ਦੇਸ਼ ਦੇ ਨੌਜਵਾਨਾਂ ਨੂੰ ਚੋਟੀ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਦਾ ਤਜਰਬਾ ਦੇਣ ਲਈ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਹੈ। ਇਹ ਯੋਜਨਾ ਨਾ ਸਿਰਫ਼ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਵਿਕਸਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਬਲਕਿ ਭਵਿੱਖ ਵਿੱਚ ਉਨ੍ਹਾਂ ਦੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਵੀ ਵਧਾਏਗੀ। ਸਰਕਾਰ ਦੀ ਇਹ ਯੋਜਨਾ ਦੇਸ਼ ਦੇ 1.25 ਲੱਖ ਨੌਜਵਾਨਾਂ ਨੂੰ ਮਸ਼ਹੂਰ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਕੀ ਹੈ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ?
ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਲਾਭਪਾਤਰੀ ਨੂੰ ਹਰ ਮਹੀਨੇ 5000 ਰੁਪਏ ਵੀ ਮਿਲਣਗੇ ਤਾਂ ਜੋ ਉਹ ਆਪਣੇ ਯਾਤਰਾ ਦੇ ਖਰਚੇ ਪੂਰੇ ਕਰ ਸਕਣ। ਇਸ ਯੋਜਨਾ ਲਈ 21 ਤੋਂ 24 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ।
ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾਈ ਗਈ
PMIS (PM Internship Scheme) के लिए रजिस्ट्रेशन करने की आखिरी तारीख यानी डेडलाइन 22 ਅਪ੍ਰੈਲ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 31 मार्च, 2025 ਆਖਰੀ ਮਿਤੀ ਸੀ।
ਪੰਜਾਬ ਅਤੇ ਦੂਜੇ ਸੂਬਿਆਂ ਦੇ ਕਿੰਨੇ ਨੌਜਵਾਨਾਂ ਨੇ ਕੇਂਦਰ ਸਰਕਾਰ ਦੇ ਪਾਇਲਟ ਪ੍ਰੋਜੈਕਟ ਤਹਿਤ ਇਸ ਯੋਜਨਾ ਦਾ ਲਾਭ ਲਿਆ
ਪੰਜਾਬ ਸੂਬੇ ਤੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ 538 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਜਿਸ ਵਿੱਚੋਂ 223 (ਲਗਭਗ 41%) ਨੇ ਇਹ ਮੌਕਾ ਚੁਣਿਆ। ਇਹ ਜਾਣਕਾਰੀ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਦੇ ਦੌਰਾਨ ਦਿੱਤੀ।
ਜੇਕਰ ਦੂਜੇ ਸੂਬਿਆਂ ਦੀ ਗੱਲ ਕਰਿਏ ਹਰਿਆਣਾ ਦੇ ਕੁਲ 4,382 ਉਮੀਦਵਾਰਾਂ ਵੱਲੋਂ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 1,293 ਨੇ (ਲਗਭਗ 30%) ਇੰਟਰਨਸ਼ਿਪ ਲਈ ਹਾਂ ਕੀਤੀ।
