ਅਸੀਂ ਹਸਪਤਾਲ ਕਿਉ ਜਾਂਦੇ ਹਾਂ? ਇਸੇ ਹੀ ਉਮੀਦ ਵਿੱਚ ਕਿ ਅਸੀਂ ਉੱਥੇ ਜਾਵਾਂਗੇ ਤਾਂ ਸਾਡੀ ਬਿਮਾਰੀ ਠੀਕ ਹੋ ਜਾਵੇਗੀ, ਪਰ ਜੇਕਰ ਤੁਹਾਨੂੰ ਇਹ ਪਤਾ ਲੱਗੇਗਾ ਕਿ ਹਸਪਤਾਲ ਜਾਂ ਕਿ ਤੁਹਾਡੀ ਬਿਮਾਰੀ ਠੀਕ ਹੋਣ ਦੀ ਗੱਲ ਤਾਂ ਦੂਰ ਸਗੋਂ ਪਹਿਲਾਂ ਨਾਲੋਂ ਵੱਧ ਪਰੇਸ਼ਾਨੀ ਖੜ੍ਹੀ ਹੋ ਗਈ ਹੈ ਤਾਂ ਤੁਸੀਂ ਕੀ ਕਰੋਗੇ? ਹੁਣ ਪੰਜਾਬ ਦੇ ਸਰਕਾਰੀ ਹਸਪਤਾਲ ਹੁਣ ਇਹ ਇਲਾਜ ਦਾ ਕੇਂਦਰ ਨਹੀਂ ਸਗੋਂ ਲਾਪਰਵਾਹੀ ਦੀਆਂ ਪ੍ਰਯੋਗਸ਼ਾਲਾਵਾਂ ਬਣ ਗਏ ਹਨ। ਇੱਥੇ ਮਰੀਜ਼ ਉਮੀਦ ਲੈ ਕੇ ਆਉਂਦੇ ਨੇ ਪਰ ਬਦਲੇ ਵਿੱਚ ਮੌਤ ਦੀ ਸੌਗਾਤ ਲੈ ਕੇ ਜਾਂਦੇ ਹਨ। ਦਰਅਸਲ ਲੁਧਿਆਣਾ ਦੇ ਸਿਵਤ ਹਸਪਤਾਲ ‘ਚ ਅਚਾਨਕ ਬਿਜਲੀ ਗੁੱਲ ਹੋ ਗਈ। ਹਸਪਤਾਲ ਵਿੱਚ ਦਾਖਲ ਮਰੀਜ਼ ਘਬਰਾ ਗਏ । ਹਾਲਾਤ ਇਹ ਹੋ ਗਏ ਕਿ ਡਾਕਟਰਾਂ ਨੂੰ ਟਾਰਚ ਜਗਾ ਕੇ ਮਰੀਜਾਂ ਦਾ ਇਲਾਜ ਕਰਨਾ ਪਿਆ
ਇਸਦੇ ਨਾਲ ਹੀ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ 15 ਗਰਭਵਤੀ ਔਰਤਾਂ ਨੂੰ ਗਲਤ ਗਲੂਕੋਜ਼ ਦਿੱਤਾ ਗਿਆ। ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲਿਆਂ ਸਨ, ਹਸਪਤਾਲ ਨੇ ਉਹਨਾਂ ਨੂੰ ਹੀ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ। ਇਹ ਸਿਰਫ਼ ਇੱਕ ਲਾਪਰਵਾਹੀ ਨਹੀਂ ਹੈ, ਇਹ ਪੰਜਾਬ ਦੇ ਸਰਕਾਰੀ ਸਿਹਤ ਪ੍ਰਣਾਲੀ ਦਾ ‘Murder Plan’ ਹੈ ਇੱਥੇ, ਮਰੀਜ਼ਾਂ ਦਾ ਇਲਾਜ ਨਹੀਂ, ਉਹਨਾਂ ਨਾਲ Experiment ਹੋ ਰਹੇ ਨੇ ਅਤੇ ਜਦੋਂ ਹਾਲਤ ਵਿਗੜ ਜਾਂਦੀ ਹੈ ਤਾਂ ਹਰ ਵਾਰ ਦੀ ਤਰਾਂ ਉਹੀ ਪੁਰਾਣੀ ਸਕ੍ਰਿਪਟ ‘ਜਾਂਚ ਹੋਵੇਗੀ। ਪਰ ਸਵਾਲ ਉੱਠਦਾ ਹੈ ਕਦੋਂ ਜਾਂਚ ਹੋਵੇਗੀ?
