ਪੰਜਾਬ ਦੇ CM ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੜ੍ਹ ਤੋਂ ਆਹਮੋ-ਸਾਹਮਣੇ ਹਨ ਅਤੇ ਸੀਐਮ ਮਾਨ ਨੇ ਬਾਜਵਾ ਨੂੰ ਚਿਤਾਵਨੀ ਦਿੱਤੀ ਹੈ ਕਿ ਵੱਡੇ ਐਕਸ਼ਨ ਲਈ ਤਿਆਰ ਰਹੋ। ਦਰਅਸਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਵੱਡਾ ਬਿਆਨ ਦਿੱਤਾ ਕਿ ‘ਪੰਜਾਬ ਵਿੱਚ 50 ਗ੍ਰੇਨੇਡ ਆਏ ਹੈ ਅਤੇ ਇਨ੍ਹਾਂ ਵਿੱਚੋਂ 18 ਚੱਲ ਚੁਕੇ ਹਨ ਅਤੇ 32 ਅਜੇ ਬਾਕੀ ਹਨ।’
ਮੁੱਖ ਮੰਤਰੀ ਮਾਨ ਦਾ ਬਾਜਵਾ ‘ਤੇ ਦੋਸ਼
ਇਸ ਨੂੰ ਲੈਕੇ ਮੁੱਖ ਮੰਤਰੀ ਨੇ ਵੀਡੀਓ ਬਿਆਨ ਜਾਰੀ ਕਰਕੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤੇ ਹਨ ਕਿ ‘ਤੁਹਾਡੇ ਕੋਲ ਇਹ ਜਾਣਕਾਰੀ ਕਿਥੋਂ ਆਈ ਹੈ ਕਿ ਪੰਜਾਬ ਵਿੱਚ 50 ਗ੍ਰੇਨੇਡ ਆਏ ਹਨ ਅਤੇ ਜੇਕਰ ਆਏ ਹਨ ਤਾਂ ਕਿੱਥੋਂ ਆਏ ਹਨ, ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਹਨ, ਜਿਨ੍ਹਾਂ ਨੇ ਤੁਹਾਨੂੰ ਪੰਜਾਬ ‘ਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਹੈ? ਤੁਹਾਨੂੰ ਬੰਬ ਭੇਜਣ ਵਾਲੀ ਏਜੰਸੀ ਖੁਦ ਜਾਣਕਾਰੀ ਦੇ ਰਹੀ ਹੈ? ਫਿਰ ਤੁਸੀ ਇਹ ਕਿਵੇਂ ਕਹਿ ਸਕਦੇ ਹੋ ਕਿ 32 ਬੰਬ ਅਜੇ ਚੱਲਣੇ ਬਾਕੀ ਹਨ….ਤੁਹਾਡੇ ਕੋਲ ਪੱਕੇ ਸਬੂਤ ਹਨ ਤਾਂ ਸਾਨੂੰ ਜਾਣਾਕਰੀ ਦਿਓ, ਕੀ ਤੁਸੀਂ ਲੋਕਾਂ ਦੇ ਮਰਨ ਦੀ ਉਡੀਕ ਕਰ ਰਹੇ ਹੋ ? ਜੇਕਰ ਮਹਿਜ਼ ਰਾਜਨੀਤੀ ਚਮਕਾਉਣ ਲਈ ਇਹ ਅਫਵਾਹਾਂ ਫੈਲਾ ਰਹੇ ਹੋ ਤਾਂ ਵੱਡੀ ਕਾਰਵਾਈ ਲਈ ਤਿਆਰ ਰਹੋ.. ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਇਸ ਗੱਲ ਦੀ ਪੁਸ਼ਟੀ ਕਰਨ ਕਿ ਪੰਜਾਬ ਵਿੱਚ ਕਿੱਥੇ ਬੰਬ ਪਏ ਨੇ। ਨਹੀਂ ਤਾਂ ਝੂਠੀ ਜਾਣਕਾਰੀ ਦੇਣ ਤੇ ਦਹਿਸ਼ਤ ਫੈਲਾਉਣ ਦੇ ਮਾਮਲੇ ‘ਤੇ ਪ੍ਰਤਾਪ ਬਾਜਵਾ ‘ਤੇ ਕਾਰਵਾਈ ਦੇ ਪੁਲਸ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।
ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ 50 ਬੰਬਾਂ ਦੀ ਗੱਲ ਕਹੀ ਜਾ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਇਸ ਗੱਲ ਦੀ ਪੁਸ਼ਟੀ ਕਰਨ ਕਿ ਪੰਜਾਬ ਵਿੱਚ ਕਿੱਥੇ ਬੰਬ ਪਏ ਨੇ। ਨਹੀਂ ਤਾਂ ਝੂਠੀ ਜਾਣਕਾਰੀ ਦੇਣ ਤੇ ਦਹਿਸ਼ਤ ਫੈਲਾਉਣ ਦੇ ਮਾਮਲੇ ‘ਤੇ ਪ੍ਰਤਾਪ ਬਾਜਵਾ ‘ਤੇ ਕਾਰਵਾਈ ਦੇ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਣਗੇ। pic.twitter.com/C7B9hgM5zW
