Religious Conversion News: ਈਸਾਈ ਮਿਸ਼ਨਰੀਆਂ ਅਤੇ ਪਾਦਰੀਆਂ ਤੇ ਲੋਕਾਂ ਨੂੰ ਲੋਭ ਲਾਲਚ ਦੇ ਕੇ ਅਤੇ ਚਮਤਕਾਰ ਢੰਗਾਂ ਨਾਲ ਆਪਣਾ ਧਰਮ ਤਿਆਗਣ ਲਈ ਪ੍ਰੇਰਿਤ ਕਰਨ ਦੇ ਕਈ ਵਾਰ ਦੋਸ਼ ਲੱਗੇ ਹਨ। ਉਹ ਗਰੀਬ ਅਤੇ ਪਿੱਛੜੇ ਵਰਗਾਂ ਨੂੰ ਵਿੱਤੀ ਮਦਦ, ਸਿਹਤ ਲਾਭ ਅਤੇ ਚੰਗੀ ਕਿਸਮਤ ਦੇ ਨਾਂਅ ਤੇ ਧਰਮ ਬਦਲਣ ਲਈ ਉਕਸਾ ਰਿਹੇ ਸਨ। ਇੰਵੇਂ ਤਾਂ ਅਜਿਹੇ ਅਨੇਕਾ ਮਾਮਲੇ ਹਨ। ਪਰ ਉਨ੍ਹਾਂ ਵਿੱਚੋਂ ਅਸੀਂ ਸਾਂਝਾ ਕਰ ਰਹੇ ਹਾਂ…ਜਾਣੋਂ
- ਇਹ ਮਾਮਲਾ ਝਾਰਖੰਡ ਦਾ ਹੈ। ਜੁਲਾਈ 2018 ਵਿੱਚ ਝਾਰਖੰਡ ਦੇ ਦੁਮਕਾ ਵਿੱਚ 16 ਈਸਾਈ ਮਿਸ਼ਨਰੀਆਂ ਉੱਤੇ ਆਦਿਵਾਸੀ ਜਨਜਾਤੀ ਦੇ ਲੋਕਾਂ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ। ਪਤਾ ਲੱਗਣ ਤੋਂ ਬਾਅਦ ਉਨ੍ਹਾਂ ਪਾਦਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
- ਦੂਜੇ ਮਾਮਲੇ ਦੀ ਗੱਲ ਕਰਿਏ ਤਾਂ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਜਸ਼ਪੁਰ ਜ਼ਿਲ੍ਹੇ ਦੇ ਪਥਲਗਾਓਂ ਥਾਣੇ ਦਾ ਹੈ। ਜੋ ਕਿ ਜਨਵਰੀ 2023 ਦਾ ਹੈ। ਅਤੇ ਇੱਕ ਮਾਮਲਾ ਦਸੰਬਰ 2020 ਦਾ ਹੈ। ਇੱਥੇ ਵੀ ਲੋਕਾਂ ਨੂੰ ਧਰਮ ਪਰਿਵਰਤਨ ਲਈ ਭਰਮਾਉਣ ਦੇ ਦੋਸ਼ ਵਿੱਚ 3 ਈਸਾਈ ਪ੍ਰਚਾਰਕਾਂ ਨੂੰ ਜੇਲ੍ਹ ਭੇਜਿਆ ਗਿਆ। ਦੂਜੇ ਮਾਮਲੇ ਵਿੱਚ ਈਸਾਈ ਪਾਦਰੀ ਉੱਤੇ ਲੋਕਾਂ ਦਾ ਇਲਾਜ ਦੇ ਨਾਂਮ ਤੇ ਮਿਸ਼ਨਰੀ ਸਭਾਵਾਂ ਕੀਤੀਆਂ ਗਈਆਂ। ਜਿੱਥੇ ਧਾਰਮਿਕ ਗ੍ਰੰਥਾਂ ਤੋਂ ਇਲਾਜ ਦੇ ਦਾਅਵੇ ਕੀਤੇ ਗਏ। ਜਦੋਂ ਇਸ ਦੀ ਸ਼ਿਕਾਇਤ ਹੋਈ। ਤਾਂ ਪੁਲਸ ਨੇ ਪਾਦਰੀ ਖਿਲਾਫ ਕਾਰਵਾਈ ਕਰ ਓਸ ਨੂੰ ਗ੍ਰਿਫ਼ਤਾਰ ਕਰ ਲਿਆ। ਦਰਅਸਲ ਇੱਕ ਈਸਾਈ ਪਾਦਰੀ ਜੈਪ੍ਰਕਾਸ਼, ਜਿਸਨੇ ਇਲਾਜ ਸਭਾਵਾਂ ਕਰਵਾ ਕੇ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਸੀ। ਓਸ ਖਿਲਾਫ ਕਾਰਵਾਈ ਕਰਦੇ ਹੋਏ ਪੁਲਸ ਨੇ ਪਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਹੀਨੇ 2 ਜਨਵਰੀ ਨੂੰ ਜਸ਼ਪੁਰ ਵਿੱਚ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
- ਇੱਕ ਹੋਰ ਮਾਮਲੇ ਵਿੱਚ 18 ਈਸਾਈ ਪ੍ਰਚਾਰਕਾਂ ਨੂੰ ਪੁਲਸ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ‘ਤੇ ਕੈਮੂਰ ਵਿੱਚ ਸਕੂਲੀ ਬੱਚਿਆਂ ਵਿੱਚ ਈਸਾਈ ਕਿਤਾਬਾਂ ਵੰਡਣ ਦਾ ਦੋਸ਼ ਹੈ। ਇਹ ਲੋਕ ਸਕੂਲੀ ਬੱਚਿਆਂ ਦੇ ਮਨਾਂ ਵਿੱਚ ਧਰਮ ਪਰਿਵਰਤਨ ਦੇ ਵਿਚਾਰ ਭਰ ਰਹੇ ਸਨ। ਉਹ ਉਨ੍ਹਾਂ ਨੂੰ ਕਿਤਾਬਾਂ ਅਤੇ ਹੋਰ ਸਮੱਗਰੀ ਦੇ ਕੇ ਪ੍ਰਭਾਵਿਤ ਕਰ ਰਹੇ ਸਨ। ਜਾਣਕਾਰੀ ਤੋਂ ਬਾਅਦ, ਪੁਲਸ ਨੇ ਸਾਰੇ 18 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮਾਮਲਾ ਸਤੰਬਰ 2024 ਦਾ ਹੈ।
- ਇੱਕ ਹੋਰ ਮਾਮਲਾ ਉੱਤਰ ਪ੍ਰਦੇਸ਼ ਦੇ ਹੀ ਆਜ਼ਮਗੜ੍ਹ ਜ਼ਿਲ੍ਹੇ ਦਾ ਹੈ। ਦੀਦਾਰਗੰਜ ਥਾਣਾ ਖੇਤਰ ਦੀ ਪੁਲਸ ਨੇ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਤਿੰਨ ਲੋਕਾਂ ਵਿਰੁੱਧ ਉੱਤਰ ਪ੍ਰਦੇਸ਼ ਗੈਰ-ਕਾਨੂੰਨੀ ਧਰਮ ਪਰਿਵਰਤਨ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
- ਇਹ ਮਾਮਲਾ ਜਨਵਰੀ, 2025 ਦਾ ਹੈ। ਜਦੋਂ ਗਣਤੰਤਰ ਦਿਵਸ ‘ਤੇ ਧਾਰਮਿਕ ਪਰਿਵਰਤਨ ਦੇ ਦੋਸ਼ ਵਿੱਚ ਪੁਲਸ ਨੇ 7 ਈਸਾਈਆਂ ਨੂੰ ਗ੍ਰਿਫਤਾਰ ਕੀਤਾ। ਛੱਤੀਸਗੜ੍ਹ ਵਿੱਚ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸੱਤ ਈਸਾਈਆਂ ਨੂੰ ਗ੍ਰਿਫਤਾਰ ਕੀਤਾ। ਜਦੋਂ ਹਿੰਦੂ ਕੱਟੜਪੰਥੀਆਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਧਾਰਮਿਕ ਪਰਿਵਰਤਨ ਦਾ ਦੋਸ਼ ਲਗਾਇਆ। ਛੱਤੀਸਗੜ੍ਹ ਵਿੱਚ ਈਸਾਈ ਅੰਦਾਜ਼ਨ 30 ਮਿਲੀਅਨ ਲੋਕਾਂ ਵਿੱਚੋਂ 2 ਪ੍ਰਤੀਸ਼ਤ ਤੋਂ ਵੀ ਘੱਟ ਹਨ। ਬਰੇਲੀ ਵਿੱਚ ਵੀ ਪ੍ਰਾਰਥਨਾ ਸਭਾਵਾਂ ਦੀ ਆੜ ਵਿੱਚ ਹਿੰਦੂਆਂ ਨੂੰ ਈਸਾਈ ਧਰਮ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ। ਓਸ ਮਾਮਲੇ ਵਿੱਚ ਵੀ ਪਾਦਰੀ ਸਮੇਤ ਤਿੰਨ ਗ੍ਰਿਫ਼ਤਾਰ ਕੀਤੇ ਗਏ।
ਭਾਰਤ ਇੱਕ ਹਿੰਦੂ ਪ੍ਰਧਾਨ ਦੇਸ਼ ਹੈ।ਇਸ ਕਰਕੇ ਭਾਰਤ ਵਿੱਚ ਹਿੰਦੁਆਂ ਦੀ ਆਬਾਦੀ ਹੋਣਾ ਸਵਭਾਿਵਕ ਹੈ। ਪਰ ਕੋਈ ਸਖ਼ਤ ਕਾਨੂੰਨ ਨਾ ਹੋਣ ਕਾਰਣ ਆਏ ਦਿਨ ਧਰਮ ਪਰਿਵਰਤਨ ਦੇ ਮਾਮਲੇ ਵੇਖਣ ਨੂੰ ਮਿਲਦੇ ਹਨ। ਮੁਸਲਿਮ ਭਾਈਚਾਰੇ ਦੇ ਲੋਕ ਹੋਂ ਜਾਂ ਈਸਾਈ ਮਿਸ਼ਨਰੀਆਂ। ਆਏ ਦਿਨ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕਰ ਰਿਹੇ ਹਨ। ਭਾਰਤ ਦੇਸ਼ ਵਿੱਚ ਧਰਮ ਆਪਣੀ ਮਰਜ਼ੀ ਨਾਲ ਲੋਕ ਕਿਸੇ ਵੀ ਧਰਮ ਵਿੱਚ ਤਬਦੀਲ ਹੋ ਸਕਦੇ ਹਨ। ਧਰਮ ਬਦਲਣ ਤੇ ਕੋਈ ਮਨਾਹੀ ਨਹੀਂ ਹੈ। ਪਰ ਜਬਰਨ, ਵਰਗਲਾਕੇ ਜਾੰ ਚਮਤਕਾਰਾਂ ਦਾ ਹਵਾਲਾ ਦੇ ਕੇ ਕਰਾਏ ਗਏ ਧਰਮ ਪਰਿਵਰਤਨ ਖਿਲਾਫ ਕੋਈ ਕਰੜਾ ਕਾਨੂੰਨ ਹੈ ਹੀ ਨਹੀਂ ਹੈ। ਭਾਰਤ ਸਰਕਾਰ ਨੇ ਅਜੇ ਤੱਕ ਅਜਿਹਾ ਕੋਈ ਵੀ ਕਾਨੂੰਨ ਨਹੀਂ ਲਿਆਂਦਾ। ਪਰ ਕਈ ਬੀਜੇਪੀ ਸ਼ਾਸਿਤ ਸੂਬਿਆਂ ਨੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਹਨ। ਜਿਸ ਵਿੱਚ ਸਜਾਂਵਾਂ ਦਾ ਅਤੇ ਜੁਰਮਾਨੇ ਦਾ ਵੀ ਪ੍ਰਾਵਧਾਨ ਵੀ ਹੈ। ਕਈ ਹਿੰਦੂ ਸੰਸਥਾਵਾਂ ਅੱਗੇ ਆਇਆਂ ਹਨ। ਅਤੇ ਕਈ ਲੋਕਾਂ ਨੂੰ ਆਪਣੇ ਧਰਮ ਵਿੱਚ ਘਰ ਵਾਪਸੀ ਵੀ ਕਰਾਈ ਹੈ। ਜੋ ਕਿ ਸ਼ਲਾਘਾਯੋਗ ਹੈ। ਜੇਕਰ ਗੱਲ ਕਰਿਏ ਜਿਹੜੇ ਸੂਬਿਆਂ ਨੇ ਸਖਤ ਕਾਨੂਨ ਬਣਾਏ ਹਨ। ਜੇਕਰ ਅਜਿਹੇ ਕਾਨੂੰਨ ਹਰ ਸੂਬੇ ਵਿੱਚ ਬਣਨ ਜਾਂ ਕੇਂਦਰ ਸਰਕਾਰ ਧਰਮ ਪਰਿਵਰਤਨ ਦੇ ਮਾਮਲਿਆਂ ਵਿੱਚ ਕਮੀ ਆਏਗੀ।