ਦੱਸ ਦਈਏ ਕਿ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਵੀ ਸਾਹਮਣੇ ਆਇਆ ਹੈ ਸਰਕਾਰੀ ਹਸਪਤਾਲ ‘ਚ ਗਲਤ ਗਲੂਕੋਜ਼ ਲਗਾਏ ਗਏ ਜਿਸ ਤੋਂ ਬਾਅਦ ਮਰੀਜਾਂ ਦੀ ਸਿਹਤ ਵਿਗੜ ਗਈ। ਅਤੇ ਇਸ ਤੋਂ ਬਾਅਦ ਵੀ ਪਪ੍ਰਸਾਸ਼ਨ ਨੇ ਕਿਹਾ ਕਿ ਜਾਂਚ ਹੋਵੇਗੀ ਤੇ ਅਸੀਂ ਕਾਰਵਾਈ ਕਰਾਂਗੇ. ਪਰ ਨਤੀਜਾ? ਜ਼ੀਰੋ! ਜੇ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸਿਰਫ਼ 1 ਜਾਂ 2 ਘਟਨਾਵਾਂ ਨੇ – ਤਾਂ ਦੱਸ ਦਈਏ ਕਿ ਅਜਿਹਾ ਬਿਲਕੁਲ ਨਹੀਂ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਇੱਥੇ ਦਵਾਈ ਮਿਲਦੀ ਹੈ ਪਰ Expiry। ਇੱਥੇ, ਮੈਡੀਕਲ ਸਟੋਰ ਦੇ ਮਾਲਕ, ਡਾਕਟਰਾਂ ਨਾਲੋਂ ਜ਼ਿਆਦਾ ਖ਼ਤਰਨਾਕ ਨੇ – ਮਰੀਜ਼ ਠੀਕ ਹੋਵੇ ਜਾਂ ਨਾ ਹੋਵੇ, ਪਰ ਪੁਰਾਣੀਆਂ ਦਵਾਈਆਂ ਦਾ ਸਟਾਕ ਕਲੀਅਰ ਕੀਤਾ ਜਾਂ ਰਿਹਾ ਹੈ। ਡਾਕਟਰ ਆਪ੍ਰੇਸ਼ਨ ਵੇਲੇ ਚਿੜ-ਫਾੜ ਕਰ ਰਹੇ ਹੁੰਦੇ ਨੇ ਤੇ ਅਚਾਨਕ ਹਸਪਤਾਲ ਦੀ ਬਿਜਲੀ ਚੱਲੀ ਜਾਂਦੀ ਹੈ। ਫਿਰ ਕੀ? ਡਾਕਟਰ ਟਾਰਚ ਜਗਾਉਂਦੇ ਨੇ ਅਤੇ ਮਰੀਜ਼ ਰੱਬ ਭਰੋਸੇ ਚੱਲ ਜਾਂਦਾ ਹੈ। ਪੰਜਾਬ ਦੇ ਸਰਕਾਰੀ ‘ਚ ਬੈਡ ਦੀ ਇੰਨੀ ਕਮੀ ਹੈ ਕਿ ਔਰਤਾਂ ਆਪਣੀ ਬੱਚਿਆਂ ਨੂੰ ਫਰਸ਼ ‘ਤੇ ਜਨਮ ਦੇ ਰਹੀਆਂ ਹਨ।
ਤਾਂ ਵੇਖਿਆ ਤੁਸੀਂ, ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਹੈ? ਕੀ ਇਹ ਇਹ ਪੰਜਾਬ ਦਾ ਸਿਹਤ ਮਾਡਲ?”ਬਦਲਾਅ ਦਾ ਵਾਅਦਾ ਕੀਤਾ ਗਿਆ ਸੀ, ਪਰ ਇੱਥੇ ‘ਮੌਤ’ ਮਰੀਜ਼ਾਂ ਨੂੰ ਮੁਫ਼ਤ ‘ਚ ਵੰਡੀ ਜਾ ਰਹੀ ਹੈ।