ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਹੁਣ ਇੱਕ ਹੋਰ ਗੰਭੀਰ ਸਿਹਤ ਸੰਕਟ ਬਣਾ ਰਹੀ ਹੈ – ਐੱਚਆਈਵੀ/ਏਡਜ਼ (AIDS) ਦੇ ਵਧ ਰਹੇ ਮਾਮਲੇ। ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਦੇ ਅਨੁਸਾਰ, ਪੰਜਾਬ ਵਿੱਚ ਐੱਚਆਈਵੀ ਇਨਫੈਕਸ਼ਨ ਦੀ ਦਰ ਰਾਸ਼ਟਰੀ ਔਸਤ ਨਾਲੋਂ ਤਿੰਨ ਗੁਣਾ ਵੱਧ ਹੈ।
ਪੰਜਾਬ ਵਿੱਚ HIV ਦੀ ਦਰ
ਪੰਜਾਬ ਵਿੱਚ ਸੀਰੋ-ਪਾਜ਼ੀਟਿਵ ਦਰ 1.27% ਹੈ, ਜੋ ਕਿ ਰਾਸ਼ਟਰੀ ਔਸਤ 0.41% ਨਾਲੋਂ ਕਾਫੀ ਵੱਧ ਹੈ। ਇਸ ਨਾਲ ਪੰਜਾਬ ਨੂੰ ਮਿਜ਼ੋਰਮ (2.1%), ਅਸਾਮ (1.74%), ਮੇਘਾਲਿਆ (1.21%)ਅਤੇ ਨਾਗਾਲੈਂਡ (1.12%) ਤੋਂ ਬਾਅਦ ਦੇਸ਼ ਵਿੱਚ ਤੀਜੇ ਸਥਾਨ ‘ਤੇ ਹੈ।
ਦੂਜੇ ਸੂਬਿਆਂ ਵਿੱਚ HIV+ ਦਰ
ਜੇਕਰ ਦੂਜੇ ਰਾਜਾਂ ਦੀ ਗੱਲ ਕਰਿਏ ਤਾਂ ਗੁਜਰਾਤ ਵਿੱਚ HIV ਦੀ ਦਰ 0.35% ਹੈ। ਮਹਾਰਾਸ਼ਟਰ ਵਿੱਚ HIV ਦੀ ਦਰ 0.47% ਹੈ। ਬਿਹਾਰ ਵਿੱਚ HIV ਦੀ ਦਰ 0.2% ਹੈ। ਤਾਮਿਲਨਾਢੂ ਵਿੱਚ HIV ਦੀ ਦਰ 0.39% ਹੈ। ਕੈਰੇਲ ਵਿੱਚ HIV ਦੀ ਦਰ 0.13% ਹੈ, ਜੋ ਕਿ ਕਾਫੀ ਘੱਟ ਹੈ। ਉੱਤਰ ਪ੍ਰਦੇਸ਼ ਵਿੱਚ HIV ਦੀ ਦਰ 0.14% ਹੈ। ਮਧਿਆ ਪ੍ਰਦੇਸ਼ ਵਿੱਚ HIV ਦੀ ਦਰ 0.2% ਹੈ। ਉੱਤਰਾਖੰਡ ਵਿੱਚ HIV ਦੀ ਦਰ 0.16% ਹੈ। ਰਾਜਸਥਾਨ ਵਿੱਚ HIV ਦੀ ਦਰ 0.3% ਹੈ।
HIV ਸੰਕਰਮਣ ਦੇ ਕਾਰਨ
ਪੰਜਾਬ ਵਿੱਚ ਐੱਚਆਈਵੀ ਦੇ ਫੈਲਣ ਦੇ ਮੁੱਖ ਕਾਰਨਾਂ ਵਿੱਚ ਇੱਕ ਨਸ਼ੇ ਦੀ ਲਤ ਵਾਲੇ ਲੋਕਾਂ ਵਿੱਚ ਸੂਈਆਂ ਸਾਂਝੀਆਂ ਕਰਨਾ ਹੈ। ਇਲਾਵਾ, ਅਸੁਰੱਖਿਅਤ ਜਿਨਸੀ ਸੰਪਰਕ, ਦੂਸ਼ਿਤ ਖੂਨ, ਅਤੇ ਮਾਂ ਤੋਂ ਬੱਚੇ ਤੱਕ ਫੈਲਣ ਵਾਲੀ ਇਹ ਬਿਮਾਰੀ ਵੀ ਹੈ।
ਪੰਜਾਬ ਦੀ ਸਿਹਤ ਯੋਜਨਾ
ਪੰਜਾਬ ਸਰਕਾਰ ਨੇ ਐੱਚਆਈਵੀ ਦੇ ਫੈਲਾਅ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਰਾਜ ਵਿੱਚ 22 ਐਂਟੀ-ਰੈਟਰੋਵਾਇਰਲ ਥੈਰੇਪੀ (ART) ਕੇਂਦਰ ਅਤੇ ਇੱਕ ART-ਪਲੱਸ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਮਰੀਜ਼ਾਂ ਨੂੰ ਇਲਾਜ ਅਤੇ ਸਹਾਇਤਾ ਦਿੱਤੀ ਜਾਂਦੀ ਹੈ। ਪੰਜਾਬ NGO’s ਨਾਲ ਮਿਲ ਕੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਇਹ ਪ੍ਰੋਗਰਾਮ ਵਿਵਹਾਰ ਤਬਦੀਲੀ ਸੰਚਾਰ, ਕੰਡੋਮ ਵੰਡ ਅਤੇ ਜਾਗਰੂਕਤਾ ਮੁਹਿੰਮਾਂ ‘ਤੇ ਕੇਂਦ੍ਰਿਤ ਹਨ। ਇਸ ਤੋਂ ਅਲਾਵਾ ਇਸ ਵੇਲੇ, ਰਾਜ ਵਿੱਚ 71 ਨਿਸ਼ਾਨਾਬੱਧ ਦਖਲਅੰਦਾਜ਼ੀ ਪ੍ਰੋਜੈਕਟ(targeted intervention projects)ਚੱਲ ਰਹੇ ਹਨ, ਜੋ 20,324 ਮਹਿਲਾ ਸੈਕਸ ਵਰਕਰਾਂ, 6,087 ਪੁਰਸ਼ ਦਾ ਪੁਰਸ਼ਾਂ ਨਾਲ ਸੈਕਸ, 31,371 ਟੀਕੇ ਲਗਾਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ, 60,486 ਪ੍ਰਵਾਸੀ, 36,702 ਟਰੱਕ ਚਾਲਕ ਅਤੇ 1,415 ਟ੍ਰਾਂਸਜੈਂਡਰ ਵਿਅਕਤੀਆਂ ਤੱਕ ਪਹੁੰਚ ਕਰ ਰਹੇ ਹਨ।
ਮਰੀਜ਼ਾਂ ਦੀ ਸੰਖਿਆ
ਅਪ੍ਰੈਲ ਅਤੇ ਸਤੰਬਰ 2024 ਦੇ ਦਰਮਿਆਨ, ਪੰਜਾਬ ਵਿੱਚ 6,696 ਨਵੇਂ ਐੱਚਆਈਵੀ ਮਰੀਜ਼ ਦੇਖੇ ਗਏ, ਜਿਨ੍ਹਾਂ ਵਿੱਚੋਂ 6,594 ਮਰੀਜ਼ਾਂ ਨੂੰ ART ਥੈਰੇਪੀ ਦਿੱਤੀ ਗਈ। ਇਸ ਵੇਲੇ 5,784 ਮਰੀਜ਼ ਨਿਯਮਤ ਇਲਾਜ ਪ੍ਰਾਪਤ ਕਰ ਰਹੇ ਹਨ।
STD(Sexually Transmitted Disease ) ਅਤੇ RTI (Reproductive Tract Infection) ਦਾ ਅਸਰ
ਜਿਨਸੀ ਤੌਰ ‘ਤੇ ਸੰਚਾਰਿਤ ਬਿਮਾਰੀਆਂ (STIs) ਅਤੇ ਪ੍ਰਜਨਨ ਟ੍ਰੈਕਟ ਇਨਫੈਕਸ਼ਨ (RTIs) HIV ਦੀ ਲਾਗ ਦੇ ਖਤਰੇ ਨੂੰ ਵਧਾਉਂਦੇ ਹਨ। ਇਹ ਸਮੱਸਿਆ ਦੇ ਹੱਲ ਲਈ, ਪੰਜਾਬ ਸਰਕਾਰ ਨੇ ਹਰ ਜ਼ਿਲ੍ਹਾ ਹਸਪਤਾਲ ਅਤੇ ਚੁਣੇ ਹੋਏ ਉਪ-ਜ਼ਿਲ੍ਹਾ ਸਿਹਤ ਕੇਂਦਰਾਂ ਵਿੱਚ ਵਿਸ਼ੇਸ਼ ਕਲੀਨਿਕ ਖੋਲ੍ਹੇ ਹਨ, ਜਿੱਥੇ ਮਰੀਜ਼ਾਂ ਨੂੰ ਮੁਫਤ ਟੈਸਟ, ਦਵਾਈਆਂ ਅਤੇ ਸਲਾਹ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਪੰਜਾਬ ਵਿੱਚ HIV ਦੀ ਲਾਗ ਦਾ ਮੂਲ ਕਾਰਨ ਕਿਤੇ ਨਾ ਕਿਤੇ ਵੱਧ ਰਹੇ ਨਸ਼ਿਆਂ ਦੀ ਲਤ ਨਾਲ ਜੁੜਿਆ ਹੋਇਆ ਹੈ। ਜਦੋਂ ਤੱਕ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤੱਕ HIV ਦੀ ਲਾਗ ਨੂੰ ਘਟਾਉਣਾ ਮੁਸ਼ਕਲ ਹੋਵੇਗਾ। ਸਿਰਫ਼ ਡਾਕਟਰੀ ਉਪਾਅ ਹੀ ਕਾਫ਼ੀ ਨਹੀਂ ਹਨ – ਨਸ਼ੇ ਦੀ ਲਤ ਨੂੰ ਦੂਰ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਸਮਾਜ, ਸਰਕਾਰ ਅਤੇ ਨਾਗਰਿਕਾਂ ਦੇ ਸਮੂਹਿਕ ਯਤਨਾਂ ਦੀ ਲੋੜ ਹੈ। HIV ਨੂੰ ਰੋਕਣ ਦੀ ਰਾਹ, ਕਿਤੇ ਨਾ ਕਿਤੇ ਨਸ਼ੇ ਦੀ ਰੋਕਥਾਮ ਤੋਂ ਕੇ ਨਿਕਲਦਾ ਹੈ।