— Bhagwant Mann (@BhagwantMann) April 13, 2025
ਪੁੱਛ-ਪੜਤਾਲ ਲਈ ਬਾਜਵਾ ਦੀ ਘਰ ਪਹੁੰਚੀ ਪੁਲਸ
ਸੀਐਮ ਮਾਨ ਦੇ ਹੁਕਮਾਂ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਰਵਜੋਤ ਗਰੇਵਾਲ ਪੁਲਸ ਟੀਮ ਦੇ ਨਾਲ ਚੰਡੀਗੜ੍ਹ ਵਿਖੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਪੁੱਛਗਿਛ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਹੈ ਕਿ ਇਹ ਕਾਰਵਾਈ ਉਨ੍ਹਾਂ ਦੀ ਅਗਵਾਈ ਹੇਠ ਕੀਤੀ ਗਈ ਹੈ। ਹਾਲਾਂਕਿ, ਬਾਜਵਾ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਨ੍ਹਾਂ ਕੋਲ ਗ੍ਰੇਨੇਡ ਦੇ ਆਉਣ ਬਾਰੇ ਇਹ ਜਾਣਕਾਰੀ ਕਿੱਥੋਂ ਮਿਲੀ? ਉਨ੍ਹਾਂ ਕਿਹਾ ਕਿ ਅੱਗੇ ਵੀ ਇਹ ਪੁੱਛਗਿੱਛ ਜਾਰੀ ਰਹੇਗੀ ਅਤੇ ਉਮੀਦ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਇਸ ਵਿੱਚ ਪੂਰਾ ਸਮਰਥਨ ਦੇਣਗੇ।
ਜਿਸ ਤੋਂ ਬਾਅਦ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪਸ਼ਟੀਕਰਣ ਦਿੰਦੇ ਹੋਏ ਕਿਹਾ, “ਮੈਂ ਇੱਕ ਟੀਵੀ ਚੈਨਲ ਨੂੰ ਬਿਆਨ ਦਿੱਤਾ ਸੀ ਕਿ ਮੇਰੇ ਸੂਤਰਾਂ ਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਵਿੱਚ ਕਈ ਬੰਬ ਆਏ ਹਨ। 18 ਬੰਬ ਫਟ ਗਏ ਹਨ, ਅਤੇ 30-32 ਬੰਬ ਵਰਤੇ ਜਾਣੇ ਹਨ। ਮੇਰੇ ਸਰੋਤ ਨੇ ਮੈਨੂੰ ਦੱਸਿਆ ਕਿ ਮੈਂ ਇੱਕ ਮਹੱਤਵਪੂਰਨ ਅਹੁਦੇ ‘ਤੇ ਹਾਂ, ਇਸ ਲਈ ਮੈਨੂੰ ਸੁਚੇਤ ਰਹਿਣਾ ਚਾਹੀਦਾ ਹੈ…ਮੈਂ ਕਾਊਂਟਰ ਇੰਟੈਲੀਜੈਂਸ ਨਾਲ ਪੂਰਾ ਸਹਿਯੋਗ ਕੀਤਾ ਹੈ ਅਤੇ ਪੂਰਾ ਸਹਿਯੋਗ ਕਰਾਂਗਾ। ਸਾਡਾ ਕੰਮ ਲੋਕਾਂ ਨੂੰ ਬਚਾਉਣਾ ਅਤੇ ਪੰਜਾਬ ਸਰਕਾਰ ਦੀ ਮਦਦ ਕਰਨਾ ਹੈ। ਮੈਂ ਟੀਮ (ਕਾਊਂਟਰ ਇੰਟੈਲੀਜੈਂਸ) ਨੂੰ ਕਿਹਾ ਹੈ ਕਿ ਮੈਂ ਆਪਣੇ ਸਰੋਤਾਂ ਦਾ ਖੁਲਾਸਾ ਨਹੀਂ ਕਰ ਸਕਦਾ…ਮੈਂ ਉਨ੍ਹਾਂ (ਕਾਊਂਟਰ ਇੰਟੈਲੀਜੈਂਸ ਦੇ ਏਆਈਜੀ) ਨੂੰ ਜੋ ਵੀ ਹੋ ਸਕਿਆ ਦੱਸ ਦਿੱਤਾ। ਮੀਡੀਆ ਇੱਥੇ ਇੰਟੈਲੀਜੈਂਸ ਟੀਮ ਤੋਂ ਪਹਿਲਾਂ ਪਹੁੰਚ ਗਿਆ। ਇਸ ਲਈ ਇਹ ਸਭ ‘ਆਪ’ ਦਾ ਸਿਰਫ਼ ਡਰਾਮਾ ਹੈ…ਇਹ ਸਰਕਾਰ ਪਿੱਛੇ ਹਟ ਗਈ ਹੈ।”
#WATCH | Chandigarh: A team of Counter Intelligence, Punjab Police arrive at the residence of LoP and Congress leader Partap Singh Bajwa. pic.twitter.com/gY6eujUHE2
— ANI (@ANI) April 13, 2025