ਮੋਹਾਲੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਰਕਿੰਗ ਨੂੰ ਲੈ ਕੇ ਪਏ ਕਲੇਸ਼ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚੱਲੀ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਘਟਨਾ ਮੰਗਲਵਾਰ ਰਾਤ ਮੁਹਾਲੀ ਦੇ ਸੈਕਟਰ 67 ‘ਚ ਵਾਪਰੀ। ਝਗੜੇ ਦੌਰਾਨ ਗੁਆਂਢੀ ਨੇ ਕਥਿਤ ਤੌਰ ‘ਤੇ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਦੇ 39 ਸਾਲਾ ਵਿਗਿਆਨੀ ਅਭਿਸ਼ੇਕ ਸਵਰਨਕਰ। ਅਭਿਸ਼ੇਕ ਸਵਰਨਕਾਰ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਪਾਰਕ ਕਰ ਰਿਹਾ ਸੀ, ਜਦੋਂ ਉਸ ਦਾ ਮੋਂਟੀ ਨਾਂ ਦੇ ਗੁਆਂਢੀ ਨਾਲ ਵਿਵਾਦ ਹੋ ਗਿਆ, ਝਗੜੇ ਦੌਰਾਨ ਮੋਂਟੀ ਨੇ ਅਭਿਸ਼ੇਕ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸਦੀ ਛਾਤੀ ਤੇ ਪੇਟ ‘ਤੇ ਮੁੱਕਿਆਂ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਅਭਿਸ਼ੇਕ ਬੇਹੋਸ਼ ਹੋ ਗਿਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਜਾਇਆ, ਪਰ ਡਾਕਟਰਾਂ ਨੇ ਉਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਾਰੀਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਅਭਿਸ਼ੇਕ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਪਰਿਵਾਰ ਨੇ ਆਈਟੀ ਪ੍ਰੋਫੈਸ਼ਨਲ ਮੋਂਟੀ ‘ਤੇ ਅਭਿਸ਼ੇਕ ਦੀ ਸਿਹਤ ਬਾਰੇ ਪਤਾ ਹੋਣ ਦੇ ਬਾਵਜੂਦ ਉਸ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਸਥਾਨਕ ਥਾਣੇ ਦੇ ਐਸ.ਐਫ.ਓ ਗਗਨਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਰਿਪੋਰਟ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।