ਜਲ੍ਹਿਆਂਵਾਲਾ ਬਾਗ ਕਤਲੇਆਮ ਜਿਸਨੂੰ ਯਾਦ ਕਰਕੇ ਅੱਜ ਵੀ ਸਾਡੀ ਰੂਹ ਕੰਬ ਜਾਂਦੀ ਹੈ, ਆਪਣੇ ਵੱਡਿਆ ਤੋਂ ਜਿਸ ਦੀ ਕਹਾਣੀ ਸੁਣਨ ਵਿਹਲੇ ਸਾਡੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੈ ਹਨ। ਜਿਸ ਨੂੰ ਭਾਰਤੀ ਇਤਿਹਾਸ ਦਾ ਕਾਲਾ ਦਿਨ ਕਿਹਾ ਜਾਂਦਾ ਹੈ। ਜਿਸ ਨੇ ਪਤਾ ਨਹੀਂ ਕਿੰਨੇ ਮਾਸੂਮਾਂ ਦੀ ਜਾਨ ਲਈ ਸੀ, ਜਿਸਨੇ ਹਜ਼ਾਰਾਂ ਪਰਿਵਾਰ ਉਜਾੜੇ ਸਨ। ਅੱਜ ਉਹ ਕਿੱਸਾ ਮੁੜ ਤੋਂ ਸੁਰਖੀਆਂ ਵਿੱਚ ਹੈ ਜਿਸ ਨੂੰ ਸੁਣ ਕਿ ਨਾ ਤੁਹਾਡੇ ਦਿਲ ਨੂੰ ਸੱਟ ਲੱਗੇਗੀ ਬਲਕਿ ਖੂਨ ਵੀ ਖੋਲੇਗੇ, ਆਖਿਰ ਕੋਈ ਇਸ ਦੁਖਦਾਈ ਘਟਨਾ ਦੇ ਪੀੜਤ ਪਰਿਵਾਰ ਦਾ ਮਜ਼ਾਕ ਕਿਵੇਂ ਉਡਾ ਸਕਦਾ ਹੈ?
ਦਰਅਸਲ ਜਲ੍ਹਿਆਂਵਾਲਾ ਬਾਗ ਕਤਲੇਆਮ ਦੌਰਾਨ ਬ੍ਰਿਟਿਸ਼ ਫੌਜਾਂ ਦੀ ਅਗਵਾਈ ਕਰਨ ਵਾਲੇ ਜਨਰਲ ਡਾਇਰ ਦੀ ਪੜਪੋਤੀ ਕੈਰੋਲੀਨ ਡਾਇਰ ਨੇ ਰਾਜ ਕੋਹਲੀ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਦੇ ਪੜਦਾਦਾ ਬਲਵੰਤ ਸਿੰਘ ਇਸ ਕਤਲਕਾਂਡ ਵਿੱਚ ਬਚ ਗਏ ਸਨ। ਇਸ ਦੌਰਾਨ ਜਿੱਥੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਇਸ ‘ਤੇ ਚਿੰਤਾ ਜ਼ਾਹਰ ਕਰਨਗੀ, ਪਰ ਉਨ੍ਹਾਂ ਦੀ ਹੈਰਾਨ ਕਰਨ ਵਾਲੀ ਟਿੱਪਣੀ ਨੇ ਉਨ੍ਹਾਂ ਨੂੰ ਹੋਰ ਦੁਖੀ ਕਰ ਦਿੱਤਾ। ਕਤਲਕਾਂਡ ਦੇ ਦੌਰਾਨ ਬਲਵੰਤ ਸਿੰਘ ਦੇ ਤਜਰਬੇ ਬਾਰੇ ਪੁੱਛੇ ਜਾਣ ‘ਤੇ, ਕੈਰੋਲੀਨ ਡਾਇਰ ਨੇ ਕਿਹਾ, “ਉਹ ਇੱਕ ਲੁਟੇਰਾ ਸੀ।” ਉਸ ਦੇ ਸ਼ਬਦਾਂ ਨੇ ਰਾਜ ਕੋਹਲੀ ਨੂੰ ਬਹੁਤ ਪਰੇਸ਼ਾਨ ਕੀਤਾ, ਉਸ ਨੇ ਕਿਹਾ ਕਿ ਉਨ੍ਹਾਂ ਦੇ ਪੜਦਾਦਾ ਲਾਸ਼ਾਂ ਦੇ ਢੇਰ ਹੇਠ ਲੁਕ ਕੇ ਕਤਲਕਾਂਡ ਤੋਂ ਬਚ ਗਏ ਸਨ। ਕੈਰੋਲੀਨ ਡਾਇਰ ਨੇ ਰਾਜ ਕੋਹਲੀ ਨੂੰ ਡੂੰਘੀ ਸੱਟ ਮਾਰਦਿਆਂ ਹੋਇਆਂ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਇਤਿਹਾਸ ਹੈ ਅਤੇ ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ।”
