Punjab Budget 2025 Session: ਅੱਜ ਪੰਜਾਬ ਬਜਟ ਇਜਲਾਸ ਦਾ ਪੰਜਵਾਂ ਦਿਨ ਹੈ। 26 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ ਅੰਦਰ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਨੇ ‘ਮੇਰਾ ਪੰਜਾਬ, ਬਦਲਦਾ ਪੰਜਾਬ’ ਥੀਮ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ। ਇਹ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਇਸ ਬਜਟ ਵਿੱਚ ਸਿੱਖਿਆ, ਕਾਰੋਬਾਰ ਤੇ ਖੇਤੀਬਾੜੀ ਉੱਤੇ ਵੱਧ ਫੌਕਸ ਕੀਤਾ ਗਿਆ ਹੈ। ਹਾਲਾਂਕਿ, ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਵਾਲੀ ਗਰੰਟੀ ਅਜੇ ਵੀ ਆਪ ਸਰਕਾਰ ਨੇ ਨਹੀਂ ਪੁਗਾਈ ਹੈ। ਦੂਜੇ ਪਾਸੇ, ਕਿਸੇ ਵੀ ਤਰ੍ਹਾਂ ਦੇ ਨਵੇਂ ਟੈਕਸ ਦਾ ਐਲਾਨ ਨਹੀਂ ਹੋਇਆ ਹੈ। ਜਦਕਿ, ਸੀਐਮ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਫ੍ਰੀ ਇਲਾਜ ਹੋਵੇਗਾ। ਇਸ ਤੋਂ ਇਲਾਵਾ ਹਰ ਹਲਕੇ ਦੇ ਵਿਧਾਇਕ ਨੂੰ ਵਿਕਾਸ ਕਾਰਜਾਂ ਲਈ 5-5 ਕਰੋੜ ਰੁਪਏ ਦਿੱਤੇ ਜਾਣਗੇ। ਹੋਰ ਵੀ ਅਹਿਮ ਐਲਾਨ ਬੁੱਧਵਾਰ ਨੂੰ ਵਿੱਤ ਮੰਤਰੀ ਵਲੋਂ ਕੀਤੇ ਗਏ, ਜਿਸ ਉੱਤੇ ਅੱਜ ਚਰਚਾ ਹੋਵੇਗੀ। ਇਸ ਦੇ ਚੱਲਦੇ ਵਿਰੋਧੀਆਂ ਵਲੋਂ ਹੰਗਾਮਾ ਕੀਤੇ ਜਾਣ ਦੇ ਵੀ ਆਸਾਰ ਹਨ। ਸਭ ਤੋਂ ਅਹਿਮ ਐਲਾਨ ਵਿੱਤ ਮੰਤਰੀ ਵਲੋਂ ਅਗਲੇ ਸਾਲ ਡਰੱਗ ਜਨਗਣਨਾ ਕਰਵਾਉਣ ਦਾ ਕੀਤਾ ਗਿਆ ਜਿਸ ਦਾ ਸਵਾਗਤ ਵੀ ਹੋਇਆ ਤੇ ਸਵਾਲ ਵੀ।
ਸਦਨ ਅੰਦਰ ਹੰਗਾਮੇ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਐਕਸ ਉੱਤੇ ਪੋਸਟ ਕਰਦਿਆ ਲਿਖਿਆ, ‘ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਦਨ ਵਿੱਚ ਸਰਬਸੰਮਤੀ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਪਾਏ ਬੇਮਿਸਾਲ ਅਤੇ ਪ੍ਰੇਰਨਾਦਾਇਕ ਬਲੀਦਾਨ ਦੇ ਸਨਮਾਨ ਵਿੱਚ “ਭਾਰਤ ਰਤਨ” ਪੁਰਸਕਾਰ ਪ੍ਰਦਾਨ ਕਰਨ ਦੀ ਸਿਫ਼ਾਰਸ਼ ਕਰਨ ਦਾ ਮਤਾ ਪਾਉਣ ਦੀ ਮੰਗ ਕੀਤੀ। ਪਰ ਇਸ ਮੌਕੇ ਫਰਜ਼ੀ ਇਨਕਲਾਬੀ @AAPPunjab ਦੇ ਵਿਧਾਇਕਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਕੀ ਉਹ ਇਸ ਮਤੇ ਦੇ ਵਿਰੁੱਧ ਹਨ?’
ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਦਨ ਵਿੱਚ ਸਰਬਸੰਮਤੀ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਪਾਏ ਬੇਮਿਸਾਲ ਅਤੇ ਪ੍ਰੇਰਨਾਦਾਇਕ ਬਲੀਦਾਨ ਦੇ ਸਨਮਾਨ ਵਿੱਚ “ਭਾਰਤ ਰਤਨ” ਪੁਰਸਕਾਰ ਪ੍ਰਦਾਨ ਕਰਨ ਦੀ ਸਿਫ਼ਾਰਸ਼ ਕਰਨ ਦਾ ਮਤਾ ਪਾਉਣ ਦੀ ਮੰਗ ਕੀਤੀ।
ਪਰ ਇਸ ਮੌਕੇ ਫਰਜ਼ੀ ਇਨਕਲਾਬੀ @AAPPunjab ਦੇ ਵਿਧਾਇਕਾਂ ਨੇ… pic.twitter.com/99Rh9ZLGxi
— Partap Singh Bajwa (@Partap_Sbajwa) March 27, 2025
ਰਾਜ ਸਰਕਾਰ ਕੋਲ ਦੇਣ ਲਈ ਕੁਝ ਨਹੀਂ ਹੈ ਅਤੇ ਇਹ ਬਜਟ ਝੂਠ ਅਤੇ ਬਹਾਨਿਆਂ ਦਾ ਬਜਟ: ਪ੍ਰਤਾਪ ਬਾਜਵਾ
ਪੰਜਾਬ ਬਜਟ ਸੈਸ਼ਨ ‘ਤੇ, ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, “ਉਨ੍ਹਾਂ (ਰਾਜ ਸਰਕਾਰ) ਕੋਲ ਦੇਣ ਲਈ ਕੁਝ ਨਹੀਂ ਹੈ ਅਤੇ ਇਹ ਬਜਟ ਝੂਠ ਅਤੇ ਬਹਾਨਿਆਂ ਦਾ ਬਜਟ ਹੈ। ਜਦੋਂ ਭਗਵੰਤ ਮਾਨ ਨੂੰ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਦੇਣ ਦੇ ਉਨ੍ਹਾਂ ਦੇ ਵਾਅਦੇ ਬਾਰੇ ਯਾਦ ਦਿਵਾਇਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਅਗਲੇ ਬਜਟ ਵਿੱਚ ਇਸਨੂੰ ਪੂਰਾ ਕਰਨਗੇ, ਅਤੇ ਹੁਣ ਉਹ ਵੀ ਪਾਸ ਹੋ ਗਿਆ ਹੈ। ਮਾਲਵਾ ਨਹਿਰ ਦਾ ਕੋਈ ਜ਼ਿਕਰ ਨਹੀਂ ਹੈ, ਜੋ ਕਿ ਉਨ੍ਹਾਂ (ਆਪ ਸਰਕਾਰ) ਦੇ ਦਸਤਖਤ ਪ੍ਰੋਜੈਕਟ ਹੋਣੇ ਚਾਹੀਦੇ ਸਨ।”
#WATCH | Chandigarh | On Punjab Budget session, Punjab assembly LoP and Congress leader Pratap Singh Bajwa says, “They (state government) have nothing to offer and this budget is a budget of lies and excuses… When Bhagwant Mann was reminded about his promise of giving Rs 1100… pic.twitter.com/DiGwwkAyIm
— ANI (@ANI) March 27, 2025
ਬਾਜਵਾ ਖਿਲਾਫ ਨਿੰਦਾ ਪ੍ਰਸਤਾਵ
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੀਚੇਵਾਲ ਬਾਰੇ ਪ੍ਰਤਾਪ ਬਾਜਵਾ ਨੇ ਠੇਕੇਦਾਰ, ਕੋਈ ਵਿਗਿਆਨੀ ਨਹੀਂ ਵਰਗੇ ਕਈ ਸ਼ਬਦ ਬੋਲੇ। ਇਨ੍ਹਾਂ ਕੋਲ ਰੌਲਾ ਪਾਉਣ ਤੋਂ ਇਲਾਵਾ ਕੋਈ ਹੋਰ ਕੋਈ ਕੰਮ ਨਹੀ। ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪ੍ਰਤਾਪ ਬਾਜਵਾ ਖਿਲਾਫ ਨਿੰਦਾ ਪ੍ਰਸਤਾਵ ਰੱਖਦਾ ਹਾਂ ਅਤੇ ਇਸ ਦੀ ਵੋਟਿੰਗ ਹੱਥ ਖੜ੍ਹੇ ਕਰਵਾ ਕੇ ਕੀਤੀ ਜਾਵੇ। ਫਿਰ ਸਪੀਕਰ ਵਲੋਂ ਵੋਟਿੰਗ ਕਰਵਾਈ ਗਈ ਤਾਂ ਹਾਂ ਪੱਖੀ ਵੋਟ ਵਾਧੂ ਪਈ।
ਸੰਤ ਸੀਚੇਵਾਲ ਨੂੰ ਲੈ ਕੇ ਸਦਨ ਅੰਦਰ ਹੰਗਾਮਾ
ਸੰਤ ਸੀਚੇਵਾਲ ਨੂੰ ਲੈ ਕੇ ਆਪ ਵਿਧਾਇਕਾਂ ਅਤੇ ਮੰਤਰੀਆਂ ਨੇ ਮੰਗ ਕੀਤੀ ਕਿ ਪ੍ਰਤਾਪ ਬਾਜਵਾ ਇਹ ਸਪਸ਼ਟ ਕਰਨ ਕਿ ਸੀਚੇਵਾਲ ਖਿਲਾਫ ਕੀਤੀ ਬਿਆਨਬਾਜੀ ਬਾਰੇ ਸਟੈਂਡ ਸਪਸ਼ਟ ਕਰਨ। ਦੂਜੇ ਪਾਸੇ, ਕਾਂਗਰਸ ਵਲੋਂ ਸਦਨ ਚੋਂ ਵਾਕਆਊਟ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੰਡੀਗੜ੍ਹ ਤੋਂ Live.. https://t.co/Jlw0c6TSMe
— AAP Punjab (@AAPPunjab) March 27, 2025