ਜਲੰਧਰ, 16 ਮਾਰਚ (ਹਿੰ. ਸ.)। ਜਲੰਧਰ ਦੇ ਰਾਏਪੁਰ ਰਸੂਲਪੁਰ ਵਿਚ ਇਕ ਵਿਅਕਤੀ ਦੇ ਘਰ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਇਸ ਗ੍ਰਨੇਡ ਹਮਲੇ ਨੂੰ ਲੈ ਕੇ ਪਾਕਿਸਤਾਨੀ ਡੌਨ ਭੱਟੀ ਨੇ ਜਾਰੀ ਵੀਡੀਓ ਵਿਚ ਦਾਅਵਾ ਕੀਤਾ ਹੈ ਕਿ ਜਿਸ ਵਿਅਕਤੀ ਦੇ ਘਰ ਇਹ ਗ੍ਰੇਨੇਡ ਸੁੱਟਿਆ ਗਿਆ ਹੈ, ਉਹ ਹਿੰਦੂ ਵਿਚਾਰ ਧਾਰਾ ਵਾਲਾ ਵਿਅਕਤੀ ਹੈ, ਜਿਸ ਨੇ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਇਸ ਹਮਲੇ ਵਿਚ ਸਿਰਫ਼ ਇਕ ਜਾਂ ਦੋ ਲੋਕ ਨਹੀਂ, ਸਗੋਂ ਪੰਜ ਲੋਕ ਸ਼ਾਮਿਲ ਸਨ। ਹਾਲਾਂਕਿ, ਜਲੰਧਰ ਦਿਹਾਤੀ ਪੁਲਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਹਮਲੇ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਹਿੰਦੂਸਥਾਨ ਸਮਾਚਾਰ