ਆਪਣੇ ਪੜਦਾਦਾ ਦਾ ਬਚਾਅ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ, “ਜਨਰਲ ਡਾਇਰ ਇੱਕ ਬਹੁਤ ਹੀ ਸਤਿਕਾਰਯੋਗ ਆਦਮੀ ਸਨ ਅਤੇ ਭਾਰਤੀਆਂ ਵਿੱਚ ਉਨ੍ਹਾਂ ਦਾ ਸਨਮਾਨ ਵੀ ਬਹੁਤ ਸੀ, ਕਿਉਂਕਿ ਉਹ ਤਿੰਨ ਜਾਂ ਚਾਰ ਭਾਰਤੀ ਭਾਸ਼ਾਵਾਂ ਬੋਲਦੇ ਸਨ, ਜੋ ਕਿ ਬਹੁਤ ਘੱਟ ਲੋਕ ਬੋਲਦੇ ਸਨ।” ਦੱਸ ਦਈਏ ਕਿ ਜਨਰਲ ਰੇਜੀਨਾਲਡ ਡਾਇਰ ਇੱਕ ਬ੍ਰਿਟਿਸ਼ ਅਫ਼ਸਰ ਸਨ, ਜਿਨ੍ਹਾਂ ਨੇ 1919 ਵਿੱਚ ਅੰਮ੍ਰਿਤਸਰ ਵਿੱਚ ਇੱਕ ਸ਼ਾਂਤਮਈ ਇਕੱਠ ‘ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ ਸੀ, ਜਿਸ ਘਟਨਾ ਨੂੰ ਜਲ੍ਹਿਆਂਵਾਲਾ ਬਾਗ ਕਤਲਕਾਂਡ ਵਜੋਂ ਜਾਣਿਆ ਜਾਂਦਾ ਹੈ।
13 ਅਪ੍ਰੈਲ ਨੂੰ, ਹਜ਼ਾਰਾਂ ਭਾਰਤੀ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਇਕੱਠੇ ਹੋਏ। ਬਿਨਾਂ ਕਿਸੇ ਚੇਤਾਵਨੀ ਦੇ, ਡਾਇਰ ਨੇ ਆਪਣੀਆਂ ਫੌਜਾਂ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਅਧਿਕਾਰਤ ਰਿਕਾਰਡ ਦੱਸਦੇ ਹਨ ਕਿ 379 ਲੋਕ ਮਾਰੇ ਗਏ ਸਨ ਅਤੇ ਲਗਭਗ 1,200 ਜ਼ਖਮੀ ਹੋਏ ਸਨ, ਹਾਲਾਂਕਿ ਭਾਰਤੀ ਸੂਤਰਾਂ ਦਾ ਦਾਅਵਾ ਹੈ ਕਿ ਇਹ ਗਿਣਤੀ ਬਹੁਤ ਜ਼ਿਆਦਾ ਸੀ। ਜ਼ਿਆਦਾਤਰ ਪੀੜਤ ਨਿਹੱਥੇ ਆਦਮੀ, ਔਰਤਾਂ ਅਤੇ ਬੱਚੇ ਸਨ। ਇਸ ਕਤਲੇਆਮ ਦੀ ਦੁਨੀਆ ਭਰ ਵਿੱਚ ਵਿਆਪਕ ਆਲੋਚਨਾ ਹੋਈ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਅਤੇ ਜ਼ਬਰਦਸਤੀ ਸੇਵਾਮੁਕਤ ਕਰ ਦਿੱਤਾ ਗਿਆ। ਭਾਰਤ ਵਿੱਚ, ਇਹ ਦੁਖਾਂਤ ਆਜ਼ਾਦੀ ਸੰਗਰਾਮ ਵਿੱਚ ਇੱਕ ਮੋੜ ਬਣ ਗਿਆ, ਅਤੇ ਇਹ ਸਥਾਨ ਹੁਣ ਇੱਕ ਰਾਸ਼ਟਰੀ ਸਮਾਰਕ ਹੈ. ਅਤੇ ਅੱਜ ਇਸ ਘਟਨਾ ਨੂੰ ਲੈ ਕਿ ਕੈਰੋਲੀਨ ਡਾਇਰ ਦੀ ਇਹਬ ਟਿੱਪਣੀ ਸੱਚ ਮੁੱਚ ਨਿੰਦਨਯੋਗ ਹੈ।