ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਬੁਲ ਖੈਰ ਵਿੱਚ ਇੱਕ ਚਰਚ ਨਾਲ ਸਬੰਧਤ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਵੈ-ਘੋਸ਼ਿਤ ਪਾਦਰੀ ਜਸ਼ਨ ਗਿੱਲ ‘ਤੇ 22 ਸਾਲਾ ਲੜਕੀ ਨਾਲ ਵਾਰ-ਵਾਰ ਜਬਰ-ਜਨਾਹ ਕਰਨ ਅਤੇ ਫਿਰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਪੀੜਤਾ ਦੇ ਪਰਿਵਾਰ ਨੇ ਇਹ ਜਾਣਕਾਰੀ ਸਆਂਝੀ ਕੀਤੀ।
ਪੀੜਤਾ ਦੇ ਪਰਵਾਰ ਅਨੁਸਾਰ, ਉਸ ਦੀ ਧੀ ਉਸ ਸਮੇਂ BCA ਦੀ ਵਿਦਿਆਰਥਣ ਸੀ ਤੇ ਆਪਣੇ ਪਰਿਵਾਰ ਨਾਲ ਚਰਚ ਜਾਂਦੀ ਸੀ। ਜਸ਼ਨ ਗਿੱਲ ਨੇ ਉਸ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਜਦੋਂ ਪੀੜਤਾ ਗਰਭਵਤੀ ਹੋ ਗਈ, ਤਾਂ ਉਸ ਨੇ ਖੋਖਰ ਪਿੰਡ ਦੀ ਇੱਕ ਨਰਸ ਤੋਂ ਉਸ ਦਾ ਗਰਭਪਾਤ ਕਰਵਾ ਦਿੱਤਾ।
ਗਰਭਪਾਤ ਵੀ ਇੱਕ ਗੈਰ-ਕਾਨੂੰਨੀ ਕੇਂਦਰ ‘ਚ ਕੀਤਾ ਗਿਆ। ਗਰਭਪਾਤ ਕਾਰਨ ਲੜਕੀ ਨੂੰ ਇਨਫੈਕਸ਼ਨ ਹੋ ਗਿਆ। ਇਸ ਤੋਂ ਬਾਅਦ ਇਲਾਜ ਦੌਰਾਨ ਲ਼ੜਕੀ ਦੀ ਮੌਤ ਹੋ ਗਈ।
ਪੀੜਤਾ ਦੇ ਪਰਿਵਾਰ ਦੇ ਪੁਲਸ ਤੇ ਦੋਸ਼
ਪੀੜਤਾ ਦੇ ਪਰਿਵਾਰ ਦਾ ਦੋਸ਼ ਹੈ ਕਿ ਪਾਸਟਰ ਜਸ਼ਨ ਗਿੱਲ ਨੇ ਪੁਲਸ ਅਧਿਕਾਰੀਆਂ ਨੂੰ ਵੀ ਰਿਸ਼ਵਤ ਦਿੱਤੀ ਸੀ, ਜਿਸ ਕਾਰਨ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਦਸ ਦਇਏ ਕਿ ਇਹ ਘਟਨਾ 2023 ਦੀ ਹੈ, ਪਰ ਪੁਲਸ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਪੀੜਤਾ ਦੇ ਪਰਿਵਾਰ ਨੇ ਕੀਤੀ ਇਹ ਮੰਗ
ਪੀੜਤਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਜਿਸ ਕਾਰਨ ਉਨ੍ਹਾਂ ਨੇ ਪਿੰਡ ਛੱਡ ਦਿੱਤਾ ਹੈ। ਪਰਿਵਾਰ ਨੇ ਹੁਣ CBI ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਪੰਜਾਬ ਹਾਈ ਕੋਰਟ ਦਾ ਬੁਹਾ ਖੜਕਾਇਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ CBI ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਪੰਜਾਬ ਪੁਲਸ ਉੱਤੇ ਸਵਾਲ
ਪੰਜਾਬ ਪੁਲਸ ਨੇ ਸ਼ਿਖਇਤ ਦੇ ਬਾਵਜੂਦ ਪਾਦਰੀ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ। ਇਸ ਤੋਂ ਅਲਾਵਾ ਅਣਓਥੋਰਾਇਜ਼ਡ ਕਲੀਨਿਕ ਚਲਾਉਣ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਹੋਈ। ਇਹ ਕੇਵਲ ਇਕ ਘਟਨਾ ਨਹੀਂ ਹੈ। ਭਾਰਤ ਦੇ ਕਈ ਹਿੱਸਿਆਂ, ਖਾਸ ਕਰਕੇ ਪੰਜਾਬ ਵਿੱਚ, ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਜਿਵੇਂ ਕਿ ਪਾਸਟਰ ਬਜਿਦਰ ਸਿੰਘ ਦਾ ਤਾਜਾ ਮਾਮਲਾ। ਪਾਦਰੀ ਜਾਂ ਮਿਸ਼ਨਰੀ ਸੰਸਥਾਵਾਂ ਦੇ ਅੰਦਰ ਜਨੈਤਿਕ ਅਪਰਾਧ ਹੋ ਰਹੇ ਹਨ। ਪਰ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪੀੜਤਾ ਨੂੰ ਚਰਚ ਦੇ ਆਤਮਕ ਤਾਣ, ਬਦਨਾਮੀ ਦੇ ਡਰ ਜਾਂ ਕਾਨੂੰਨੀ ਕਾਰਵਾਈ ਤੋਂ ਅਣਜਾਣ ਰੱਖ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਪੁਲਸ ਅਤੇ ਪ੍ਰਸ਼ਾਸਨ ਅਕਸਰ ਰਾਜਨੀਤਿਕ ਜਾਂ ਧਰਮਿਕ ਦਬਾਅ ਹੇਠ ਆ ਜਾਂਦੇ ਹਨ।
ਇਸ ਮਾਮਲੇ ਨੇ ਪੰਜਾਬ ਦੀ ਕਾਨੂੰਨੀ ਵਿਵਸਥਾ, ਪੁਲਸ ਦੀ ਨਿਰਪੱਖਤਾ ਅਤੇ ਧਰਮਿਕ ਅਦਾਰਿਆਂ ਦੀ ਨੈਤਿਕਤਾ ਉੱਤੇ ਤਿੱਖੇ ਸਵਾਲ ਚੁੱਕੇ ਹਨ।
ਧਾਰਮਿਕ ਆਗੂਆਂ ਵੱਲੋਂ ਅਜਿਹੇ ਗੰਭੀਰ ਦੋਸ਼ ਅਤੇ ਪੁਲਸ ਦੀ ਸੰਭਾਵਿਤ ਲਾਪਰਵਾਹੀ ਸਮਾਜ ਵਿੱਚ ਚਿੰਤਾ ਦਾ ਵਿਸ਼ਾ ਹਨ। ਇਹ ਜ਼ਰੂਰੀ ਹੈ ਕਿ ਅਜਿਹੇ ਮਾਮਲਿਆਂ ਦੀ ਪੂਰੀ ਤਰ੍ਹਾਂ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਕਾਨੂੰਨੀ ਤੌਰ ‘ਤੇ ਸਜ਼ਾ ਮਿਲੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।