Highlight
ਸਵੈ-ਘੋਸ਼ਿਤ ਪਾਦਰੀ ਬਜਿੰਦਰ ਸਿੰਘ ਨੂੰ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ
ਬਾਲੀਵੁੱਡ ਹਸਤੀਆਂ ਅਤੇ ਸਿਆਸਤਦਾਨ ਵੀ ਹਨ ਪਾਦਰੀ ਬਜਿੰਦਰ ਸਿੰਘ ਦੇ ਪ੍ਰਸ਼ੰਸਕ
2022 ਤੋਂ 2024 ਦੇ ਵਿਚਾਲੇ ਬਾਲੀਵੁੱਡ ਹਸਤੀਆਂ ਨੇ ਪਾਸਟਰ ਬਜਿੰਦਰ ਸਿੰਘ ਨਾਲ ਸਟੇਜ ਸਾਂਝਾ ਕੀਤਾ
ਪਾਸਟਰ ਬਜਿੰਦਰ ਸਿੰਘ ਪੰਜਾਬ ਦੇ ਸੰਪਰਕ ਵਿੱਚ ਪੰਜਾਬ ਸੀਐਮ ਮਾਨ ਵੀ, ਕਈ ਵਾਰ ਕਰ ਚੁੱਕੇ ਮੁਲਾਕਾਤਾਂ
28 ਮਾਰਚ, 2025 ਨੂੰ, ਸਵੈ-ਘੋਸ਼ਿਤ ਪਾਦਰੀ ਬਜਿੰਦਰ ਸਿੰਘ ਨੂੰ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ ਅਤੇ 1 ਅਪ੍ਰੈਲ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੱਸ ਦਈਏ ਕਿ ਜਿਨਸੀ ਸ਼ੋਸ਼ਣ ਦਾ ਇਹ ਮਾਮਲਾ 2018 ਦਾ ਹੈ। ਪਰ ਇਸ ਦੇ ਬਾਵਜੂਦ, ਕੁਝ ਬਾਲੀਵੁੱਡ ਹਸਤੀਆਂ ਅਤੇ ਸਿਆਸਤਦਾਨ 2022 ਅਤੇ 2024 ਦੇ ਵਿਚਕਾਰ ਕਈ ਵਾਰ ਬਜਿੰਦਰ ਸਿੰਘ ਨੂੰ ਮਿਲੀਆਂ ਅਤੇ ਉਸਦੀ ਪ੍ਰਸ਼ੰਸਾ ਕੀਤੀ।
ਕੀ ਇਹ ਹਸਤੀਆਂ ਨਹੀਂ ਜਾਣਦੀਆਂ ਸਨ ਕਿ ਇਸ ਪਾਦਰੀ ‘ਤੇ ਜਿਨਸੀ ਸ਼ੋਸ਼ਣ ਦੇ ਨਾਲ-ਨਾਲ ਗੈਰ-ਕਾਨੂੰਨੀ ਧਾਰਮਿਕ ਪਰਿਵਰਤਨ ਦਾ ਵੀ ਦੋਸ਼ ਹੈ? 27 ਦਸੰਬਰ, 2024 ਨੂੰ, ਅਰਬਾਜ਼ ਖਾਨ, ਜਯਾ ਪ੍ਰਦਾ, ਰਜ਼ਾ ਮੁਰਾਦ, ਤੁਸ਼ਾਰ ਕਪੂਰ, ਸੁਨੀਲ ਪਾਲ ਅਤੇ ਹੋਰ ਬਾਲੀਵੁੱਡ ਕਲਾਕਾਰਾਂ ਨੇ ਪਾਸਟਰ ਬਜਿੰਦਰ ਸਿੰਘ ਦੇ ਮਿਸ਼ਨਰੀ ਦੁਆਰਾ ਆਯੋਜਿਤ ਨਵੇਂ ਸਾਲ ਦੇ ਜਸ਼ਨਾਂ ਵਿੱਚ ਸ਼ਿਰਕਤ ਕੀਤੀ। ਇਸੇ ਤਰ੍ਹਾਂ, ਅੱਜ ਦੀ ਇਸ ਰਿਪੋਰਟ ਵਿੱਚ 2022 ਤੋਂ 2024 ਦੇ ਵਿਚਕਾਰ ਹੋਈਆਂ ਅਜਿਹੀਆਂ ਘਟਨਾਵਾਂ ਬਾਰੇਜ਼ਿਕਰ ਕਰਾਂਗੇ ਜਿਸ ਵਿੱਚ ਬਾਲੀਵੁੱਡ ਹਸਤੀਆਂ ਨੇ ਪਾਸਟਰ ਬਜਿੰਦਰ ਸਿੰਘ ਨਾਲ ਸਟੇਜ ਸਾਂਝਾ ਕੀਤਾ। ਆਓ ਵਾਰੀ ਵਾਰੀ ਸਿਰ ਉਨ੍ਹਾਂ ਬਾਰੇ ਜਾਣਦੇ ਹਾਂ।
ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਉਹੀ ਮੁੱਖ ਮੰਤਰੀ ਜੋ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਹਨ, ਅਤੇ ਉਹੀ ਫਿਰ ਧਰਮ ਪਰਿਵਰਤਨ ਕਰਵਾਉਣ, ਜਿਨਸੀ ਸੋਸ਼ਣ ਦੇ ਮਾਮਲਿਆਂ ‘ਚ ਆਰੋਪੀ ਪਾਸਟਰ ਬਜਿੰਦਰ ਸਿੰਘ ਨਾਲ ਮੁਲਾਕਾਤਾਂ ਕਰਦੇ ਹਨ, ਇਹ ਤਸਵੀਰ ਦੇਖ ਕਿ ਤੁਸੀਂ ਅੰਦਾਜ਼ਾ ਲੱਗਾ ਹੀ ਸਕਦੇ ਹੋ। ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ, ਹਰ ਰੋਜ਼ ਅਸੀਂ fake healing ਦੀਆਂ ਵੀਡੀਓਜ਼ ਦੇਖਦੇ ਹਾਂ, ਰੋਜ਼ ਨਵੇ ਖੁਲਾਸੇ ਹੁੰਦੇ ਹਨ ਫਿਰ ਵੀ ਸਾਡੇ ਮੁੱਖ ਮੰਤਰੀ ਅਜਿਹੇ ਵਿਅਕਤੀ ਨੂੰ ਮਿਲਦੇ ਹਨ।
ਇੰਨਾ ਹੀ ਨਹੀਂ ਨਵਜੋਤ ਸਿੰਘ ਸਿੱਧੂ ਵੀ ਪਾਦਰੀ ਬਜਿੰਦਰ ਨੂੰ ਉਨ੍ਹਾਂ ਦੇ ਚਰਚ ਮਿਲ ਕੀ ਆਏ ਹਨ, ਇਹ ਮੁਲਾਕਾਤ ਕਿਹੋ ਜਿਹੀ ਰਹੀ ਤੁਸੀਂ ਇਸ ਵਿਡੀਉ ਤੋਂ ਅੰਦਾਜ਼ਾ ਲੱਗਾ ਸਕਦੇ ਹੋ।
ਹੁਣ ਗੱਲ ਕਰਾਂਗੇ ਬੋੱਲੀਵੁਡ ਦੀ, ਦਰਅਸਲ ਬਾਲੀਵੁੱਡ ਦੀਆ ਕਈ ਹਸਤੀਆਂ ਜਿਵੇ ਕਿ ਅਰਬਾਜ਼ ਖਾਨ, ਜਯਾ ਪ੍ਰਦਾ, ਰਜ਼ਾ ਮੁਰਾਦ, ਤੁਸ਼ਾਰ ਕਪੂਰ, ਅਤੇ ਹੋਰਾਂ ਨੇ ਪਾਦਰੀ ਬਜਿੰਦਰ ਸਿੰਘ ਦੇ ਮਿਸ਼ਨਰੀ ਦੁਆਰਾ ਆਯੋਜਿਤ ਇੱਕ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ, ਜਿੱਥੇ ਪੈਗੰਬਰ ਬਜਿੰਦਰ ‘ਤੇ ਇੱਕ ਮੈਗਜ਼ੀਨ ਲਾਂਚ ਕੀਤੀ ਗਈ ਸੀ। ਅਤੇ ਇਸ ਸਮਾਗਮ ਵਿੱਚ, ਅਦਾਕਾਰਾ ਜਯਾ ਪ੍ਰਦਾ ਨੇ ਕਿਹਾ ਸੀ , “ਅਸੀਂ ਯਿਸੂ ਤੋਂ ਬਿਨਾਂ ਕੁਝ ਵੀ ਨਹੀਂ ਹਾਂ”
ਹੁਣ ਦੂਜਾ ਮਾਮਲਾ ਹੈ ਰਾਜਪਾਲ ਯਾਦਵ ਦਾ , ਦਰਅਸਲ ਰਾਜਪਾਲ ਯਾਦਵ ਨੇ ਪਾਦਰੀ ਬਜਿੰਦਰ ਸਿੰਘ ਦੁਆਰਾ ਆਯੋਜਿਤ ਇੱਕ ਈਸਾਈ ਪ੍ਰਚਾਰ-ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀ।ਪ੍ਰੋਗਰਾਮ ਵਿੱਚ, ਰਾਜਪਾਲ ਯਾਦਵ ਨੇ ਕਿਹਾ ਸੀ ਕਿ “ਜੈ ਮਸੀਹ ਦੀ, ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਪਿਛਲੀ ਵਾਰ ਜਦੋਂ ਮੈਂ ਇੱਥੇ ਆਇਆ ਸੀ, ਤਾਂ ਮੈਂ ਇੱਕ ਸਮਾਗਮ ਲਈ ਆਇਆ ਸੀ। ਪਰ ਮੈਂ ਪਾਦਰੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ। ਕੀ ਆਸ਼ੀਰਵਾਦ ਦਿੱਤਾ ਸੀ।। ਤੁਸੀਂ ਵੀ ਦੇਖ ਲਓ
