਾਂਚ ਕਰਨ ਦੇ ਦਿੱਤੇ ਸਖ਼ਤ ਹੁਕਮ
ਹੁਣ ਇਸ ਮਾਮਲੇ ‘ਤੇ ਸੂਬਾ ਮਹਿਲਾ ਕਮਿਸ਼ਨ ਨੇ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਸੋ-ਮੋਟੋ ਨੋਟਿਸ ਲੈਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਮਾਮਲੇ ਦੀ ਜਾਂਚ 2 ਦਿਨਾਂ ਵਿਚ ਪੂਰੀ ਕਰ ਕੇ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਦਿੱਤੀ ਹੈ। ਇਹ ਕੋਈ ਪਹਿਲਾਂ ਮਾਮਲਾ ਨਹੀਂ ਸਗੋਂ ਅਜਿਹੇ ਕਈ ਮਾਮਲੇ ਸਾਨੂੰ ਰੋਜ਼ਾਨਾ ਟੀਵੀ, ਅਖਬਾਰਾਂ ‘ਚ ਆਮਤੌਰ ‘ਤੇ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਜਿੱਥੇ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ ਆਪਣੇ ਹੀ ਪਰਿਵਾਰਾਂ ‘ਤੇ ਇਸ ਤਰੀਕੇ ਦੇ ਤਸ਼ੱਦਦ ਢਾਉਂਦੇ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ਼ ਵੱਡੀ-ਵੱਡੀ ਕਾਰਵਾਈ ਕਰ ਰਹੇ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਖਿਲਾਫ਼ ਹੋਰ ਵੀ ਕੰਮ ਕਰਨੇ ਚਾਹੀਦੇ ਤਾਂ ਜੋ ਆਪਣੇ ਨੌਜਵਾਨ ਆਪਣੇ ਹੀ ਪਰਿਵਾਰਾਂ ‘ਤੇ ਅਜਿਹੇ ਤਸ਼ੱਦਦ ਨਾ ਢਾਉਂਣ।