ਮੋਗਾ ‘ਚ CIA ਸਟਾਫ਼ ਅਤੇ AGTF ਦੇ ਸਾਂਝੇ ਅਪ੍ਰੇਸ਼ਨ ਦੇ ਤਹਿਤ ਦਵਿੰਦਰ ਬੰਬੀਹਾ ਗਰੁੱਪ ਦੇ ਸ਼ੂਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਮੁਲਜ਼ਮ ਕਰਾਸ ਫ਼ਾਇਰਿੰਗ ਵਿਚ ਜ਼ਖ਼ਮੀ ਹੋਇਆ। ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ਼ ਮੰਨੂ ਵਜੋਂ ਹੋਈ ਹੈ ਅਤੇ ਉਸ ਦੇ ਖਿਲਾਫ ਕਈ ਸੰਗੀਨ ਮੁਕਦਮੇ ਦਰਜ ਹਨ।
ਜਾਣਕਾਰੀ ਮੁਤਾਬਿਕ, ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿੰਦਾ ਸੀ। ਪੁਲਿਸ ਨੂੰ ਜਦੋਂ ਇਸ ਦੇ ਬਾਰੇ ਅਤੇ ਉਸ ਦੇ ਥਾਂ ਉੱਤੇ ਮੌਜ਼ੂਦ ਹੋਣ ਦੀ ਸੂਚਨਾ ਮਿਲੀ ਤਾਂ ਮੌਕੇ ਉਤੇ ਪਹੁੰਚ ਕੇ ਪੁਲਿਸ ਨੇ ਘਰ ਨੂੰ ਘੇਰ ਲਿਆ ਅਤੇ ਬਦਮਾਸ਼ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਮੁਲਜ਼ਮ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਜਿਸ ਨੂੰ ਹਸਪਾਤਲ ਵਿੱਚ ਭਰਤੀ ਕਰਵਾਇਆ ਗਿਆ।