ਦੱਸ ਦਈਏ ਕਿ ਇਸ ਪਾਦਰੀ ਨੇ ਧਾਰਮਿਕ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਲਈ ਮਸ਼ਹੂਰ ਹਸਤੀਆਂ ਦੀ ਵਰਤੋਂ ਕੀਤੀ ਹੈ ਅਤੇ ਉਨ੍ਹਾਂ ਨੇ ਵੀ ਆਪਣੀ ਵਰਤੋਂ ਚੰਗੀ ਤਰਾਂ ਕਰਵਾਈ ਹੈ, ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਅਦਾਕਾਰ ਚੰਕੀ ਪਾਂਡੇ, ਆਦਿੱਤਿਆ ਪੰਚੋਲੀ ਅਤੇ ਸਟੈਂਡ-ਅੱਪ ਕਾਮੇਡੀਅਨ ਸੁਨੀਲ ਪਾਲ ਬਜਿੰਦਰ ਸਿੰਘ ਨਾਲ ਚਰਚਦੇ ਅਭਿਆਸਾਂ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਰਹੇ ਸਨ।
ਪੋਸਟ ਵਿੱਚ ਇੱਕੋ ਸਮੇਂ ਦੋ ਕਲਿੱਪ ਸ਼ਾਮਲ ਕੀਤੇ ਗਏ ਸਨ ਜਿਸ ਵਿੱਚ ਚੰਕੀ ਨੂੰ ਸਟੇਜ ‘ਤੇ ਪਾਦਰੀ ਬਜਿੰਦਰ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਸੀ।
ਕਲਿੱਪ “Main toh sabko bolta hoon, meri toh nikal padi bhai, mera itna good luck ho gaya jabse mere sar pe aapne haath daala hai mujhe blessings di” “Thank you, Jesus”। ਜਦੋਂ ਕਿ ਭੀੜ ਵਿੱਚ ਹਰ ਕੋਈ ਤਾੜੀਆਂ ਵਜਾਉਂਦਾ ਹੈ।
ਦੂਜੀ ਕਲਿੱਪ ਪਾਦਰੀ ਨੇ ਚੰਕੀ ਦੀ ਧੀ ਅਭਿਨੇਤਰੀ ਅਨੰਨਿਆ ਪਾਂਡੇ ਬਾਰੇ ਗੱਲ ਕਰਨ ਨਾਲ ਸ਼ੁਰੂ ਹੁੰਦੀ ਹੈ ਅਤੇ ਕਿਹਾ, “ਕੀ ਆਨੇ ਵਾਲੇ ਸਮੇ ਮੈਂ 60 ਕਰੋੜ ਰੁਪਏ ਕੋਈ ਫੰਡ ਪਰਮੇਸ਼ਰ, ਕੋਈ ਬਹੁਤ ਵੱਡਾ ਪ੍ਰੋਜੈਕਟ ਉਸਕੇ ਨਾਮ ਕਰ ਰਿਹਾ ਹੈ ਜੀਸ਼ੂ ਕੇ ਨਾਮ।
ਅੱਜ – ਕੱਲ੍ਹ ਚੰਕੀ ਪਾਂਡੇ ਦੀ ਇਹ ਵਿਡੀਉ ਬਹੁਤ ਵਾਈਰਲ ਹੋ ਰਹੀ ਹੈ।
ਪਾਦਰੀ ਬਜਿੰਦਰ ਨੇ ਗੁਲਸ਼ਨ ਗਰੋਵਰ ਨਾਲ ਸਟਾਰ-ਲਾਈਟ ਕ੍ਰਿਸਮਸ ਪਾਰਟੀ ਕੀਤੀ, ਇਸ ਮੌਕੇ ਪ੍ਰੇਮ ਚੋਪੜਾ, ਜਯਾ ਪ੍ਰਦਾ, ਰਾਜਪਾਲ ਯਾਦਵ, ਗੁਲਸ਼ਨ ਗਰੋਵਰ, ਮਹਿਮਾ ਚੌਧਰੀ, ਕੀਕੂ ਸ਼ਾਰਦਾ, ਉਪਾਸਨਾ ਸਿੰਘ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਖੀ ਸਾਵੰਤ ਮਜੂਦ ਸਨ।
