ਦਿੱਲੀ-ਕਟੜਾ ਐਕਸਪ੍ਰੈਸ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਗੁਰਦਾਸਪੁਰ ਦੇ ਪਿੰਡ ਭਰਥ ’ਚ ਕਿਸਾਨਾਂ ਅਤੇ ਪੰਜਾਬ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਦੀ ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਨੇ ਸਖ਼ਤ ਨਿਖੇਧੀ ਕੀਤੀ ਹੈ। ਦਸ ਦਇਏ ਕਿ ਕਿਸਾਨ ਨੇਤਾ ਡੱਲੇਵਾਲ ਜੋ ਕਿ ਲਗਾਤਾਰ ਮਰਨ ਵਰਤ ਤੇ ਚੱਲ ਰਹੇ ਹਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਜੇਕਰ ਹਕੀਕਤ ਵਿੱਚ ਪੰਜਾਬ ਦਾ ਪੁੱਤ ਹੁੰਦਾ ਤਾਂ ਫੇਰ ਮੁੱਖ ਮੰਤਰੀ ਪੰਜਾਬ ਆਪਣੀ ਪੁਲਿਸ ਫੋਰਸ ਭੇਜ ਕੇ ਨਾਂ ਹੀ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਨੂੰ ਬਰਬਾਦ ਕਰਨ ਦੀ ਅਤੇ ਨਾਂ ਹੀ ਨੂੰ ਪੰਜਾਬ ਵਾਸੀਆਂ ਪ੍ਰਤੀ ਪੁਲਿਸ ਫੋਰਸ ਨੂੰ ਭੱਦੀ ਸ਼ਬਦਾਵਲੀ ਵਰਤਣ ਦੀ ਇਜਾਜ਼ਤ ਦਿੰਦਾ।
ਅਤੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਸਰਕਾਰ ਕਿਸਾਨਾਂ ਦੀ ਜਮੀਨ ਧੱਕੇ ਨਾਲ ਸਿਰਫ 36 ਲੱਖ ਰੁਪਆ ਦੇ ਕੇ ਜਮੀਨ ਹੜੱਪ ਰਹੀ ਹੈ ਜਦੋਂ ਕਿ ਅੱਜ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਜ਼ਮੀਨ ਦਾ ਮਾਰਕੀਟ ਰੇਟ 40 ਲੱਖ ਤੋਂ ਘੱਟ ਕਿਤੇ ਵੀ ਨਹੀਂ ਹੈ ਅਤੇ ਜੋ ਇਹ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਲਈ ਬੜੀ ਹੀ ਸ਼ਰਮਨਾਕ ਗੱਲ ਹੈ
ਉਨ੍ਹਾਂ ਕਿਹਾ, ‘‘ਉਥੋਂ ਇਹ ਗੱਲ ਵੀ ਸੁਣਨ ਨੂੰ ਮਿਲੀ ਹੈ ਕਿ ਉਥੋਂ ਦਾ ਕੋਈ ਅਧਿਕਾਰੀ ਡਿਪਟੀ ਕਿਸਾਨਾਂ ਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢ ਰਿਹਾ ਸੀ। ਸਰਕਾਰ ਨੂੰ ਤੁਰਤ ਉਸ ਅਧਿਕਾਰੀ ਵਲੋਂ ਕੀਤੀ ਗਈ ਇਸ ਘਿਨੌਣੀ ਹਰਕਤ ਦਾ ਨੋਟਿਸ ਲੈਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਤੁਰਤ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰੇ।
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਬੇਇਨਸਾਫੀ ਤੇ ਧੱਕੇਸ਼ਾਹੀ ਵਿਰੁਧ ਅਪਣੇ ਸੂਬੇ ਦੇ ਕਿਸਾਨਾਂ ਨਾਲ ਖੜ੍ਹਨ, ਨਾ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਨੂੰ ਹੁਕਮ ਦੇ ਕੇ ਅਤੇ ਕਿਸਾਨਾਂ ਨੂੰ ਉਥੋਂ ਖਦੇੜਨ ਦੀ ਕੋਸ਼ਿਸ਼ ਕਰਨ।