ਇਸ ਇੰਟਰਨਸ਼ਿਪ ਯੋਜਨਾ ਹੇਠ ਨੌਜਵਾਨਾਂ ਨੂੰ ਹਰ ਮਹੀਨੇ ₹5,000 ਵਜੋਂ ਵਜ਼ੀਫ਼ਾ ਮਿਲਦਾ ਹੈ ਅਤੇ ਇਕ ਵਾਰੀ ₹6,000 ਹੋਰ ਖਰਚਿਆਂ ਲਈ ਦਿੱਤੇ ਜਾਂਦੇ ਹਨ।
ਯੋਜਨਾ ਦੇ ਪਹਿਲੇ ਰਾਊਂਡ ਵਿੱਚ ਪੰਜਾਬ ਤੇ ਹਰਿਆਣਾ ਤੋਂ ਕੁੱਲ 4,920 ਨੌਜਵਾਨਾਂ ਨੂੰ ਕੰਪਨੀਆਂ ਵੱਲੋਂ 6,732 ਇੰਟਰਨਸ਼ਿਪਾਂ ਦੀ ਪੇਸ਼ਕਸ਼ ਹੋਈ। ਪਰ ਇਨ੍ਹਾਂ ਵਿੱਚੋਂ ਸਿਰਫ 1,516 ਉਮੀਦਵਾਰਾਂ ਨੇ ਹੀ ਇੱਕ ਸਾਲ ਦੀ ਇੰਟਰਨਸ਼ਿਪ ਕਰਣ ਲਈ ਮਨਜ਼ੂਰੀ ਦਿੱਤੀ।
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PMIS) ਦਾ ਮਕਸਦ ਇਹ ਹੈ ਕਿ ਨੌਜਵਾਨਾਂ ਨੂੰ ਵਧੀਆ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਵਾ ਕੇ ਉਨ੍ਹਾਂ ਨੂੰ ਅਸਲ ਕਾਰੋਬਾਰਕ ਮਾਹੌਲ ਨਾਲ ਜਾਣੂ ਕਰਵਾਇਆ ਜਾਵੇ।
ਇੰਟਰਨਸ਼ਿਪ ਓਫਰ ਕਰਨ ਵਾਲੀਆਂ ਕੰਪਨੀਆਂ
ਪੰਜਾਬ ਅਤੇ ਹਰਿਆਣਾ ਦੇ ਤਿੰਨ ਵਿੱਚੋਂ ਇੱਕ ਉਮੀਦਵਾਰਾਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PMIS) ਤਹਿਤ ਟੋਪ ਬ੍ਰਾਂਡ ਕੰਪਨੀਆਂ ਵੱਲੋਂ ਇੰਟਰਨਸ਼ਿਪ ਦੀ ਪੇਸ਼ਕਸ਼ ਕੀਤੀ ਗਈ। ਇਨ੍ਹਾਂ ਸਾਰਿਆਂ ਨੇ ਇਸ ਮੌਕੇ ਨੂੰ ਸਵੀਕਾਰ ਕੀਤਾ। ਇਸ ਸਕੀਮ ਦੇ ਤਹਿਤ ਇੰਟਰਨਸ਼ਿਪ ਓਫਰ ਕਰਨ ਵਾਲੀਆਂ ਭਾਈਵਾਲ ਕੰਪਨੀਆਂ ਵਿੱਚ TCS, ONGC, RIL, Infosys, Wipro, ITC, L&T, HCL, Maruti Suzuki, BPCL ਅਤੇ Titan ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੀ ਚੋਣ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR)ਖਰਚ ਦੇ ਆਧਾਰ ‘ਤੇ ਕੀਤਾ ਗਿਆ ਹੈ। ਹੁਣ ਤੱਕ 500 ਤੋਂ ਵੱਧ ਕੰਪਨੀਆਂ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੀਆਂ ਹਨ।
ਜੇਕਰ ਤੁਸੀਂ ਇਸ ਸਕੀਮ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਨਿਰਦੇਸ਼ਾਂ ਨੂੰ ਫੋਲੋ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਤੁਸੀਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
www.pminternship.mc.gov.in ‘ਤੇ ਜਾਣਾ ਪਵੇਗਾ
ਹੁਣ ਉੱਪਰ ਸੱਜੇ ਕੋਨੇ ਤੋਂ ਆਪਣੀ ਪਸੰਦੀਦਾ ਭਾਸ਼ਾ ਵਿਕਲਪ ਚੁਣੋ।
ਇਸ ਤੋਂ ਬਾਅਦ ‘ਯੂਥ ਰਜਿਸਟ੍ਰੇਸ਼ਨ’ ‘ਤੇ ਕਲਿੱਕ ਕਰੋ।
ਹੁਣ ਆਧਾਰ ਨਾਲ ਜੁੜਿਆ ਆਪਣਾ 10-ਅੰਕਾਂ ਵਾਲਾ ਮੋਬਾਈਲ ਨੰਬਰ ਦਰਜ ਕਰੋ।
(ਕਿਰਪਾ ਕਰਕੇ ਧਿਆਨ ਦਿਓ ਕਿ ਹਰੇਕ ਮੋਬਾਈਲ ਨੰਬਰ ਸਿਰਫ਼ ਇੱਕ ਰਜਿਸਟ੍ਰੇਸ਼ਨ ਲਈ ਵਰਤਿਆ ਜਾ ਸਕਦਾ ਹੈ।)
ਆਪਣੇ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਇਆ ਵਨ-ਟਾਈਮ ਪਾਸਵਰਡ (OTP) ਦਰਜ ਕਰੋ ਅਤੇ ਫਿਰ ਅੱਗੇ ਵਧਣ ਲਈ ‘ਸਬਮਿਟ’ ‘ਤੇ ਕਲਿੱਕ ਕਰੋ।
ਹੁਣੇ ਆਪਣਾ ਪਾਸਵਰਡ ਸੈੱਟ ਕਰੋ
(ਨੋਟ: ਜੇਕਰ ਤੁਸੀਂ ਤਿੰਨ ਵਾਰ ਗਲਤ ਪਾਸਵਰਡ ਦਰਜ ਕਰਦੇ ਹੋ, ਤਾਂ ਤੁਹਾਡਾ ਖਾਤਾ 15 ਮਿੰਟਾਂ ਲਈ ਲਾਕ ਕਰ ਦਿੱਤਾ ਜਾਵੇਗਾ।)
ਹੁਣ ਤੁਹਾਨੂੰ ਡੈਸ਼ਬੋਰਡ ‘ਤੇ ਆਪਣੀ ਪ੍ਰੋਫਾਈਲ ਨੂੰ ਪੂਰਾ ਕਰਨ ਲਈ ‘ਮੇਰੀ ਮੌਜੂਦਾ ਸਥਿਤੀ’ ਟੈਬ ‘ਤੇ ਕਲਿੱਕ ਕਰਨਾ ਹੋਵੇਗਾ।
ਆਪਣੀ ਪ੍ਰੋਫਾਈਲ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਭਰੋ। ਇਸ ਵਿੱਚ, ਤੁਹਾਡੇ ਤੋਂ ਵਿਦਿਅਕ ਯੋਗਤਾ, ਬੈਂਕ ਖਾਤਾ ਨੰਬਰ ਵਰਗੇ ਵੇਰਵੇ ਪੁੱਛੇ ਜਾਣਗੇ।
ਹੁਣ ਤੁਹਾਨੂੰ eKYC (ਇਲੈਕਟ੍ਰਾਨਿਕ ਨੋ ਯੂਅਰ ਕਸਟਮਰ) ਪੂਰਾ ਕਰਨਾ ਪਵੇਗਾ। ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ, ਤੁਹਾਨੂੰ ਆਧਾਰ ਜਾਂ ਡਿਜੀਲਾਕਰ ਦੀ ਵਰਤੋਂ ਕਰਕੇ eKYC ਨੂੰ ਪੂਰਾ ਕਰਨਾ ਹੋਵੇਗਾ।
ਇਸ ਸਕੀਮ ਲਈ ਯੋਗਤਾ ਕੀ ਹੈ?
ਇਸ ਸਕੀਮ ਵਿੱਚ ਅਪਲਾਈ ਕਰਨ ਲਈ, ਬਿਨੈਕਾਰ ਦੀ ਉਮਰ 21 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, 10ਵੀਂ, 12ਵੀਂ, ਗ੍ਰੈਜੂਏਟ, ਪੋਸਟ ਗ੍ਰੈਜੂਏਟ ਜਾਂ ਡਿਪਲੋਮਾ ਧਾਰਕ ਇਸ ਯੋਜਨਾ ਵਿੱਚ ਅਪਲਾਈ ਕਰ ਸਕਦੇ ਹਨ।
ਦਸ ਦਇਏ ਕਿ ਕੁੱਲ ਮਿਲਾ ਕੇ, ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PMIS) ਦੇ ਪਹਿਲੇ ਚਰਨ ਵਿੱਚ 35 ਰਾਜਾਂ ਅਤੇ ਕੇਂਦਰੀ ਸ਼ਾਸਿਤ ਖੇਤਰਾਂ ਤੋਂ 60,866 ਉਮੀਦਵਾਰਾਂ ਨੂੰ 82,077 ਇੰਟਰਨਸ਼ਿਪ ਦੀਆਂ ਪੇਸ਼ਕਸ਼ ਦਿੱਤੀ ਗਈ, ਜੋ ਕਿ ਪਿਛਲੇ ਸਾਲ 3 ਅਕਤੂਬਰ ਨੂੰ ਸ਼ੁਰੂ ਹੋਈ ਸੀ। ਦੇਸ਼ ਭਰ ਵਿੱਚ 28,141 ਉਮੀਦਵਾਰਾਂ ਨੇ ਸਾਂਝੇਦਾਰ ਕੰਪਨੀਆਂ ਤੋਂ ਇੰਟਰਨਸ਼ਿਪ ਦੀ ਪੇਸ਼ਕਸ਼ ਸਵੀਕਾਰ ਕੀਤੀ।