ਚੰਡੀਗੜ੍ਹ, 20 ਮਾਰਚ (ਹਿੰ. ਸ.)। ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਉਤੇ ਚੱਲ ਰਿਹਾ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਮੋਰਚੇ ਨੂੰ ਬੀਤੀ ਰਾਤ ਪੁਲਿਸ ਨੇ ਪੁਟ ਦਿੱਤਾ ਹੈ। ਕਿਸਾਨ ਸੰਘਰਸ਼ ਲਈ ਭੁੱਖ ਹੜਤਾਲ ਉਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ੍ਹ ਨੂੰ ਮੋਹਾਲੀ ਤੋਂ ਡਿਟੇਨ ਕਰ ਲਿਆ ਸੀ।ਜਗਜੀਤ ਡੱਲੇਵਾਲ ਨੂੰ ਡਿਟੇਨ ਕਰਨ ਤੋਂ ਬਾਅਦ ਹੁਣ ਤੀਜੇ ਹਸਪਤਾਲ ’ਚ ਬਦਲਿਆ ਗਿਆ ਹੈ। ਜਗਜੀਤ ਡੱਲੇਵਾਲ ਨੂੰ ਬੀਤੇ ਰਾਤ ਨੂੰ ਜਲੰਧਰ ਦੇ ਪੀ. ਆਈ. ਐਮ. ਐਸ. ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਹੁਣ ਇੱਥੋਂ ਵੀ ਬਦਲ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਰੱਖਿਆ ਗਿਆ ਸੀ। ਅੱਜ ਸਵੇਰੇ ਹੀ ਜਗਜੀਤ ਡੱਲੇਵਾਲ ਨੂੰ ਪੁਲਿਸ ਦੀਆਂ ਕਈ ਗੱਡੀਆਂ ਨਾਲ ਉਨ੍ਹਾਂ ਨੂੰ ਪੀ. ਆਈ. ਐਮ. ਐਸ. ਹਸਪਤਾਲ ਵਿਚੋਂ ਬਾਹਰ ਲਿਜਾਂਦੇ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੀ ਡਬਲਿਉ ਡੀ ਗੈਸਟ ਹਾਊਸ ਵਿੱਚ ਰੱਖਿਆ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਇਕੱਠੇ ਹੋਣ ਦੇ ਡਰ ਦੇ ਚਲਦਿਆਂ ਇਸ ਨੂੰ ਗੁਪਤ ਰੱਖਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