ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਅਤੇ ਆਏ ਦਿਨ ਕੁਝ ਨਾ ਕੁਝ trending ਹੁੰਦਾ ਹੀ ਰਹਿੰਦਾ ਹੈ, ਅਤੇ ਅੱਜਕੱਲ੍ਹ Ghibli photos ਦਾ ਟਰੇਂਡ ਚੱਲ ਰਿਹਾ ਹੈ। ਜਿਸ ਨੂੰ ਦੇਖੋ ਉਹ AI ਦੀ ਮੱਦਦ ਨਾਲ ਆਪਣੀ ਤਸਵੀਰ ਨੂੰ ਐਨਿਮੇਸ਼ਨ ਵਿੱਚ ਬਦਲ ਰਿਹਾ ਹੈ। ਤਮਾਮ ਵੱਡੀਆ – ਵੱਡੀਆ ਹਸਤੀਆਂ ਤੋਂ ਲੈ ਕਿ ਆਮ ਆਦਮੀ ਤਕ ਹਰ ਕੋਈ ਇਸ ਟਰੇਂਡ ਨੂੰ ਫ਼ੋੱਲੋ ਕਰ ਰਿਹਾ ਹੈ। ਹਰ ਕੋਈ ਆਪਣੇ ਸੋਸ਼ਲ ਮੀਡੀਆ ‘ਤੇ ਇਸ Ghibli ਸਟਾਇਲ ਫੋਟੋਸ ਨੂੰ ਪਾ ਰਿਹਾ ਹੈ।
ਹੁਣ ਇਸ ਟਰੇਂਡ ਨੂੰ ਫ਼ੋੱਲੋ ਕਰਕੇ ਲੋਕਾਂ ਨੂੰ ਮਜ਼ੇ ਤਾਂ ਖੂਬ ਆ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ Ghibli ਕੁਝ ਲੋਕਾਂ ਦੇ ਲਈ ਸਜ਼ਾ ਬਣ ਗਿਆ ਹੈ। ਇਸ ਘਿਬਲੀ ਨੇ ਕਈਆਂ ਦੇ ਢਿੱਡ ‘ਤੇ ਲੱਤ ਮਾਰੀ ਹੈ… ਜਿਸ ਫੋਟੋ ਲਈ ਕੋਈ ਪੇਂਟਰ ਜਾਂ ਐਨੀਮੇਸ਼ਨ ਕਲਾਕਾਰ ਘੰਟਿਆਂ ਬੱਧੀ ਮਿਹਨਤ ਕਰਦੇ ਸਨ.. ਕਾਗਜ਼ ‘ਤੇ ਅੱਖਾਂ ਟੀਕਾ ਕਿ, ਪੇਂਟਿੰਗ ਬੁਰਸ਼ ਹੱਥ ‘ਚ ਲੈ ਕਿ ਘੰਟਿਆਂ ‘ਚ ਉਹ ਤਸਵੀਰ ਬਣਾਉਂਦੇ ਸਨ। ਅੱਜ AI ਰਾਹੀਂ ਉਹ ਤਸਵੀਰ ਸਕਿੰਟਾਂ ‘ਚ ਹੀ ਬਣ ਰਹੀ ਹੈ…
ਅੱਜ ਤਾਂ ਵੇਲਕਮ ਮੂਵੀ ਦੇ ਮਜਨੂੰ ਭਾਈ ਵੀ ਕਾਫੀ ਪਰੇਸ਼ਾਨ ਹੋਣਗੇ। ਕਿ ਇਹ ਸਭ ਕੀ ਚੱਲ ਰਿਹਾ ਹੈ। ਮੈ ਪੇਂਟਿੰਗ ਬਣਵਾਉਣ ਦੇ ਲਈ ਟ੍ਰੈਫਿਕ ਰੁਕਵਾ ਦਿੰਦਾ ਸੀ ਅਤੇ ਇਹ ghibli ਆ ਗਿਆ ਕੁਝ ਹੀ ਪਲਾਂ ‘ਚ ਫੋਟੋ ਬਣਾ ਕਿ ਤਿਆਰ ਕਰ ਦਿੰਦਾ ਹੈ। ਤੁਹਾਨੂੰ ਪਤਾ ਹੈ Ghibli ਨੇ ਦੁਨੀਆਂ ਦੀਆਂ ਭਿਆਨਕ ਅਤੇ ਅਫਸੋਸ ਜਨਕ ਘਟਨਾਵਾਂ ਦੀਆ ਤਸਵੀਰਾਂ ਬਣਾ ਕਿ ਉਨ੍ਹਾਂ ਨੂੰ ਵੀ ਆਮ ਕਰ ਦਿੱਤਾ ਹੈ ਭਾਵ ਕੋਜ਼ੀ ਕੋਜ਼ੀ ਟਾਈਪ ਬਣਾ ਦਿੱਤਾ ਹੈ। ਘਟਨਾਵਾਂ ਵੱਡੀਆਂ ਹਨ ਪਰ ਇਸ ਸਟਾਇਲ ਨੂੰ ਦੇਖੋਗੇ ਤਾਂ ਬਿਲਕੁਲ ਮਜ਼ਾਕਿਆ।
ਸੋਸ਼ਲ ਮੀਡੀਆ ‘ਤੇ ਕਈ Ghibli ਦੀਆਂ ਫੋਟੋਸ ਅਤੇ ਵੀਡੀਓਜ਼ ਖੂਬ ਵਾਈਰਲ ਹੋ ਰਹੀਆਂ ਹਨ, ਜਿੰਨਾਂ ਦੇ ਵਿੱਚ ਲੋਕ ਆਪਣੀਆਂ ਯਾਦਾਂ, ਫਿਲਮੀ ਸੀਨਸ ਨੂੰ Ghibli ਸਟਾਇਲ ਦੇ ਵਿੱਚ ਦਿਖਾ ਰਹੇ ਹਨ। ਆਉਣ ਵਾਲੇ ਸਮੇ ਦੇ ਵਿੱਚ AI ਦੇ ਹੋਰ ਵੀ ਟੂਲਸ ਇਸ ਤਰਾਂ ਹੀ ਫੋਟੋਸ ਅਤੇ ਵੀਡੀਓਜ਼ ਬਣਾ ਸਕਦੇ ਹਨ। ਖੈਰ ਜਿਸ ਨੇ Ghibli ਫੋਟੋਸ studio ਬਣਾਈ ਹੈ, ਉਹ ਵੀ AI ਦੇ ਇਸ ਟੂਲ ਤੋਂ ਨਾਰਾਜ਼ ਹੈ, ਚਲੋ ਹੁਣ ਜੇ ਇਹ ਇੰਨਾ ਟਰੇਂਡ ਕਰ ਰਿਹਾ ਹੈ ਤਾਂ ਜਾਣਦੇ ਹਾਂ ਕਿ ਇਹ ਆਇਆ ਕਿਥੋਂ ਹੈ?
ਦਰਅਸਲ Ghibli ਦਾ ਕਨੈਕਸ਼ਨ ਜਾਪਾਨ ਤੋਂ ਹੈ, Hayao Miyazaki ਅਤੇ ਉਨ੍ਹਾਂ ਦੇ ਸਟੂਡੀਓ Ghibli ਨੂੰ ਇਸਦਾ ਕ੍ਰੈਡਿਟ ਜਾਂਦਾ ਹੈ, Hayao Miyazaki ਨੂੰ ਐਨਿਮੇਸ਼ਨ ਦੀ ਦੁਨੀਆ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇੰਨਾ ਦੀ ਬਣਾਈ ਗਈਆਂ ਫਿਲਮਾਂ ਪੂਰੀ ਦੁਨੀਆਂ ਦੇ ਵਿੱਚ ਪਸੰਦ ਕੀਤੀ ਜਾਂਦੀ ਹੈ। ਇੰਨਾ ਨੇ 25 ਤੋਂ ਵੱਧ ਅਨਿਮਟੇਡ ਫਿਲਮਾਂ ਬਣਾਇਆ ਹਨ। ਸਟੂਡੀਓ Ghibli ਨੇ ਆਪਣੀ ਸ਼ਾਨਦਾਰ ਐਨਿਮੇਸ਼ਨ ਫਿਲਮਾਂ ਤੋਂ ਬਹੁਤ ਪੈਸਾ ਕਮਾਇਆ ਹੈ। ਇਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਐਨਿਮੇਸ਼ਨ ਸਟੂਡੀਓ ਵਿੱਚੋਂ ਇੱਕ ਹੈ।
ਪਰ ਅਜਿਹਾ ‘ਚ ਮੰਨਿਆ ਜਾਂ ਰਿਹਾ ਹੈ ਕਿ ghibli ਟਰੇਂਡ ਦੇ ਨਾਲ ਉਸ ਦੇ ਸੰਸਥਾਪਕ Hayao Miyazaki ਦੀ ਸੰਪਤੀ ‘ਤੇ ਅਸਰ ਪੈ ਸਕਦਾ ਹੈ। ਇਸ ghibli style ਨੂੰ ਲੋਕ ਬੇਸ਼ੱਕ ਬਹੁਤ ਪਸੰਦ ਕਰ ਰਹੇ ਹਨ। ਪਰ Miyazaki ਇਸ ਤੋਂ ਖੁਸ਼ ਨਹੀਂ ਹਨ। ਸਿਰਫ਼ Miyazaki ਨਹੀਂ ਬਲਕਿ ਕਈ ਹੋਰ ਕਲਾਕਾਰਾਂ ਨੇ ਵੀ chat gpt ਦੇ ਇਸ ਨਵੇ software update ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਇਸ ਨਾਲ ਉਨ੍ਹਾਂ ਦੀ ਕਲਾ ਅਤੇ ਸਾਲਾਂ ਦੀ ਮਿਹਨਤ ਤੇ ਅਸਰ ਪੈ ਸਕਦਾ ਹੈ। ਅਜਿਹੇ ਬਹੁਤ ਸਾਰੇ ਕੰਮ ਹਨ, ਇਸ ਲਈ ਕੋਈ ਸ਼ੱਕ ਨਹੀਂ ਕਿ ghibli ਉਨ੍ਹਾਂ ਦੇ ਢਿੱਡ ‘ਤੇ ਲ਼ਤ ਮਾਰ ਸਕਦਾ ਹੈ। ਫਿਲਹਾਲ AI ਦੇ ਨਾਲ ਇਨਸਾਨੀ creativity ਹੈ ਉਹ ਵੀ ਕੀਤੇ ਨਾ ਕੀਤੇ ਖਤਮ ਹੁੰਦੀ ਨਜ਼ਰ ਆ ਰਹੀ ਹੈ।