ਸੁਨੀਲ ਸ਼ੈੱਟੀ ਨੇ ਵੀ ਪਾਦਰੀ ਦੀ ਚੰਡੀਗੜ੍ਹ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਸੀ ।
ਇਸਦੇ ਨਾਲ ਹੀ ਬਜਿੰਦਰ ਸਿੰਘ ਨੇ 12 ਮਈ 2022 ਨੂੰ ਮੁੰਬਈ ਵਿੱਚ ਐਮਐਮਆਰਡੀਏ ਗਰਾਊਂਡ ਵਿੱਚ ਸਭਾ ਕੀਤੀ ਸੀ , ਜਿਸ ਦਾ ਪ੍ਰਚਾਰ ਜੌਨੀ ਲੀਵਰ, ਰਾਖੀ ਸਾਵੰਤ, ਸੋਨੀਆ ਸਿੰਘ ਅਤੇ ਹੋਰ ਹਸਤੀਆਂ ਨੇ ਕੀਤਾ ਸੀ
ਤਿੰਨ ਅਦਾਕਾਰਾਂ ਨੇ ਪਾਸਟਰ ਬਜਿੰਦਰ ਦੇ ਸਮਰਥਨ ਵਿੱਚ ਆਵਾਜ਼ ਉਠਾਈ ਸੀ ਅਤੇ ਲੋਕਾਂ ਨੂੰ ਉਸਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਕਾਮੇਡੀਅਨ ਤੋਂ ਪ੍ਰਚਾਰਕ ਬਣੇ ਜੌਨੀ ਲੀਵਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਤੁਸੀਂ ਪੈਗੰਬਰ ਬਜਿੰਦਰ ਸਿੰਘ ਬਾਰੇ ਸੁਣਿਆ ਹੋਵੇਗਾ, ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੇ ਦੁੱਖਾਂ ਨੂੰ ਦੂਰ ਕੀਤਾ ਹੈ, ਉਹ jesus ਦੇ ਅਜੀਜ ਹਨ।
ਅਦਾਕਾਰਾ ਰਾਖੀ ਸਾਵੰਤ, ਜੋ ਬਜਿੰਦਰ ਸਿੰਘ ਦਾ ਸਮਰਥਨ ਕਰਦੀ ਹੈ। ਉਸਨੇ ਕਿਹਾ, “ਯਿਸੂ ਬਾਰੇ ਸਿੱਖਣਾ ਜ਼ਰੂਰੀ ਹੈ। ਮੈਂ ਤੁਹਾਨੂੰ ਸਭ ਕੁਝ ਛੱਡ ਕੇ ਬਜਿੰਦਰ ਸਿੰਘ ਨੂੰ ਸੁਣਨ ਦੀ ਤਾਕੀਦ ਕਰਦੀ ਹਾਂ। ਜੇਕਰ ਤੁਹਾਡੇ ਸਰੀਰੀ ਵਿੱਚ ਕੋਈ ਬਿਮਾਰੀ ਹੈ ਤਾਂ ਤੁਸੀਂ ਇੱਕ ਵਾਰ ਬਜਿੰਦਰ ਸਿੰਘਣਕੋਲ ਹੋ ਕਿ ਆਓ ਤੁਸੀਂ ਠੀਕ ਹੋ ਜਾਓਗੇ।
ਨਾਗਿਨ ਸੀਰੀਜ਼ ਫੇਮ ਸੋਨੀਆ ਸਿੰਘ ਨੇ ਵੀ ਸਿੰਘ ਦੇ ਹੱਕ ਵਿੱਚ ਗੱਲ ਕੀਤੀ। ਉਸਨੇ ਕਿਹਾ, “ਪੈਗੰਬਰ ਜੀ ਭਾਰਤ ਦੇ ਮਹਾਨ ਪੈਗੰਬਰਾਂ ਵਿੱਚੋਂ ਇੱਕ ਹਨ। ਮੈ ਖੜੂ ਆਪਣੀ ਅੱਖਾਂ ਨਾਲ ਚਮਤਕਾਰ ਹੁੰਦੇ ਦੇਖੇ ਹਨ।
ਜਿਸ ਪਾਦਰੀ ‘ਤੇ ਸ਼ੁਰੂ ਤੋਂ ਇੰਨੇ ਕੇਸ ਹੋਣ, ਜੋ ਕਿ ਜਗ ਜਾਹਿਰ ਹੋਣ ਫਿਰ ਵੀ ਇਹ ਜਨਤਕ ਸਖਸਿਆਤਾਂ ਇਸ ਤਰਾਂ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਦਾ ਸਾਥ ਦੇਣ, ਤਾਂ ਕੀ ਹੋਵੇਗਾ ?